ਉਦਯੋਗਿਕ ਸਿਖਲਾਈ ਸੰਸਥਾ ਹੁਸ਼ਿਆਰਪੁਰ ਬਣੀ ਜੰਗਲ ਬੀਆਬਾਨ ਤੇ ਖਤਰਨਾਕ ਜਾਨਵਰਾਂ ਦਾ ਬਸੇਰਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਉਦਯੋਗਿਕ ਸਿਖਲਾਈ ਸੰਸਥਾ ਹੁਸ਼ਿਆਰਪੁਰ ਕਿਸੇ ਵੇਲੇ ਸਿਖਲਾਈ, ਖੇਡਾਂ, ਸਭਿਆਚਾਰਕ ਪ੍ਰੋਗਰਾਮਾਂ, ਸੋਸ਼ਲ ਕੰਮਾਂ ਅਤੇ ਡਸਿਪਲਨ ਪੱਖ ਤੋਂ ਪੰਜਾਬ ਭਰ ਦੀਆਂ ਸ਼ਸਥਾਵਾਂ ਵਿੱਚੋਂ ਪਹਿਲੇ ਸਥਾਨ ਤੇ ਸੀ। ਇਸ ‘ਚੋਂ ਸਿਖਲਾਈ ਪ੍ਰਾਪਤ ਸਿਖਿਆਰਥੀ ਹਿੰਦੂਸਤਾਨ ਅਤੇ ਸੂਬਾ ਪੱਧਰੀ ਮੁਕਾਬਲਿਆਂ ਵਿੱਚੋਂ ਪਹਿਲੇ / ਦੂਜੇ ਸਥਾਨ ਤੇ ਆਉਦੇ ਸਨ। ਇਸੇ ਹੀ ਤਰ੍ਹਾਂ ਖੇਡਾਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਦੇ ਮੁਕਾਬਲਿਆਂ ਵਿੱਚੋਂ ਵੀ ਲਗਾਤਾਰ 4 ਸਾਲ ਜੋਨਲ / ਪੰਜਾਬ ਪੱਧਰ ਤੇ ਪਹਿਲੇ ਸਥਾਨ ਤੇ ਸੀ ਅਤੇ ਲਗਾਤਾਰ 4 ਸਾਲ ਜੋਨਲ / ਪੰਜਾਬ ਪੱਧਰ ਤੇ ਬੈਸਟ ਸੰਸਥਾ ਦੀ ਓਵਰ ਆਲ ਟਰਾਫੀ ਵੀ ਹੁਸ਼ਿਆਰਪੁੁਰ ਸੰਸਥਾ ਨੂੰ ਹੀ ਮਿਲਦੀ ਰਹੀ। ਪਰ ਹੋਲੀ ਹੋਲੀ ਸੰਸਥਾ ਦੇ ਪਿ੍ੰਸ਼ੀਪਲਾਂ ਦੀ ਨਿਲਾਇਕੀ, ਮਾੜੇ ਪ੍ਰਸ਼ਾਸ਼ਨ ਅਤੇ ਭ੍ਰਿਸ਼ਟਾਚਾਰ ਕਰਨ ਵੱਲ ਧਿਆਨ ਹੋਣ ਕਰਕੇ ਉਨ੍ਹਾਂ ਵਲੋਂ ਸਿਖਿਆਰਥੀਆਂ ਦੀ ਸਿਖਲਾਈ, ਸਫਾਈ ਅਤੇ ਡਸਿਪਲਨ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ। ਜਿਸ ਕਰਕੇ ਦਿਨ ਪ੍ਰਤੀ ਦਿਨ ਸੰਸਥਾ ਦਾ ਡਿਸਪਲਨ ਅਤੇ ਸਿਖਲਾਈ ਦਾ ਮਿਆਰ ਅਤੇ ਸੰਸਥਾ ਦੀ ਸਫਾਈ ਵੱਲ ਧਿਆਨ ਨਾ ਦੇਣ ਨਾਲ ਸੰਸਥਾ ਜੰਗਲ ਬੀਆਬਾਨ ਬਣੀ ਦਿਸਦੀ ਹੈ। ਜਿਕਰਯੋਗ ਹੈ ਕਿ ਇਸ ਸੰਸਥਾ ਵਿਖੇ ਤਿੰਨ ਸੰਸਥਾਵਾਂ ਹਨ ਅਤੇ ਤਿੰਨ੍ਹਾਂ ਦੇ ਹੀ ਪਿ੍ੰਸੀਪਲ ਵੱਖ ਵੱਖ ਹਨ। ਕਿਸੇ ਨੇ ਵੀ ਆਪਣੀ ਆਪਣੀ ਵਰਕਸ਼ਾਪ ਦੇ ਆਲੇ ਦੁਆਲੇ ਸਫਾਈ ਵਗੈਰਾ ਨਹੀ ਕਰਵਾਈ। ਜਿਸ ਕਰਕੇ ਇਸ ਜੰਗਲ ਬਣੀ ਸੰਸਥਾ ਵਿਖੇ ਖਤਰਨਾਕ ਸੱਪ ਵਗੈਰ ਆਮ ਹੀ ਵੇਖੇ ਜਾ ਸਕਦੇ ਹਨ ਅਤੇ ਕਿਸੇ ਵੇਲੇ ਵੀ ਕੋਈ ਮੰਦ ਭਾਗੀ ਘਟਨਾ ਵਾਪਰ ਸਕਦੀ ਹੈ। ਜਦੋਂ ਕਿ ਇਸ ਸੰਸਥਾ ਵਿਖੇ ਕਰੀਬ 1000 ਤੋਂ ਵੱਧ ਸਿਖਿਆਰਥੀ ਸਿਖਲਾਈ ਲੈਣ ਲਈ ਆਉਦੇ ਹਨ।

Advertisements

ਸੰਸਥਾ ਵਿੱਚ ਸਫਾਈ ਨਾਂ ਦੀ ਕੋਈ ਚੀਜ ਨਹੀਂ ਹੈ। ਸੰਸਥਾ ਦੀ ਮੇਨ ਵਰਕਸ਼ਾਪ ਵਿੱਚ ਵੜਦਿਆ ਸਿਖਿਆਰਥੀਆਂ ਦੇ ਬਾਥਰੂਮ ਹਨ ਜਿੰਨ੍ਹਾਂ `ਚੋਂ ਬਹੁਤ ਬਦਬੂ ਆਉਂਦੀ ਹੈ ਕਿ ਕੋਲੋ ਦੀ ਲੰਘਣਾ ਵੀ ਮੁਹਾਲ ਹੋ ਜਾਂਦਾ ਹੈ। ਸੜਕਾਂ ਦੇ ਕਿਨਾਰੇ, ਵਰਕਸ਼ਾਪਾਂ ਦੇ ਆਲੇ ਦੁਆਲੇ, ਗਰਾਊਡਾਂ, ਹੋਸਟਲ ਅਤੇ ਸੈਂਟਰ ਆਫ ਐਕਸੀਲੈਂਸ ਦੀ ਬਿਲਡਿੰਗ ਦੇ ਅੱਗੇ ਅਤੇ ਪਿੱਛੇ ਬੰਦੇ ਤੋਂ ਊੱਚੀ ਊੱਚੀ ਬੂਟੀ ਹੈ। ਰਸਤੇ ਵਿੱਚੋਂ ਲੰਘਦਿਆਂ ਸਾਹ ਘੁਟਦਾ ਹੈ, ਅਲਰਜੀ ਵਰਗੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ, ਇਹ ਬੂਟੀਆਂ ਸੱਪਾਂ ਦਾ ਘਰ ਜਾਪਦੀਆਂ ਵੀ ਨਜਰ ਆਊਦੀਆਂ ਹਨ। ਸੰਸਥਾ ਦੇ ਪਿ੍ੰਸੀਪਲਾਂ / ਸਟਾਫ ਨੂੰ ਸਿਖਲਾਈ ਅਤੇ ਸਫਾਈ ਦੀ ਕੋਈ ਚਿੰਤਾ ਨਹੀਂ ਹੈ। ਇਸੇ ਹੀ ਤਰ੍ਹਾਂ ਆਟੋ ਵਰਕਸ਼ਾਪ ਨੂੰ ਜਾਂਦਿਆਂ ਬਰਾਂਡੇ ਦੇ ਦੋਨੀ ਪਾਸੀ ਖਾਲੀ ਲਾਨ ਵਿੱਚ ਵੀ ਸਫਾਈ ਨਹੀ ਹੋਈ ਜਦੋਂ ਕਿ ਇਹ ਲਾਨ ਮੇਨ ਵਰਕਸ਼ਾਪ ਦੀ ਚਾਰਦਿਵਾਰੀ ਦੇ ਅੰਦਰ ਹਨ।

ਇੱਥੇ ਵੀ ਬਹੁਤ ਵੱਡੀ ਵੱਡੀ ਬੂਟੀ ਚੜੀ ਹੋਈ ਹੈ, ਦੇਖ ਕੇ ਮੰਨ ਕਾਹਲਾ ਪੈਦਾ ਹੈ। ਇਸੇ ਹੀ ਤਰ੍ਹਾਂ ਮੇਨ ਵਰਕਸ਼ਾਪ ਤੋਂ ਬਾਹਰਲੇ ਪਾਸੇ ਵੱਲ ਦੀ ਆਟੋ ਵਰਕਸ਼ਾਪ ਵੱਲ ਨੂੰ ਜਾਣ ਵਾਲੇ ਰਸਤੇ ਤੇ ਵੀ ਬੰਦੇ ਤੋਂ ਉਚੀ ਉੱਚੀ ਕਾਹੀ ਅਤੇ ਬੂਟੀ ਵਗੈਰਾ ਉੱਗੀ ਹੋਈ ਹੈ ਜੋ ਜੰਗਲ ਹੀ ਜਾਪਦਾ ਹੈ ਅਤੇ ਖਤਰਨਾਕ ਜਾਨਵਰਾਂ ਦਾ ਰੈਨ ਬਸੇਰਾ ਬਣਿਆ ਹੋਇਆ ਹੈ। ਉਧਰ ਦੀ ਆਟੋ ਵਰਕਸ਼ਾਪ ਨੂੰ ਜਾਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਵੀ ਹੈ। ਵੇਖਣਾ ਹੁਣ ਇਹ ਹੋਵੁਗਾ ਕਿ ਖਬਰ ਲਗਣ ਤੋਂ ਬਾਅਦ ਵੀ ਸੰਸਥਾ ਦੀਆਂ ਤਿੰਨੇ ਸੰਸਥਾਵਾਂ ਦੇ ਪਿ੍ੰਸ਼ੀਪਲ ਆਪਣੀ ਆਪਣੀ ਸੰਸਥਾ ਦੇ ਡਿਸਪਲਨ, ਸਫਾਈ ਅਤੇ ਸਿਖਿਆਰਥੀਆਂ ਦੀ ਸਿਖਲਾਈ ਵੱਲ ਵਿਸ਼ੇਸ਼ ਧਿਆਨ ਦੇਣਗੇ ਜਾਂ ਪਹਿਲਾਂ ਦੀ ਤਰ੍ਹਾਂ ਏ.ਸੀ. ਦਫਤਰਾਂ ਵਿੱਚ ਬੈਠ ਕੇ ਮੁਫਤ ਦੀਆਂ ਚਾਹਾਂ ਪੀ ਕੇ ਘਰਾਂ ਨੂੰ ਵਾਪਿਸ ਚਲੇ ਜਾਇਆ ਕਰਨਗੇ। ਜੇ ਕਰ ਸੰਸਥਾਵਾਂ ਦੀ ਸਿਖਲਾਈ ਨੂੰ ਪਹਿਲੇ ਮੁਕਾਮ ਤੇ ਲਿਆਉਣਾ ਹੈ ਤਾਂ ਸਰਕਾਰ ਅਤੇ ਡਾਇਰੈਕਟਰ ਨੂੰ ਕਿੱਤਾ ਮੁੱਖੀ ਸਿਖਲਾਈ ਸੰਸਥਾਵਾਂ ਦੇ ਡਸਿਪਲਨ, ਸਫਾਈ ਅਤੇ ਸਿਖਲਾਈ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ।

LEAVE A REPLY

Please enter your comment!
Please enter your name here