ਮਹਾਨਗਰ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਪੁੱਤਰ ਨੇ ਮਾਂ ਦੀ ਕੀਤਾ ਕਤਲ

ਲੁਧਿਆਣਾ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਮਹਾਨਗਰ ‘ਚ ਇਕ ਦਿਲ -ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਾਮੂਲੀ ਗੱਲ ਨੂੰ ਲੈਕੇ ਪੁੱਤਰ ਵਲੋਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ । ਮਿਲੀ ਜਾਣਕਾਰੀ ਅਨੁਸਾਰ, ਮਾਂ ਨੇ ਦੁਪਹਿਰ ਦੇ ਖਾਣੇ ਲਈ ਤੋਰੀ ਦੀ ਸਬਜ਼ੀ ਬਣਾਈ ਸੀ। ਤੋਰੀ ਦੀ ਸਬਜ਼ੀ ਬਣਾਉਣ ‘ਤੇ ਉਸ ਨੇ ਮਾਂ ਨੂੰ ਘਰ ਦੀ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਮਾਂ ‘ਤੇ ਰਾਡ ਨਾਲ ਹਮਲਾ ਕਰ ਦਿੱਤਾ । ਜਦੋਂ ਪਿਤਾ ਗੁਰਨਾਮ ਸਿੰਘ ਉਸ ਨੂੰ ਬਚਾਉਣ ਆਇਆ ਤਾਂ ਉਸ ਦੀ ਵੀ ਕੁੱਟਮਾਰ ਕਰ ਦਿੱਤੀ।

Advertisements

ਇਸ ਤੋਂ ਬਾਅਦ ਜ਼ਖਮੀ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ 65 ਸਾਲਾ ਚਰਨਜੀਤ ਕੌਰ ਵਾਸੀ ਨਿਊ ਅਸ਼ੋਕ ਨਗਰ ਵਜੋਂ ਹੋਈ ਹੈ। ਇਸਦੇ ਨਾਲ ਹੀ ਰਿਸ਼ਤੇਦਾਰ ਨੇ ਦੱਸਿਆ ਕਿ ਦੋਸ਼ੀ ਟਿੰਕੂ ਦੀ ਹਾਲਤ ਠੀਕ ਨਹੀਂ ਹੈ।ਚਰਨਜੀਤ ਕੌਰ ਦੀ ਮੌਤ ਤੋਂ ਬਾਅਦ ਜਦੋਂ ਰਿਸ਼ਤੇਦਾਰਾਂ ਨੇ ਘਰ ਦੇ ਬਾਹਰ ਦਰੀਆ ਆਦਿ ਵਿਛਾਉਣੀਆਂ ਸ਼ੁਰੂ ਕੀਤੀਆਂ ਤਾਂ ਦੋਸ਼ੀ ਟਿੰਕੂ ਨੇ ਕਾਫੀ ਹੰਗਾਮਾ ਕੀਤਾ।

LEAVE A REPLY

Please enter your comment!
Please enter your name here