ਜਿਲ੍ਹਾ ਸਕੂਲ ਅਥਲੈਟਿਕਸ ਮੀਟ 2 ਨਵੰਬਰ ਤੋਂ ਟਾਂਡਾ ਵਿਖੇ ਕਰਵਾਈ ਜਾ ਰਹੀ ਹੈ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਸਿੱਖਿਆ ਵਿਭਾਗ ਪੰਜਾਬ ਤੇ ਡਿਪਟੀ ਡਾਇਰੈਕਟਰ (ਫਿਜੀਕਲ) ਦੇ ਹੁਕਮਾਂ ਅਨੁਸਾਰ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਕਮ-ਪ੍ਰਧਾਨ ਜਿਲ੍ਹਾ ਟੁਰਨਾਮੈਟ ਕਮੇਟੀ ਹੁਸ਼ਿਆਰਪੁਰ ਗੁਰਸ਼ਰਨ ਸਿੰਘ ਦੀ ਪ੍ਰਧਾਨਗੀ ਅਤੇ ਉਪ – ਜਿਲ੍ਹਾ ਸਿੱਖਿਆ  ਅਫ਼ਸਰ (ਸੈ. ਸਿੱ) ਧੀਰਜ ਵਸ਼ਿਸ਼ਟ  ਦੀ ਦੇਖ ਰੇਖ ਅਤੇ ਦਲਜੀਤ ਸਿੰਘ ਡੀ.ਐਮ. ਸਪੋਰਟਸ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਜਿਲ੍ਹਾ ਅਥਲੈਟਿਕਸ ਮੀਟ ਮਿਤੀ 02 ਤੋਂ 05 ਅਕਤੂਬਰ ਤੱਕ ਸਰਕਾਰੀ ਕਾਲਜ ਟਾਂਡਾ ਦੀ ਗਰਾਂਉਡ ਵਿਖੇ ਕਰਵਾਈ ਜਾ ਰਹੀ ਹੈ। ਇਸ ਅਥਲੈਟਿਕਸ ਮੀਟ ਦਾ ਉਦਘਾਟਨ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ 2 ਅਕਤੂਬਰ ਨੂੰ ਸਵੇਰੇ 11:00 ਵਜੇ ਕਾਲਜ ਦੀ ਗਰਾਊਂਡ ਵਿੱਚ ਕਰਨਗੇ। ਇਸ ਜਿਲ੍ਹਾ ਪੱਧਰੀ ਅਥਲੈਟਿਕਸ ਮੀਟ ਵਿੱਚ ਜਿਲ੍ਹੇ ਦੇ 16 ਜੋਨਾਂ ਤੋਂ  ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਭਾਗ ਲੈਣਗੇ।

Advertisements

ਇਸ ਮੀਟ ਵਿੱਚ ਪਹਿਲੇ ਦੋ ਦਿਨ ਲੜਕਿਆਂ ਦੇ ਮੁਕਾਬਲੇ ਕਰਵਾਏ ਜਾਣਗੇ । ਮੀਟ ਵਿੱਚ ਵਧੀਆ ਪ੍ਰਦਸ਼ਨ ਕਰਨ ਵਾਲੇ ਖਿਡਾਰੀ ਸਟੇਟ ਖੇਡਾਂ ਵਿੱਚ ਭਾਗ ਲੈਣਗੇ। ਇਸ ਜਿਲ੍ਹਾ ਪੱਧਰੀ ਅਥਲੈਟਿਕਸ ਮੀਟ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਹਨ। ਜਿਸ ਵਿੱਚ ਪ੍ਰਿੰਸੀਪਲ ਇੰਦਰਜੀਤ ਸਿੰਘ ਤੇ ਮੁੱਖ ਅਧਿਆਪਕ ਜਤਿੰਦਰਪਾਲ ਸਿੰਘ ਕਨਵੀਨਰ ਲਗਾਏ ਗਏ ਹਨ। ਇਸ ਟੂਰਨਾਮੈਂਟ ਦਾ ਪੂਰਾ ਪ੍ਰਬੰਧ ਕਰਨ ਲਈ ਉਂਕਾਰ ਸਿੰਘ ਡੀ.ਪੀ.ਟੀ ਅਤੇ ਸੋਹਣ ਸਿੰਘ ਪੀ.ਟੀ.ਆਈ ਦੀ ਡਿਊਟੀ ਲਗਾਈ ਗਈ ਹੈ। ਟਰੈਕ ਈਵੈਂਟਸ ਦੇ ਕਨਵੀੀਨਰ ਪਰਮਿੰਦਰ ਸਿੰਘ, ਜੰਪ ਈਵੈਂਟ ਕੁਲਵਿੰਦਰ ਸਿੰਘ , ਥਰੋ ਈਵੈਂਟ ਬਲਵੀਰ ਸਿੰਘ, ਰਿਕਾਰਡ ਕਮੇਟੀ ਦੇ ਇੰਚਾਰਜ ਸੁਮੀਤ ਚੌਹਾਲ ਡੀ.ਪੀ.ਈ ਦੀ ਡਿਊਟੀ ਲਗਾਈ ਗਈ ਹੈ। ਉਪਰੋਕਤ  ਜਾਣਕਾਰੀ ਦਲਜੀਤ ਸਿੰਘ ਡੀ.ਐਮ.ਸਪੋਰਟਸ ਵੱਲੋਂ ਦਿੱਤੀ ਗਈ।

LEAVE A REPLY

Please enter your comment!
Please enter your name here