ਲੋੜਵੰਦਾਂ ਦੀ ਮਦਦ ਕਰਨਾ ਸਮਾਜ ਦੀ ਜ਼ਿੰਮੇਵਾਰੀ-ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਸੇਵਾ ਕਰਨੀ ਹੈ ਤਾਂ ਪੂਰੇ ਤਨ-ਮਨ,ਧਨ ਅਤੇ ਇਮਾਨਦਾਰੀ ਨਾਲ ਬਿਨਾਂ ਕਿਸੇ ਸਵਾਰਥ ਦੇ ਕਰਨੀ ਚਾਹੀਦੀ ਹੈ।ਇਹ ਗੱਲ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਬੁੱਧਵਾਰ ਨੂੰ ਰੋਟਰੀ ਕਲੱਬ ਅਲਿਟ ਅਤੇ ਰੋਟਰੀ ਕਲੱਬ ਡਾਊਨਟਾਊਨ ਵਲੋਂ ਦਾਣਾ ਮੰਡੀ ਵਿਖੇ ਮੰਡੀ ਸਕੂਲ ਵਿਚ ਸਕੂਲੀ ਬੱਚਿਆਂ ਨੂੰ ਸਕੂਲ ਬੈਗ ਵੰਡਣ ਮੌਕੇ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਕਹਿ।ਅਵੀ ਰਾਜਪੂਤ ਕਿਹਾ ਕਿ ਨਿਰਸਵਾਰਥ ਹੋ ਕੇ ਲੋਕਾਂ ਦੀ ਸੇਵਾ ਕਰਨਾ ਹੀ ਸਭ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਹਰ ਕਿਸੇ ਨੂੰ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਲੋਕ ਲੋੜਮੰਦਾਂ ਦੀ ਸਹਾਇਤਾ ਲਾਇ ਹਮੇਸ਼ਾ ਆਪਣਾ ਯੋਗਦਾਨ ਦੇਣ ਕਿਉਂਕਿ ਨਰ ਸੇਵਾ ਹੀ ਨਰਾਇਣ ਸੇਵਾ ਨਾਲ ਹੀ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਸਾਡਾ ਜੀਵਨ ਵੀ ਸਫਲ ਹੁੰਦਾ ਹੈ,ਇਸ ਲਈ ਹਮੇਸ਼ਾ ਲੋਕ ਸੇਵਾ ਦੇ ਕੰਮ ਕਰਦੇ ਰਹੋ।

Advertisements

ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਅਤੇ ਸਹਿਯੋਗ ਕਰਨਾ ਸਮਾਜ ਦੇ ਹਰ ਵਰਗ ਦੀ ਜ਼ਿੰਮੇਵਾਰੀ ਹੈ,ਇਸ ਦੇ ਲਈ ਹਰ ਵਰਗ ਨੂੰ ਨਿਰਸਵਾਰਥ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਅਲਿਟ ਅਤੇ ਰੋਟਰੀ ਕਲੱਬ ਡਾਊਨਟਾਊਨ ਵੱਲੋਂ ਸਕੂਲੀ ਬੱਚਿਆਂ ਨੂੰ ਸਕੂਲ ਬੈਗ ਵੰਡਣ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਕੰਮ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਨਿਰਸਵਾਰਥ ਸੇਵਾ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ।ਅਜਿਹੇ ਪਵਿੱਤਰ ਕਾਰਜ ਲਈ ਹਰ ਵਰਗ ਖਾਸ ਕਰਕੇ ਸਮਾਜਿਕ ਸੰਸਥਾਵਾਂ ਨੂੰ ਸਮੇਂ-ਸਮੇਂ ਤੇ ਅੱਗੇ ਆਉਣਾ ਚਾਹੀਦਾ ਹੈ,ਤਾਂ ਜੋ ਅਜਿਹੇ ਲੋਕ ਵੀ ਸਮਾਜ ਨਾਲ ਜੁੜ ਸਕਣ।ਅਵੀ ਰਾਜਪੂਤ ਨੇ ਕਿਹਾ ਕਿ ਸਮਾਜ ਦਾ ਹਰ ਵਰਗ ਅਜਿਹੇ ਚੰਗੇ ਕੰਮਾਂ ਲਈ ਹਮੇਸ਼ਾ ਅੱਗੇ ਰਿਹਾ ਹੈ,ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋੜਵੰਦਾਂ ਨੂੰ ਮਦਦ ਨਹੀਂ ਮਿਲਦੀ।ਜਦੋਂ ਕਿ ਉਸਨੂੰ ਲੋੜ ਹੁੰਦੀ ਹੈ।

ਇਸ ਦੇ ਲਈ ਲੋੜ ਹੈ ਕਿ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂਦੀ ਲੋੜ ਦੀ ਸੁਵਿਧਾ ਉਪਲਬਧ ਕਾਰਵਾਈ ਜਾਵੇ,ਤਾਂਕਿ ਉਨ੍ਹਾਂ ਉਸਦਾ ਲਾਭ ਮਿਲ ਸਕੇ।ਉਨ੍ਹਾਂ ਕਿਹਾ ਕਿ ਆਪਣੀ ਨੇਕ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਕਰਨਾ ਪ੍ਰਮਾਤਮਾ ਦੀ ਭਗਤੀ ਕਰਨ ਦੇ ਬਰਾਬਰ ਹੈ।ਸਮਾਜ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰ ਰਹੇ ਹਨ ਅਤੇ ਉਹ ਆਪਣੇ ਬੱਚਿਆਂ ਦੇ ਸਕੂਲ ਦਾ ਸਮਾਨ ਵੀ ਪੂਰਾ ਨਹੀਂ ਕਰ ਪਾ ਰਹੇ ਹਨ। ਸਹੀ ਅਰਥਾਂ ਵਿੱਚ ਅਜਿਹੇ ਲੋਕਾਂ ਦੀ ਸੇਵਾ ਕਰਨਾ ਹੀ ਸਭ ਤੋਂ ਵੱਡੀ ਪੁੰਨਤਾ ਹੈ।ਰਾਜਪੂਤ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਦੇ ਲਈ ਸਮਾਜ ਦੇ ਹਰ ਵਰਗ ਨੂੰ ਜਾਗਰੂਕ ਹੋਣਾ ਪਵੇਗਾ,ਇਸ ਦੇ ਲਈ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨੀ ਪਵੇਗੀ,ਤਾਂ ਜੋ ਲੋੜਵੰਦਾਂ ਨੂੰ ਸਹੀ ਅਰਥਾਂ ਵਿੱਚ ਮਦਦ ਮਿਲ ਸਕੇ। ਇਸ ਦੌਰਾਨ ਅਵੀ ਰਾਜਪੂਤ ਨੇ ਦੱਸਿਆ ਕਿ ਰੋਟਰੀ ਕਲੱਬ ਅਲੀਟ ਦੇ ਸਕੱਤਰ ਰਾਹੁਲ ਆਨੰਦ ਸਮੇਂ-ਸਮੇਂ ਤੇ ਸਮਾਜ ਸੇਵੀ ਕੰਮਾਂ ਵਿੱਚ ਚੰਗੀ ਭੂਮਿਕਾ ਨਿਭਾ ਰਹੇ ਹਨ।ਇਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ,ਮਨਜੀਤ ਸਿੰਘ ਕਾਲਾ,ਲਵਲੀ,ਅਨਿਲ ਬਹਿਲ,ਰਾਹੁਲ ਆਨੰਦ, ਜੋਸ਼ੀ,ਅਵਿਨਾਸ਼ ਸ਼ਰਮਾ,ਵਿਕਾਸ ਮਲਹੋਤਰਾ,ਕੁਲਦੀਪ ਧੀਰ,ਰਾਜਾ,ਰਾਜੇਸ਼ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here