ਭਾਸ਼ਾ ਵਿਭਾਗ ਵਲੋਂ ਕੁਇਜ਼ ਮੁਕਾਬਲੇ 17 ਅਕਤੂਬਰ ਨੂੰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ਼੍ਰੀ ਗੁਰਮੀਤ ਹੇਅਰ ਦੀ ਰਹਿਨੁਮਾਈ ਤੇ ਵਿਭਾਗ ਦੇ ਮੁੱਖ ਸਕੱਤਰ ਮੈਡਮ ਜਸਪ੍ਰੀਤ ਤਲਵਾੜ ਦੀ ਅਗਵਾਈ ਵਿੱਚ ਦਫ਼ਤਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਵਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਬਲ ਦੇਣ ਲਈ 17 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਹੁਸ਼ਿਆਰਪੁਰ ਵਿਖੇ ਕੁਇਜ਼ ਮੁਕਾਬਲੇ ਸਵੇਰੇ 9.30 ਵਜੇ ਕਰਵਾਏ ਜਾ ਰਹੇ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ ਨੇ ਦੱਸਿਆ ਕਿ ਇਹ ਕੁਇਜ਼ ਮੁਕਾਬਲੇ ਵਿਦਿਆਰਥੀਆਂ ਦੇ ਵੱਖ-ਵੱਖ ਤਿੰਨ ਵਰਗਾਂ ‘ਚ ਹੋਣਗੇ।ਪਹਿਲੇ ਵਰਗ ਵਿੱਚ 6ਵੀਂ ਤੋਂ ਅੱਠਵੀਂ ਤੱਕ, ਦੂਜੇ ਵਰਗ ਵਿੱਚ 9ਵੀਂ ਤੋਂ ਬਾਰ੍ਹਵੀਂ ਅਤੇ ਤੀਜੇ ਵਰਗ ਵਿੱਚ ਗ੍ਰੈਜੂਏਸ਼ਨ ਵਾਲੇ ਵਿਦਿਆਰਥੀ ਹਿੱਸਾ ਲੈਣਗੇ।ਪਹਿਲਾਂ ਰਜਿਟ੍ਰੇਸ਼ਨ ਕਰਵਾ ਚੁੱਕੇ ਵਿਦਿਆਰਥੀ ਹੀ ਇਸ ਮੁਕਾਬਲੇ ‘ਚ ਹਿੱਸਾ ਲੈ ਸਕਣਗੇ।ਹਰੇਕ ਵਰਗ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਵਿਭਾਗ ਦੇ ਪ੍ਰਮਾਣ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ।

Advertisements

ਉਨ੍ਹਾਂ ਦੱਸਿਆ ਕਿ ਇਹ ਮੁਕਾਬਲਾ ਲਿਖਤੀ ਹੋਵੇਗਾ।ਵਿਦਿਆਰਥੀਆਂ ਨੂੰ ਕੁਲ 100 ਪ੍ਰਸ਼ਨ ਦਿੱਤੇ ਜਾਣੇ ਹਨ।ਇਹ ਪ੍ਰਸ਼ਨ ਪੰਜਾਬੀ ਸਾਹਿਤ, ਧਰਮ, ਭਾਸ਼ਾ, ਸ਼ਖ਼ਸੀਅਤਾਂ, ਸਭਿਆਚਾਰ, ਇਤਿਹਾਸ ਅਤੇ ਭੂਗੋਲ ਨਾਲ ਸਬੰਧਤ ਹੋਣਗੇ।ਇਸ ਮੁਕਾਬਲੇ ਲਈ ਭਾਸ਼ਾ ਵਿਭਾਗ ਵਲੋਂ ਤਿਆਰ ਕੀਤੀ ਪੁਸਤਕ ਸਕੂਲਾਂ ਤੇ ਕਾਲਜਾਂ ਨੇ ਪਹਿਲਾਂ ਹੀ ਪ੍ਰਾਪਤ ਕਰ ਲਈ ਹੈ।ਜੇਕਰ ਫਿਰ ਵੀ ਕਿਸੇ ਵਿਦਿਆਰਥੀ ਨੂੰ ਕੁਇਜ਼ ਮੁਕਾਬਲੇ ਬਾਰੇ ਜਾਂ ਇਸ ਪੁਸਤਕ ਦੀ ਹਾਰਡ ਜਾਂ ਸਾਫਟ  ਕਾਪੀ ਲੋੜੀਂਦੀ ਹੋਵੇ ਤਾਂ ਉਹ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਨਾਲ ਮੋਬਾਇਲ ਨੰਬਰ 99147-48974 ਤੇ ਸੰਪਰਕ ਕਰ ਸਕਦਾ ਹੈ।

LEAVE A REPLY

Please enter your comment!
Please enter your name here