ਮਹਾਰਾਣੀ ਐਲਿਜ਼ਾਬੇਥ-2 ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, 500 ਵਿਸ਼ਵ ਨੇਤਾ ਹੋਏ ਸਾਮਿਲ

ਬ੍ਰਿਟੇਨ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-2 ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਸ ਦੋਰਾਨ ਉਨ੍ਹਾਂ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਦੁਨੀਆ ਭਰ ਦੇ ਵੱਡੇ ਨੇਤਾ ਪਹੁੰਚੇ। ਮਿਲੀ ਜਾਣਕਾਰੀ ਦੇ ਅਨੁਸਾਰ, ਮਹਾਰਾਣੀ ਦਾ ਅੰਤਿਮ ਸੰਸਕਾਰ ਵੈਸਟਮਿੰਸਟਰ ਐਬੇ ਵਿਖੇ ਹੋਇਆ। ਮਹਾਰਾਣੀ ਦੇ ਅੰਤਿਮ ਸੰਸਕਾਰ ਵਿੱਚ ਦੁਨੀਆ ਭਰ ਦੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਸਮੇਤ ਲਗਭਗ 500 ਵਿਸ਼ਵ ਨੇਤਾ ਸ਼ਾਮਲ ਹੋਏ।

Advertisements

ਦੱਸਿਆ ਗਿਆ ਕਿ ਤਾਬੂਤ ਨੂੰ ਵੈਸਟਮਿੰਸਟਰ ਹਾਲ ਤੋਂ ਇੱਕ ਜਲੂਸ ਵਿੱਚ ਲਿਜਾਇਆ ਗਿਆ। ਰਸਤੇ ਵਿੱਚ ਰਾਇਲ ਨੇਵੀ ਅਤੇ ਰਾਇਲ ਮਰੀਨ ਦੇ ਸਿਪਾਹੀ ਤਾਇਨਾਤ ਸੀ। ਸਕਾਟਿਸ਼ ਅਤੇ ਆਇਰਿਸ਼ ਰੈਜੀਮੈਂਟਾਂ ਡਰੰਮਾਂ ਸਮੇਤ ਲਗਭਗ 200 ਸੰਗੀਤਕਾਰ ਰੈਲੀ ਦੀ ਅਗਵਾਈ ਕੀਤੀ। ਕਿੰਗ ਚਾਰਲਸ-3 ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਅਬੇ ਵਿੱਚ ਪਹੁੰਚੇ। ਮਹਾਰਾਣੀ ਦਾ ਅੰਤਿਮ ਸੰਸਕਾਰ ਵੈਸਟਮਿੰਸਟਰ ਦੇ ਡੀਨ ਦੁਆਰਾ ਕੀਤਾ ਗਿਆ।

LEAVE A REPLY

Please enter your comment!
Please enter your name here