ਡਾ. ਜਸਵੰਤ ਰਾਏ ਨੇ ਮੁੱਖ ਖੇਤੀਬਾੜੀ ਅਫਸਰ ਜਲੰਧਰ ਦਾ ਚਾਰਜ ਸੰਭਾਲਿਆ

ਜਲੰਧਰ(ਦ ਸਟੈਲਰ ਨਿਊਜ਼): ਪੰਜਾਬ ਦੇ ਕਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਅੱਜ ਡਾ. ਜਸਵੰਤ ਰਾਏ ਨੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਜਲੰਧਰ ਦੇ ਸਮੂਹ ਸਟਾਫ ਨੇ ਡਾ. ਜਸਵੰਤ ਰਾਏ ਦਾ ਸੁਆਗਤ ਕੀਤਾ। ਡਾ. ਜਸਵੰਤ ਰਾਏ ਨੇ ਇਸ ਤੋਂ ਪਹਿਲਾਂ ਜ਼ਿਲ੍ਹਾ ਪਟਿਆਲਾ ਵਿਖੇ ਮੁੱਖ ਖੇਤੀਬਾੜੀ ਅਫਸਰ ਅਤੇ ਤਰਨਤਾਰਨ ਵਿਖੇ ਜ਼ਿਲਾ ਕਿਸਾਨ ਸਿਖਲਾਈ ਅਫਸਰ ਵੱਜੋਂ ਅਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਹੈ ਅਤੇ ਹੁਣ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਵੱਜੋਂ ਤਾਇਨਾਤੀ ਹੋਈ ਹੈ। ਡਾ. ਜਸਵੰਤ ਰਾਏ ਨੇ ਇਸ ਮੌਕੇ ਸਮੂਹ ਸਟਾਫ ਨੂੰ ਕਿਹਾ ਕਿ ਖੇਤੀਬਾੜੀ ਦੇ ਸਰਵਪੱਖੀ ਵਿਕਾਸ ਲਈ ਸਾਰੇ ਸੈਕਸ਼ਨਾ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।

Advertisements

ਉਨ੍ਹਾਂ  ਕਿਹਾ ਕਿ ਜ਼ਿਲ੍ਹੇ ਵਿੱਚ ਕਿਸਾਨਾ ਨੂੰ ਕੁਆਲਟੀ ਖਾਦਾਂ, ਬੀਜਾਂ ਆਦਿ ਦੀ ਸਪਲਾਈ ਯਕੀਨੀ ਬਣਾਉਣ ਲਈ ਹਰ ਉਪਰਾਲਾ ਕੀਤਾ ਜਾਵੇਗਾ।ਡਾ. ਰਾਏ ਨੇ ਜ਼ਿਲ੍ਹਾ ਭਰ ਦੇ ਖੇਤੀਬਾੜੀ ਅਧਿਕਾਰੀਆਂ ਕਰਮਚਾਰੀਆਂ ਨੂੰ ਕਿਹਾ ਕਿ ਉਹ ਖੇਤੀ ਦੀ ਰਹਿੰਦ ਖੂਹੰਦ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਹੋਰ ਤੇਜ਼ ਕਰਨ ਅਤੇ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਹਾਉਣ ਲਈ ਅਤੇ ਜੀਰੋ ਬਰਨਿੰਗ ਦੇ ਟੀਚੇ ਦੀ ਪ੍ਰਾਪਤੀ ਲਈ ਵਿਸ਼ੇਸ਼ ਉਪਰਾਲੇ ਕਰਨ ਅਤੇ ਕਿਸਾਨ ਹਿੱਤ ਵਿੱਚ ਆਪਣਾ ਕੰਮ ਤਨਦੇਹੀ ਨਾਲ ਕਰਦੇ ਹੋਏ ਕਿਸਾਨਾਂ ਦੀ ਸਰਵਪੱਖੀ ਖੁਸ਼ਹਾਲੀ ਵੱਲ ਉਚੇਚਾ ਧਿਆਨ ਦੇਣ। ਡਾ. ਰਾਏ ਨੇ ਆਉਣ ਵਾਲੇ ਝੋਨੇ ਦੀ ਵਾਢੀ ਅਤੇ ਹਾੜੀ ਸੀਜ਼ਨ ਲਈ ਕਿਸਾਨਾ ਤੱਕ ਖੇਤੀ ਵਿਭਿੰਨਤਾ ਅਤੇ ਕਣਕ ਦੀ ਬਿਹਤਰ ਕਾਸ਼ਤਕਾਰੀ ਲਈ ਤਕਨੀਕੀ ਗਿਆਨ ਦਾ ਪਸਾਰ ਅਤੇ ਪ੍ਰਚਾਰ ਕਰਨ ਲਈ ਵੀ ਹਦਾਇਤਾਂ ਜਾਰੀ ਕੀਤੀਆਂ।

ਇਸ ਮੌਕੇ ਡਾ. ਪਰਮਜੀਤ ਸਿੰਘ ਪ੍ਰਾਜੈਕਟ ਅਫ਼ਸਰ ਸ਼ੂਗਰਕੇ,ਡਾ. ਗੁਰਿੰਦਰਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਨਰੇਸ਼ ਕੁਮਾਰ ਗੁਲਾਟੀ, ਡਾ. ਅਰੁਣ ਕੋਹਲੀ, ਡਾ. ਸੁਰਜੀਤ ਸਿੰਘ, ਅਮਲਾ ਸੈਕਸ਼ਨ ਤੋਂ ਸੁਪਰਡੈਂਟ ਦਿਨੇਸ਼ ਕੁਮਾਰ, ਜਸਵਿੰਦਰ ਸਰੋਏ, ਡਾ. ਵਿਪੁਲ ਛਾਬੜਾ ਡਿਪਟੀ ਪੀ ਡੀ ਆਤਮਾ ਜਲੰਧਰ ਵੱਲੋਂ ਡਾ ਜਸਵੰਤ ਰਾਏ ਨੂੰ ਪੂਰਾ ਸਹਿਯੋਗ ਦਿੰਦੇ ਹੋਏ ਖੇਤੀਬਾੜੀ ਦੇ ਵਿਕਾਸ ਲਈ ਹਰ ਉਪਰਾਲਾ ਕਰਨ ਦਾ ਯਕੀਨ ਦਿਵਾਇਆ। ਜਿਲ੍ਹੇ ਦੇ ਅਗਾਂਹਵਧੂ ਕਿਸਾਨ ਤਰਸੇਮ ਸਿੰਘ ਬਸਤੀ ਪੀਰਦਾਦ, ਸ ਮੰਗਲ ਸਿੰਘ ਪਿੰਡ ਸੰਗਲ ਸੋਹਲ, ਸ ਗੁਰਦੇਵ ਸਿੰਘ ਪਿੰਡ ਹੀਰਾਂਪੁਰ ਨੇ ਡਾ ਜਸਵੰਤ ਰਾਏ ਦਾ ਇਸ ਮੌਕੇ ਤੇ ਸੁਆਗਤ ਕੀਤਾ ਅਤੇ ਕਿਹਾ ਕਿ ਜਿਲ੍ਹੇ ਵਿੱਚ ਕਿਸਾਨਾ ਨੂੰ ਖੇਤੀਬਾੜੀ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਤਕਨੀਕਾ ਦਾ ਫਾਇਦਾ ਉਠਾਉਂਦੇ ਹੋਏ ਮਿੱਥੇ ਟੀਚਿਆਂ ਦੀ ਪ੍ਰਾਪਤੀ ਕਰਨ ਵਿੱਚ ਕਿਸਾਨਾ ਵੱਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ।

LEAVE A REPLY

Please enter your comment!
Please enter your name here