ਗੁਰਸ਼ਬਦ ਪ੍ਰਕਾਸ਼ ਕੀਰਤਨ ਕੌਂਸਲ ਗੜ੍ਹਦੀਵਾਲਾ ਦੇ ਜਥਿਆਂ ਵਲੋਂ ਗਾਇਨ ਸ਼ਬਦ “ਧੰਨ ਧੰਨ ਰਾਮਦਾਸ ਗੁਰ” ਕੀਤਾ ਰਿਲੀਜ਼ 

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਮਿਊਜ਼ਿਕ ਬੈਨਰ ਨੰਗਲ ਈਸ਼ਰ ਵਲੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਗੁਰਸ਼ਬਦ ਪ੍ਰਕਾਸ਼ ਕੀਰਤਨ ਕੌਂਸਲ ਗੜ੍ਹਦੀਵਾਲਾ ਦੇ ਜਥਿਆਂ ਭਾਈ ਜਸਵਿੰਦਰ ਸਿੰਘ ਦਸੂਹਾ, ਭਾਈ ਧਨਵੰਤ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ, ਬੀਬੀ ਦਰਸ਼ਪ੍ਰੀਤ ਕੌਰ, ਬੀਬੀ ਅਰਸ਼ਪ੍ਰੀਤ ਕੌਰ ਗੜ੍ਹਦੀਵਾਲਾ ਵਲੋਂ ਗਾਇਨ ਕੀਤਾ ਗਿਆ ਸ਼ਬਦ “ਧੰਨ ਧੰਨ ਰਾਮਦਾਸ ਗੁਰ” ਦਾ ਪੋਸਟਰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਚੱਲ ਰਹੇ ਨਾਮ ਅਭਿਆਸ ਕਮਾਈ ਸਮਾਗਮ ਦੌਰਾਨ ਸੰਤ ਬਾਬਾ ਸੇਵਾ ਸਿੰਘ ਜੀ, ਸ ਹਰਵਿੰਦਰ ਸਿੰਘ ਨੰਗਲ ਈਸ਼ਰ, ਭਾਈ ਅਜੀਤ ਸਿੰਘ ਗੁਰਦਾਸਪੁਰ, ਭਾਈ ਦਵਿੰਦਰ ਸਿੰਘ ਐਕਸੀਅਨ ਅਤੇ ਗੁਰਸ਼ਬਦ ਪ੍ਰਕਾਸ਼ ਕੀਰਤਨ ਕੌਂਸਲ ਗੜ੍ਹਦੀਵਾਲਾ ਦੇ ਜਥਿਆਂ ਵਲੋਂ ਰਿਲੀਜ਼ ਕੀਤਾ ਗਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਭਾਈ ਇੰਦਰਜੀਤ ਸਿੰਘ ਸੋਹਾਣਾ ਵਾਲਿਆਂ ਨੇ ਦੱਸਿਆ ਕਿ ਇਸ ਸ਼ਬਦ ਨੂੰ ਜਪਨੀਤ ਕੌਰ ਨੰਗਲ ਈਸ਼ਰ ਵਲੋਂ ਪੇਸ਼ ਕੀਤਾ ਗਿਆ ਹੈ, ਇਸ ਸ਼ਬਦ ਦੇ ਪ੍ਰੋਡਿਊਸਰ ਰਾਜਵਿੰਦਰ ਕੌਰ ਨੀਰੂ, ਡਾਇਰੈਕਟਰ ਸ ਹਰਵਿੰਦਰ ਸਿੰਘ ਨੰਗਲ ਈਸ਼ਰ ਹਨ।

Advertisements

ਇਸ ਸ਼ਬਦ ਨੂੰ ਗੁਰਸ਼ਬਦ ਗੁਰਸ਼ਬਦ ਪ੍ਰਕਾਸ਼ ਕੀਰਤਨ ਕੌਂਸਲ ਗੜ੍ਹਦੀਵਾਲਾ ਦੇ ਜਥਿਆਂ ਭਾਈ ਜਸਵਿੰਦਰ ਸਿੰਘ ਦਸੂਹਾ, ਭਾਈ ਧਨਵੰਤ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ, ਬੀਬੀ ਦਰਸ਼ਪ੍ਰੀਤ ਕੌਰ, ਬੀਬੀ ਅਰਸ਼ਪ੍ਰੀਤ ਕੌਰ ਗੜ੍ਹਦੀਵਾਲਾ ਵਲੋਂ ਗਾਇਨ ਕੀਤਾ ਗਿਆ ਹੈ, ਇਸ ਸ਼ਬਦ ਦਾ ਸੰਗੀਤ ਸੰਨੀ ਸਟੂਡੀਓ ਫਗਵਾੜਾ ਅਤੇ ਵੀਡੀਓ ਬੀ ਬੋਈ ਮੂਵੀਜ਼ ਵਲੋਂ ਤਿਆਰ ਕੀਤਾ ਗਿਆ ਹੈ। ਇਹ ਸ਼ਬਦ ਵਿਸ਼ਵ ਪੱਧਰ ਤੇ ਇੰਟਰਨੈੱਟ ਦੇ ਯੂਟਿਊਬ ਚੈਨਲ ਨੰਗਲ ਈਸ਼ਰ ਅਤੇ ਸਾਰੀਆਂ ਆਡੀਓ ਸਾਈਟਾਂ ਉੱਪਰ ਰਿਲੀਜ਼ ਕੀਤਾ ਗਿਆ ਹੈ। ਇਸ ਮੌਕੇ ਭਾਈ ਸੁਖਵੀਰ ਸਿੰਘ ਗੜ੍ਹਦੀਵਾਲਾ, ਭਾਈ ਜਸਵੀਰ ਸਿੰਘ ਭਟੋਲੀਆਂ ਵਾਲੇ, ਭਾਈ ਮਨਪ੍ਰੀਤ ਸਿੰਘ ਸੋਹਾਣਾ ਵਾਲੇ, ਭਾਈ ਜੁਝਾਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਜਵਾਲਾ ਸਿੰਘ, ਭਾਈ ਹਰਸਰਨ ਸਿੰਘ, ਭਾਈ ਹਰਸਿਮਰਨ ਸਿੰਘ, ਬੀਬੀ ਰਮਨਪ੍ਰੀਤ ਕੌਰ ਅਤੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਸਮੂਹ ਪ੍ਰਬੰਧਕ ਅਤੇ ਸੇਵਾਦਾਰ ਸੰਗਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here