ਸਨਾਤਨ ਧਰਮ ਕਾਲਜ ਨੇ ਨਹਿਰੂ ਯੁਵਾ ਕੇਂਦਰ ਦੇ ਸਾਂਝੇ ਯਤਨਾਂ ਨਾਲ ਚਲਾਇਆ ਸਵੱਛਤਾ ਪ੍ਰੋਗਰਾਮ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਨਾਤਨ ਧਰਮ ਕਾਲਜ ਹੁਸ਼ਿਆਰਪੁਰ, ਸਨਾਤਨ ਧਰਮ ਕਾਲਜੀਏਟ ਪੰਡਿਤ ਅੰਮ੍ਰਿਤ ਅਨੰਦ ਮੈਮੋਰੀਅਲ ਸੀ, ਸੈ. ਸਕੂਲ ਅਤੇ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਸਾਂਝੇ ਯਤਨਾਂ ਨਾਲ ਭਾਰਤ ਸਰਕਾਰ ਦੁਆਰਾ ਆਜਾਦੀ ਕਾ ਅੰਮ੍ਰਿਤ ਮਹਾਂ ਉਤਸਵ ਦੇ ਅੰਤਰਗਤ ਚਲਾਏ ਜਾ ਰਹੇ ਸਵੱਛ ਭਾਰਤ ਅਭਿਆਨ ਤਹਿਤ ‘ ਰਨ ਫਾਰ ਫਿੱਟ ਇੰਡੀਆ ਮੁਹਿੰਮ ਦੇ ਬੈਨਰ ਹੇਠ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਬਣਾਉਣ ਲਈ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੇਮਾ ਸ਼ਰਮਾਂ, ਸੈਕੇਟਰੀ ਗੋਪਾਲ ਸ਼ਰਮਾਂ, ਕੈਸ਼ੀਅਰ ਨੈਸ਼ਨਲ ਅਵਾਰਡੀ ਪ੍ਰਮੋਦ ਸ਼ਰਮਾਂ, ਕਾਰਜਕਾਰੀ ਪਿ੍ੰਸੀਪਲ ਪ੍ਰੋ. ਪ੍ਰਸ਼ਾਂਤ ਸੇਠੀ, ਸਕੂਲ ਪਿ੍ਰੰਸੀਪਲ ਡਾ. ਰਾਧਿਕਾ ਰਤਨ ਅਤੇ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਯੂਥ ਕੁਆਰਡੀਨੇਟ ਰਾਕੇਸ਼ ਕੁਮਾਰ ਅਤੇ ਵਿਜੇ ਰਾਣਾ ਜੀ ਦੀ ਯੋਗ ਅਗਵਾਈ ਵਿੱਚ ਸਵੱਛਤਾ ਪ੍ਰੋਗਰਾਮ ਉਲੀਕਿਆ ਗਿਆ।

Advertisements

ਜਿਸ ਵਿੱਚ ਕਾਲਜ ਅਤੇ ਸਕੂਲ ਐੱਨ.ਐਸ.ਐੱਸ., ਐਨ. ਸੀ.ਸੀ., ਯੂਥ ਸੇਵਾਵਾਂ, ਭਲਾਈ ਅਤੇ ਕਲਚਰ ਅਫੇਅਰ ਅਤੇ ਰੈੱਡ ਰੀਬਨ ਕਲੱਬ ਨਾਲ ਸੰਬੰਧਿਤ ਵਿਦਿਆਰਥੀਆਂ ਦੁਆਰਾ ਕਾਲਜ ਦੇ ਆਲੇ-ਦੁਆਲੇ ਨੂੰ ਸਾਫ ਕੀਤਾ ਗਿਆ। ਨੈਸ਼ਨਲ ਅਵਾਰਡੀ ਪ੍ਮੋਦ ਸ਼ਰਮਾਂ ਜੀ ਨੇ ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ਇਸ ਮੁਹਿੰਮ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਮਹੀਨਾ ਭਰ ਚੱਲਣ ਵਾਲੇ ਸਵੱਛਤਾ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਭਾਗ ਲੈਣ ਦੀ ਅਪੀਲ ਕੀਤੀ। ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਯੂਥ ਕੁਆਰਡੀਨੇਟ ਰਾਕੇਸ਼ ਕੁਮਾਰ ਨੇ ਭਾਰਤ ਸਰਕਾਰ ਦੇ ਇਸ ਉਪਰਾਲੇ ਦੇ ਨਾਲ-ਨਾਲ ਸਾਡੇ ਸਭ ਦੇ ਵਿਅਕਤੀਗਤ ਯਤਨਾਂ ਦੀ ਗੱਲ ਕੀਤੀ ਜਿਸ ਰਾਹੀਂ ਆਲੇ -ਦੁਆਲੇ ਨੂੰ ਗੰਦਗੀ ਮੁਕਤ ਕੀਤਾ ਜਾ ਸਕੇ। ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਹੇਮਾ ਸ਼ਰਮਾਂ ਜੀ ਨੇ ਇਸ ਮੌਕੇ ਵਿਦਿਆਰਥੀਆਂ ਦੁਆਰਾ ਆਪਣੇ ਹੱਥੀਂ ਆਲੇ-ਦੁਆਲੇ ਦੀ ਕੀਤੀ ਸਾਫ-ਸਫਾਈ ਦੀ ਪ੍ਰਸ਼ੰਸਾ ਕੀਤੀ ਤੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਨਾਲ ਲਗਾਤਾਰ ਜੁੜਕੇ ਕੰਮ ਕਰਨ ਦੀ ਪੇ੍ਰਨਾ ਦਿੱਤੀ।

ਇਸ ਮੌਕੇ ਪ੍ਰੋ. ਮਨਜੀਤ ਕੌਰ, ਐੱਨ.ਐੱਸ.ਐੱਸ ਪ੍ਰੋਗਰਾਮ ਅਫਸਰ ਡਾ. ਗੁਰਚਰਨ ਸਿੰਘ ਅਤੇ ਪ੍ਰੋ. ਮਨਪੀ੍ਤ ਕੌਰ, ਯੂਥ ਸੇਵਾਵਾਂ, ਭਲਾਈ ਅਤੇ ਕਲਚਰ ਪ੍ਰੋ. ਮੇਘਾ ਦੂਆ, ਐੱਨ.ਸੀ.ਸੀ. ਇੰਚਾਰਜ ਲੈਫਟੀਨੈਂਟ ਪ੍ਰੋ. ਡਿੰਪਲ, ਰੈੱਡ ਰੀਬਨ ਕਲੱਬ ਦੇ ਇੰਚਾਰਜ ਪ੍ਰੋ. ਮੋਨਿਕਾ ਕੰਵਰ, ਪ੍ਰੋ. ਪ੍ਰਭਕਿਰਨ ਕੌਰ,ਡਾ. ਦੀਪਿਕਾ ਥਾਲੀਆਂ, ਪ੍ਰੋ. ਅਨੂ, ਲੈਕਚਰਾਰ ਨਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਮਨਦੀਪ ਕੌਰ ਅਤੇ ਪੂਜਾ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ। ਵਿਦਿਆਰਥੀਆਂ ਨੇ ਵਧ ਚੜ ਕੇ ਇਸ ਸਫਾਈ ਅਭਿਮਾਨ ਵਿੱਚ ਭਾਗ ਲਿਆ।

LEAVE A REPLY

Please enter your comment!
Please enter your name here