ਆਪ ਸਰਕਾਰ ਦੀ ਮੁਲਾਜਿਮ ਮਾਰੂ ਨੀਤੀਆਂ ਤੋਂ ਤੰਗ ਆਕੇ ਮੁਲਾਜਿਮ ਸੰਘਰਸ ਕਰਨ ਲਈ ਹੋਏ ਮਜਬੂਰ: ਰੇਸ਼ਮ ਗਿੱਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆਂ। ਪੰਜਾਬ ਰੋਡਵੇਜ਼ ਪਨਬੱਸ / ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਸ਼ਮਸ਼ੇਰ ਸਿੰਘ, ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਪੁਰਾਣੀਆਂ ਸਰਕਾਰਾਂ ਦੇ ਰਾਹ ਤੇ ਚੱਲ ਪਈ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਕਿ ਅਸੀਂ ਪੰਜਾਬ ਵਿੱਚ ਬਦਲਾਅ ਲੈਕੇ ਆਵਾਂਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਨੌਕਰੀ ਦੇਣ ਦੀ ਗੱਲ ਕਰਦੇ ਸੀ ਪਰ ਸਰਕਾਰ ਆਪਣੇ ਹੀ ਵਿਭਾਗਾਂ ਵਿੱਚ ਮੌਜੂਦ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੋਂ ਅਸਮਰਥ ਹੈ ਅਤੇ ਆਊਟਸੋਰਸਿੰਗ ਤੇ 9100 ਰੁਪਏ ਤੇ ਭਰਤੀ ਕੀਤੀ ਜਾ ਰਹੀ ਹੈ  ਤੇ PRTC ਵਿੱਚ ਪ੍ਰਾਈਵੇਟ ਕਿਲੋ ਮੀਟਰ ਸਕੀਮ ਬੱਸਾਂ ਪਾ ਕੇ ਸਰਕਾਰੀ ਖਜਾਨੇ ਦੀ ਲੁੱਟ ਕਰਾਉਂਨਾ ਚਾਹੁੰਦੀ ਹੈ ਤੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਚੋਣਾਂ ਦਾ ਪ੍ਰਚਾਰ ਕਰ ਰਹੇ ਹਨ ਕਿ ਅਸੀਂ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਹੈ ਤੇ ਤੁਸੀਂ ਵੀ ਸਾਨੂੰ ਵੋਟਾਂ ਪਾਓ ਤੁਹਾਨੂੰ ਅਸੀਂ ਪੱਕਾ ਕਰ ਦੇਵਾਂਗੇ ਪਰ ਪੰਜਾਬ ਦੇ ਹਾਲਾਤਾਂ ਵਿੱਚ ਬਿਲਕੁੱਲ ਸੁਧਾਰ ਨਹੀਂ ਹੋ ਰਿਹਾ ਨਜਾਇਜ਼ ਕਢੀਸ਼ਨਾ ਲਗਾ ਕੇ ਪੁਰਾਣੇ ਮੁਲਾਜ਼ਮਾਂ ਨੂੰ ਕੱਢਿਆ ਜਾ ਰਿਹਾ ਹੈ ਤਾਂ ਜ਼ੋ ਪੱਕਾ ਨਾ ਕਰਨਾ ਪਵੇ ਸਗੋਂ ਸਾਨੂੰ ਪੱਕਾ ਕਰਨ ਦੀ ਬਜਾਏ ਸਾਡੀਆਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ ਤੇ ਸਰਕਾਰ ਪੱਕੀ ਭਰਤੀ ਕਰਨ ਦੀ ਬਜਾਏ ਪਨਬੱਸ ਵਿੱਚ ਆਊਟਸੌਰਸ ਤੇ ਕੁਰੱਪਸ਼ਨ ਰਾਹੀਂ ਭਰਤੀ ਕਰ ਰਹੀ ਹੈ ਅਤੇ ਪੀ ਆਰ ਟੀ ਸੀ ਵਿੱਚ ਆਊਟਸੋਰਸ ਭਰਤੀ ਹੋ ਚੁੱਕੀ ਹੈ ਹੁਣ ਬਾਹਰਲੇ ਦੇਸ਼ਾਂ ਤੋਂ ਨੋਜਵਾਨ 9100 ਰੁਪਏ ਤੇ ਆਊਟ ਸੋਰਸਿੰਗ ਭਰਤੀ ਹੋਣ ਲਈ ਪੰਜਾਬ ਵਿੱਚ ਆਉਣਗੇ ਜਾ ਫੇਰ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਨੋਜਵਾਨ ਦੇਸ਼ ਛੱਡ ਕੇ ਭੱਜਣਗੇ।

Advertisements

ਸੂਬਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ,ਜੁਆਇਟ ਸਕੱਤਰ ਜਗਤਾਰ ਸਿੰਘ ਜਲੋਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਿੱਜੀ ਕਾਰਪੋਰੇਟ ਘਰਾਣਿਆਂ ਨੂੰ ਕਿਲੋਮੀਟਰ ਸਕੀਮ ਬੱਸਾਂ ਪੀ ਆਰ ਟੀ ਸੀ ਵਿਭਾਗ ਵਿੱਚ ਪਾਕੇ ਵਿਭਾਗ ਦੀ ਆਮਦਨ ਦੀ ਲੁੱਟ ਕਰਵਾਉਣਾ ਚਾਹੁੰਦੀ ਹੈ ਕਿਉੰਕਿ ਇਕ ਕਿਲੋਮੀਟਰ ਬੱਸ ਨੂੰ ਇਕ ਮਹੀਨਾ ਦਾ ਲੱਖਾਂ ਰੁਪਏ ਕਿਰਾਏ ਦੇ ਰੂਪ ਵਿੱਚ ਦਿੱਤਾ ਜਾਂਦਾ ਅਤੇ 6 ਸਾਲ ਦੇ ਐਗਰੀਮੈਂਟ ਦੋਰਾਂਨ ਇੱਕ ਬੱਸ ਰਾਹੀਂ ਲੱਗਭਗ ਇੱਕ ਕਰੋੜ ਰੁਪਏ ਦਾ ਚੂਨਾ ਲੱਗੇਗਾ ਅਤੇ ਦੂਸਰੇ ਪਾਸੇ ਸਰਕਾਰੀ ਨਵੀਂ ਬੱਸ ਦੀ ਕੀਮਤ 27 ਲੱਖ ਦੇ ਕਰੀਬ ਹੈ ਮਹੀਨਾਵਾਰ ਕਿਸ਼ਤ 50, ਤੋਂ 60 ਹਜ਼ਾਰ ਹੁੰਦੀ ਹੈ‌।ਅਤੇ ਵਿਭਾਗ ਵਿੱਚ 15 ਸਾਲ ਸਫ਼ਰ ਸਹੁਲਤਾਂ ਦਿੰਦੀ ਹੈ ਅਤੇ ਵਿਭਾਗ ਨੂੰ ਵਿੱਤੀ ਲਾਭ ਦਿੰਦੀ ਹੈ ਅਤੇ ਨਾਲ਼ ਨਾਲ਼ ਨੋਜਵਾਨਾਂ ਦੇ ਰੋਜ਼ਗਾਰ ਦੇ ਸਾਧਨ ਪੈਂਦਾ ਕਰਦੀ ਹੈ।ਪਰ ਟਰਾਂਸਪੋਰਟ ਦੇ ਉੱਚ ਅਧਿਕਾਰੀ ਇਸ ਦੇ ਗਲਤ ਅੰਕੜੇ ਦੇਕੇ ਵਿਭਾਗ ਦਾ ਨਿੱਜੀਕਰਨ ਕਰਨ ਲਈ ਪੱਬਾਂ ਭਾਰ ਹੋਏ ਹਨ ਜਿਸਦੇ ਨੁਕਸਾਨ ਅਸੀਂ ਲਿਖਤੀ ਰੂਪ ਵਿੱਚ ਵਿਭਾਗ ਨੂੰ ਵੀ ਤੇ ਸਰਕਾਰ ਨੂੰ ਵੀ ਦੇ ਚੁੱਕੇ ਹਾਂ ਤੇ ਪਹਿਲਾਂ ਵਿਭਾਗ ਨੇ ਜਿਹੜੇ ਟੈਂਡਰ ਕੀਤੇ ਸੀ ਓਹ  ਰੱਦ ਵੀ ਕਰ ਦਿੱਤੇ ਗਏ ਸਨ ਪਰ ਸਰਕਾਰ ਸਰਕਾਰੀ ਖਜਾਨੇ ਤੇ ਵਿਭਾਗ ਨੂੰ ਖਤਮ ਕਰਨਾ ਚਾਹੁੰਦੀ ਹੈ ਸਰਕਾਰ ਨੇ ਪੀ ਆਰ ਟੀ ਸੀ ਵਿੱਚ ਫਿਰ ਦੁਬਾਰਾ ਤੋਂ ਕਿਲੋਮੀਟਰ ਦੇ ਟੈਂਡਰ ਕੱਢ ਦਿੱਤੇ ਹਨ ਜਿਹੜੀਆਂ ਬੱਸਾਂ ਆਮ ਆਦਮੀ ਨਹੀਂ ਪਾ ਸਕਦਾ ਬਲਕਿ ਵੱਡੇ ਨਿੱਜੀ ਕਾਰਪੋਰੇਟ ਘਰਾਣਿਆਂ ਦੀ ਹੁੰਦੀਆ ਹਨ ਜਿਸ ਦਾ ਜਥੇਬੰਦੀ ਵੱਲੋ ਪੂਰਾ ਡੱਟ ਕੇ ਵਿਰੌਧ ਕੀਤਾ ਜਾਵੇਗਾ। ਕਿਲੋਮੀਟਰ ਸਕੀਮ ਬੱਸਾਂ ਅਤੇ ਆਊਟਸੋਰਸਿੰਗ ਦੀ ਭਰਤੀ ਦੇ ਵਿਰੋਧ ਵਿੱਚ ਆਉਣ ਵਾਲੇ ਸਮੇਂ ਤਿੱਖੇ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ 

ਸੂਬਾ ਕੈਸ਼ੀਅਰ ਬਲਜਿੰਦਰ ਸਿੰਘ ਬਰਾੜ, ਰਮਨਦੀਪ ਸਿੰਘ, ਮੀਤ ਪ੍ਰਧਾਨ ਦਲਜੀਤ ਸਿੰਘ, ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾ ਪ੍ਰਤੀ ਬਿਲਕੁੱਲ ਵੀ ਸੰਜੀਦਾ ਨਹੀਂ ਹੈ ਕਿਉੰਕਿ ਸਰਕਾਰ ਵਾਰ ਵਾਰ ਮੀਟਿੰਗਾਂ ਕਰਨ ਤੋਂ ਭੱਜ ਰਹੀ ਹੈ ਤੇ ਜੇਹੜੇ ਅਧਿਕਾਰੀ ਜਾਂ ਮੰਤਰੀ ਮੀਟਿੰਗ ਕਰਦੇ ਹਨ ਉਹ ਫੈਸਲਾ ਨਹੀਂ ਕਰ ਸਕਦੇ ਤੇ ਜਿਹੜੇ ਫੈਸਲੇ ਹੁੰਦੇ ਹਨ ਉਨ੍ਹਾਂ ਨੂੰ ਬਾਦ ਵਿੱਚ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਇਸ ਲਈ ਅਸੀਂ ਸਰਕਾਰ ਦੇ ਇਸ ਰਵਈਏ ਤੋਂ ਤੰਗ ਆ ਕੇ ਮਿਤੀ 10/10/2022 ਨੂੰ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ 3 ਤਰੀਕ ਨੂੰ ਸਮੂਹ ਡਿੱਪੂਆਂ ਦੇ ਗੇਟਾਂ ਤੇ ਭਰਵੀਆਂ ਰੈਲੀਆਂ ਕਰਕੇ ਤਿੱਖੇ ਸੰਘਰਸ ਦਾ ਐਲਾਨ ਕੀਤਾ ਜਾਵੇਗਾ ਤੇ 7 ਤਰੀਕ ਨੂੰ ਜੋਨਲ ਪ੍ਰੈਸ ਕਾਨਫਰੰਸ ਕਰਕੇ ਅਤੇ ਬੱਸਾਂ ਵਿੱਚ ਹੈੱਡ ਵਿੱਲ ਵੰਡ ਕੇ  ਸਰਕਾਰ ਦੀਆਂ ਸਰਕਾਰੀ ਵਿਭਾਗਾਂ ਨੂੰ ਖਤਮ ਕਰਨ ਵਾਲਾ ਚਿਹਰਾ ਨੰਗਾ ਕੀਤਾ ਜਾਵੇਗਾ ਜੇਕਰ ਸਰਕਾਰ ਵਲੋਂ ਆਊਟਸੋਰਸਿੰਗ ਤੇ ਭਰਤੀ ਜਾਂ ਪ੍ਰਾਈਵੇਟ ਘਰਾਣਿਆਂ ਦੀਆਂ ਬੱਸਾਂ ਪਾਉਣ ਲੱਗੀ ਤਾਂ ਆਮ ਲੋਕਾਂ ਅਤੇ ਜਨਤਕ ਜੱਥੇਬੰਦੀਆਂ ਨੂੰ ਨਾਲ ਲੈ ਕੇ ਤਰੁੰਤ ਰੋਡ ਬੰਦ ਕਰਨ ਸਮੇਤ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ ਜਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ

LEAVE A REPLY

Please enter your comment!
Please enter your name here