ਆਈ.ਟੀ.ਆਈ. (ਇਸਤਰੀਆਂ) ਵਿਖੇ ਲਗਾਇਆ ਅਪ੍ਰੈਂਟਿਸਸ਼ਿਪ ਮੇਲਾ, 53 ਸਿਖਿਆਰਥੀ ਸ਼ਾਰਟਲਿਸਟ

ਜਲੰਧਰ, (ਦ ਸਟੈਲਰ ਨਿਊਜ਼)। ਉਦਯੋਗਿਕ ਸਿਖਲਾਈ ਵਿਭਾਗ ਪੰਜਾਬ, ਚੰਡੀਗੜ੍ਹ ਦੇ ਨਿਰਦੇਸ਼ਾਂ ’ਤੇ ਸਰਕਾਰੀ ਆਈ. ਟੀ.ਆਈ. (ਇਸਤਰੀਆਂ) ਜਲੰਧਰ ਵਿਖੇ ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ/ਰੋਜ਼ਗਾਰ ਮੇਲਾ ਲਗਾਇਆ ਗਿਆ, ਜਿਸ ਵਿੱਚ ਜਿਥੇ 53 ਸਿਖਿਆਰਥੀਆਂ ਨੂੰ ਅਪ੍ਰੈਂਟਿਸਸ਼ਿਪ ਲਈ ਸ਼ਾਰਟਲਿਸਟ ਕੀਤਾ ਗਿਆ ਉਥੇ 14 ਸਿਖਿਆਰਥੀਆਂ ਦੀ ਮੌਕੇ ’ਤੇ ਟ੍ਰੇਨਿੰਗ ਲਈ ਚੋਣ ਕੀਤੀ ਗਈ। ਸਰਕਾਰੀ ਆਈ ਟੀ ਆਈ . (ਮੇਹਰਚੰਦ) ਜਲੰਧਰ, ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਕਰਤਾਰਪੁਰ ਅਤੇ ਭੋਗਪੁਰ ਦੇ ਸਹਿਯੋਗ ਨਾਲ ਕਰਵਾਏ ਗਏ ਅਪ੍ਰੈਂਟਿਸਸ਼ਿਪ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਲੰਧਰ ਦੀ ਨੋਡਲ ਅਫ਼ਸਰ ਪ੍ਰਿੰ. ਰੁਪਿੰਦਰ ਕੌਰ ਨੇ ਦੱਸਿਆ ਕਿ ਲਗਭਗ 12 ਉਦਯੋਗਾਂ ਵੱਲੋਂ ਮੇਲੇ ਵਿੱਚ ਸ਼ਿਰਕਤ ਕੀਤੀ ਗਈ ਜਦਕਿ ਜ਼ਿਲ੍ਹੇ ਦੀਆਂ ਸਮੂਹ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਲਗਭਗ 120 ਸਿਖਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 53 ਸਿਖਿਆਰਥੀਆਂ ਨੂੰ ਉਦਯੋਗਾਂ ਵੱਲੋਂ ਇੰਟਰਵਿਊ ਉਪਰੰਤ ਅਪ੍ਰੈਂਟਿਸਸ਼ਿਪ ਲਈ ਸ਼ਾਰਟਲਿਸਟ ਕੀਤਾ ਗਿਆ। ਇਸ ਦੌਰਾਨ 14 ਸਿਖਿਆਰਥੀਆਂ ਦੀ ਮੌਕੇ ’ਤੇ ਟ੍ਰੇਨਿੰਗ ਲਈ ਚੋਣ ਕੀਤੀ ਗਈ, ਜਿਨ੍ਹਾਂ ਨੂੰ ਸਿਖਲਾਈ ਦੇ ਨਾਲ-ਨਾਲ  7700 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ।
ਅਪ੍ਰੈਂਟਿਸਸ਼ਿਪ ਮੇਲੇ ਵਿੱਚ ਪ੍ਰਿੰਸੀਪਲ ਆਈ. ਟੀ. ਆਈ. (ਮੇਹਰਚੰਦ) ਜਲੰਧਰ ਤਰਲੋਚਨ ਸਿੰਘ, ਗਰੁੱਪ ਇੰਸ. ਜਸਮਿੰਦਰ ਸਿੰਘ, ਜਸਵਿੰਦਰ ਕੌਰ, ਹਰਕੇਸ਼ ਕੁਮਾਰ, ਸੁਧੀਰ ਕੁਮਾਰ, ਦੀਪਕ ਗੁਪਤਾ, ਦਿਲਬਾਗ ਸਿੰਘ, ਮਨਜਿੰਦਰ ਸਿੰਘ, ਬਲਬੀਰ ਸਿੰਘ, ਬਲਰਾਜ ਸਿੰਘ, ਪ੍ਰਗਟ ਸਿੰਘ, ਮਨਜੀਤ ਸਿੰਘ, ਨਰਿੰਦਰ ਸ਼ਰਮਾ, ਅਮਨਦੀਪ, ਮੋਨਿਕਾ ਸੈਣੀ, ਸਵਰਣਜੀਤ ਕੌਰ, ਮੋਨਿਕਾ ਸੋਹਲ, ਸੁਖਜੀਤ ਕੌਰ, ਨੀਲੂ ਚਾਵਲਾ, ਸੁਨੀਤਾ ਰਾਣੀ, ਪਲਵਿੰਦਰ ਸਿੰਘ, ਜੰਗ ਬਹਾਦਰ ਅਤੇ ਨਰੇਸ਼ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।

Advertisements

LEAVE A REPLY

Please enter your comment!
Please enter your name here