ਕਬੱਡੀ ਤੇ ਖੋ-ਖੋ ਦੇ ਹੋਏ ਰੋਚਕ ਮੁਕਾਬਲੇ

ਪਟਿਆਲਾ ( ਦ ਸਟੈਲਰ ਨਿਊਜ਼)। ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜ਼ਦਾਨ ਨੇ ਦੱਸਿਆ ਕਿ ਪਟਿਆਲਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੱਲ ਰਹੇ ਸੂਬਾ ਪੱਧਰੀ ਮੁਕਾਬਲਿਆਂ ਵਿਚ ਅੱਜ ਕਬੱਡੀ ਤੇ ਖੋ-ਖੋ ਦੇ ਮੁਕਾਬਲੇ ਹੋਏ, ਜਿਨ੍ਹਾਂ ਦਾ ਵੱਡੀ ਗਿਣਤੀ ਸਰੋਤਿਆਂ ਨੇ ਅਨੰਦ ਮਾਣਿਆ। ਖੇਡ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਕਬੱਡੀ ਅੰਡਰ 21 ਲੜਕੀਆਂ ਵਿੱਚ ਪਟਿਆਲਾ ਨੇ ਸੰਗਰੂਰ ਨੂੰ, ਅੰਮ੍ਰਿਤਸਰ ਨੇ ਤਰਨਤਾਰਨ ਨੂੰ, ਰੂਪਨਗਰ ਨੇ ਨਵਾਂ ਸ਼ਹਿਰ ਨੂੰ ਅਤੇ ਫ਼ਿਰੋਜਪੁਰ ਨੇ ਫ਼ਾਜ਼ਿਲਕਾ ਨੂੰ ਹਰਾਇਆ। ਉਮਰ ਵਰਗ 21-40 ਲੜਕੀਆਂ ਵਿੱਚ ਫ਼ਰੀਦਕੋਟ ਨੇ ਬਠਿੰਡਾ ਨੂੰ, ਪਟਿਆਲਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ, ਅੰਮ੍ਰਿਤਸਰ ਨੇ ਤਰਨਤਾਰਨ ਨੂੰ, ਸੰਗਰੂਰ ਨੇ ਮਾਨਸਾ ਨੂੰ ਨਵਾਂ ਸ਼ਹਿਰ ਨੇ ਐਸ.ਏ.ਐਸ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਉਮਰ ਵਰਗ 21-40 ਲੜਕਿਆਂ ਵਿੱਚ ਤਰਨਤਾਰਨ ਨੂੰ ਹੁਸ਼ਿਆਰਪੁਰ ਨੇ, ਫ਼ਿਰੋਜਪੁਰ ਨੂੰ ਨਵਾਂ ਸ਼ਹਿਰ ਨੇ, ਬਰਨਾਲਾ ਨੂੰ ਅੰਮ੍ਰਿਤਸਰ ਨੇ, ਪਠਾਨਕੋਟ ਨੂੰ ਸੰਗਰੂਰ ਨੇ, ਐਸ.ਏ.ਐਸ ਨਗਰ ਨੂੰ ਸ੍ਰੀ ਮੁਕਤਸਰ ਸਾਹਿਬ ਨੇ ਅਤੇ ਪਟਿਆਲਾ ਨੂੰ ਰੋਪੜ ਦੀ ਟੀਮ ਨੇ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।

Advertisements


ਖੋ-ਖੋ ਵੁਮੈਨ 21-40 ਉਮਰ ਵਰਗ ਵਿੱਚ ਫ਼ਰੀਦਕੋਟ ਨੇ ਤਰਨਤਾਰਨ ਨੂੰ ਹਰਾਇਆ। ਸੰਗਰੂਰ ਨੇ ਕਪੂਰਥਲਾ ਨੂੰ 15-2 ਨਾਲ, ਪਟਿਆਲਾ ਨੇ ਬਠਿੰਡਾ ਨੂੰ 9-2 ਨਾਲ, ਰੂਪਨਗਰ ਨੇ ਐਸ.ਏ.ਐਸ ਨਗਰ ਨੂੰ 1 ਅੰਕ ਦੇ ਫ਼ਰਕ ਨਾਲ ਹਰਾਇਆ। ਮੈਨ 21-40 ਉਮਰ ਵਰਗ ਵਿੱਚ ਪਟਿਆਲਾ ਨੇ ਫ਼ਰੀਦਕੋਟ ਨੂੰ 8 ਅੰਕਾਂ ਨਾਲ, ਫ਼ਾਜ਼ਿਲਕਾ ਨੇ ਮੋਗਾ ਨੂੰ 2 ਅਤੇ ਸੰਗਰੂਰ ਨੇ ਬਰਨਾਲਾ ਨੂੰ 1 ਅੰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।

LEAVE A REPLY

Please enter your comment!
Please enter your name here