ਵਾਲਮੀਕੀ ਪ੍ਰਗਟ ਦਿਵਸ ਮੌਕੇ ਮੁਸਲਿਮ ਭਾਈਚਾਰੇ ਨੇ ਲਗਾਇਆ ਲੰਗਰ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਵਾਲਮੀਕੀ ਪ੍ਰਗਟ ਦਿਵਸ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਹਰ ਧਰਮ ਦੇ ਲੋਕਾ ਨੇ ਵਧ ਚੜ ਕੇ ਹਿੱਸਾ ਲਿਆ। ਸ਼ੋਭਾ ਯਾਤਰਾ ਮੌਕੇ ਮੁਸਲਿਮ ਭਾਈਚਾਰੇ ਵਲੋ ਸ਼ੋਭਾ ਯਾਤਰਾ ਦਾ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਵਾਗਤ ਕੀਤਾ ਗਿਆ।

Advertisements

ਮੁਸਲਿਮ ਭਾਈਚਾਰੇ ਵਲੋ ਸੰਗਤ ਲਈ ਮਿਲਕ ਸ਼ੇਕ ਅਤੇ ਬਨਾਨਾ ਸ਼ੇਕ ਦਾ ਲੰਗਰ  ਲਗਾਇਆ ਗਿਆ। ਇਸ ਮੌਕੇ ਅਲੀ ਨੇ ਬੋਲਦੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਇਸ ਦੁਨੀਆ ਨੂੰ ਵੱਖਰੀ ਪਛਾਣ ਦਿੱਤੀ ਹੈ। ਉਣਾ ਵਲੋ ਲਿਖੀ ਗਈ ਸ਼੍ਰੀ ਰਮਾਇਣ ਵਿਚ ਭਗਵਾਨ ਰਾਮ ਬਾਰੇ ਵਿਸਥਾਰ ਨਾਲ ਦਸਿਆ ਗਿਆ ਗਿਆ ਇਸ ਮੌਕੇ ਤੇ ਉਨ੍ਹਾਂ  ਦੇ ਨਾਲ ਸੁਲਤਾਨ ਅਲੀ, ਸਮਰ ਖ਼ਾਨ, ਇਰਸ਼ਾਦ, ਸ਼ਾਹਨਵਾਜ਼, ਮੁੰਨਾ, ਵਸੀਮ ਖ਼ਾਨ, ਸੋਨੂੰ ਪੂਰੀ, ਮੋਹਿਤ, ਦਿਲਜਾਨ, ਉਮਰ ਖ਼ਾਨ, ਵੰਸ਼ ਪੂਰੀ ਅਤੇ ਹੋਰ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here