ਕਾਰ ਬੇਕਾਬੂ ਹੋਣ ਕਾਰਨ ਦਰੱਖਤ ਨਾਲ ਟਕਰਾਈ ਏਐਸਆਈ ਦੀ ਮੌਤ, 2 ਜ਼ਖਮੀ

ਜਗਰਾਉਂ (ਦ ਸਟੈਲਰ ਨਿਊਜ਼)। ਜਗਰਾਉਂ ਦੇ ਸਿੱਧਵਾਂ ਬੇਟ ਵਿੱਚ ਤਾਇਨਾਤ ਏਐਸਆਈ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।ਮ੍ਰਿਤਕ ਏਐਸਆਈ ਦੀ ਪਹਿਚਾਣ ਨਸੀਬ ਚੰਦ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਏਐਸਆਈ ਤੇ ਦੋ ਮੁਲਾਜ਼ਮਾਂ ਨਾਲ ਡਿਊਟੀ ਦੌਰਾਨ ਸਿੱਧਵਾਂ ਬੇਟ ਤੋਂ ਜਗਰਾਉਂ ਵੱਲ ਜਾ ਰਿਹਾ ਸੀ ਤੇ ਅਚਾਨਕ ਉਸ ਦੀਆਂ ਅੱਖਾਂ ਵਿੱਚ ਰੌਸ਼ਨੀ ਪੈਣ ਲੱਗ ਗਈ।

Advertisements

ਜਿਸ ਕਾਰਨ ਕਾਰ ਤੇ ਕਾਬੂ ਨਹੀਂ ਪੈ ਸਕਿਆਂ ਤੇ ਕਾਰ ਦਰੱਖਤ ਵਿੱਚ ਜਾ ਟਕਰਾਈ। ਜਿਸ ਕਾਰਨ ਏਐਸਆਈ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆਂ ਗਿਆ ਜਿੱਥੇ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਗਈ, ਤੇ ਉਸਦੇ ਸਾਥੀ ਕਰਮਚਾਰੀਆਂ ਦਾ ਇਲਾਜ ਚੱਲ ਰਿਹਾ ਹੈ।

LEAVE A REPLY

Please enter your comment!
Please enter your name here