ਪੰਜਾਬ ਦੀ ਪਹਿਲੀ ਉਸਾਰੀ ਜਾ ਰਹੀ ਫਿਸ਼ ਫੀਡ ਮਿੱਲ ਦਾ ਏ.ਡੀ.ਸੀ. ਨੇ ਕੀਤਾ ਨਿਰੀਖਣ

ਪਟਿਆਲਾ(ਦ ਸਟੈਲਰ ਨਿਊਜ਼)। ਪੰਜਾਬ ਦੀ ਪਹਿਲੀ ਉਸਾਰੀ ਜਾ ਰਹੀ ਪਿੰਡ ਘਲੌੜੀ ਵਿਖੇ ਫਿਸ਼ ਫੀਡ ਮਿੱਲ ਦਾ ਅੱਜ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਨੇ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਇਥੇ ਉਸਾਰੇ ਜਾ ਰਹੇ ਮੱਛੀ ਤਲਾਬ ਦਾ ਵੀ ਨਿਰੀਖਣ ਕੀਤਾ। ਸਹਾਇਕ ਡਾਇਰੈਕਟਰ ਮੱਛੀ ਪਾਲਣ ਪਟਿਆਲਾ ਕਰਮਜੀਤ ਸਿੰਘ ਨੇ ਦੱਸਿਆ ਕਿ ਫਿਸ਼ ਫੀਡ ਮਿੱਲ ਮੱਛੀ ਪਾਲਣ ਵਿਭਾਗ ਵਿੱਚ ਆਪਣੀ ਕਿਸਮ ਦਾ ਪੰਜਾਬ ਵਿੱਚ ਇਹ ਪਹਿਲਾ ਪ੍ਰੋਜੈਕਟ ਹੈ। ਇਸ ਨੂੰ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾਂ ਸਕੀਮ ਅਧੀਨ ਉਸਾਰਿਆ ਜਾ ਰਿਹਾ ਹੈ। ਇਸ ਨਾਲ ਜ਼ਿਲ੍ਹੇ ਅਤੇ ਜ਼ਿਲ੍ਹੇ ਤੋਂ ਬਾਹਰਲੇ ਮੱਛੀ ਕਿਸਾਨਾਂ ਨੂੰ ਮੱਛੀ ਫੀਡ ਦੀ ਉਪਲਬਧਤਾ ਹੋਵੇਗੀ। ਇਸ ਪ੍ਰੋਜੈਕਟ ਨਾਲ ਖਿੱਤੇ ਦੇ ਕਿਸਾਨਾਂ ਨੂੰ ਮੱਛੀ ਦੀ ਪਲੇਟਿਡ ਅਤੇ ਫਲੋਟਿੰਗ ਫੀਡ ਉਪਲਬਧ ਹੋ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੇ ਮੱਛੀ ਫੀਡ ਮਿੱਲ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਲਾਭਪਾਤਰੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸਬੰਧਤ ਮੱਛੀ ਕਿਸਾਨ ਹਰਨਿਹਾਲ ਸਿੰਘ ਨੇ ਕਿ ਉਹ ਆਪਣੀ 5 ਏਕੜ ਜ਼ਮੀਨ ਵਿੱਚ ਮੱਛੀ ਤਲਾਬ ਬਣਾ ਕੇ ਕੰਮ ਕਰ ਰਿਹਾ ਹੈ ਅਤੇ ਲਗਭਗ 4 ਏਕੜ ਰਕਬੇ ਵਿੱਚ ਇੱਕ ਹੋਰ ਮੱਛੀ ਤਲਾਬ ਵੀ ਬਣਾ ਰਿਹਾ ਹੈ। ਇਸ ਤੋਂ ਇਲਾਵਾ ਲਾਭਪਾਤਰੀ ਵੱਲੋਂ ਦੱਸਿਆ ਗਿਆ ਕਿ ਮੱਛੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਇਹ ਅੱਜ ਦੇ ਸਮੇਂ ਵਿੱਚ ਇੱਕ ਉਚਿਤ ਰੋਜ਼ਗਾਰ ਦਾ ਸਾਧਨ ਹੈ ਜਿਸ ਦੇ ਮੰਡੀਕਰਨ ਵਿੱਚ ਵੀ ਕੋਈ ਸਮੱਸਿਆ ਨਹੀਂ ਹੈ ਅਤੇ ਭਰਪੂਰ ਲਾਭ ਮਿਲਦਾ ਹੈ।
ਇਸ ਉਪਰੰਤ ਏ.ਡੀ.ਸੀ. ਈਸ਼ਾ ਸਿੰਘਲ ਨੇ ਬਣ ਰਹੀ ਮੱਛੀ ਮੰਡੀ (ਮਾਡਰਨ ਫਿਸ਼ ਰਿਟੇਲ ਮਾਰਕੀਟ) ਦਾ ਦੌਰਾ ਕੀਤਾ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਦੇ ਅਧੂਰੇ ਪਏ ਕੰਮ ਮਿਥੇ ਗਏ ਸਮੇਂ ਵਿੱਚ ਪੂਰੇ ਕੀਤੇ ਜਾਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੂੰ ਜਾਣੂ ਕਰਵਾਇਆ ਗਿਆ ਕਿ ਬਣ ਰਹੀਆਂ 20 ਰਿਟੇਲ ਦੀਆਂ ਦੁਕਾਨਾਂ ਦੀ ਅਸੈਸਮੈਂਟ ਕਰਵਾ ਲਈ ਗਈ ਹੈ ਅਤੇ ਜਲਦੀ ਈ-ਆਕਸਨਿੰਗ ਰਾਹੀਂ ਬੋਲੀ ਕਰਵਾ ਕਿ ਦੁਕਾਨਾਂ ਲੋੜਵੰਦ ਮੱਛੀ ਵਿਕ੍ਰੇਤਾਵਾਂ ਨੂੰ ਦਿੱਤੀਆਂ ਜਾਣਗੀਆਂ। ਮੱਛੀ ਮੰਡੀ ਦੇ ਦੂਜੇ ਫ਼ੇਜ਼ ਦੇ ਕੰਮਾਂ ਲਈ 50 ਫੜੀਆਂ ਲਈ ਪ੍ਰੋਜੈਕਟ ਵੀ ਤਿਆਰ ਹੋ ਚੁੱਕਾ ਹੈ ਜਿਸ ਦੀ ਨਿਸ਼ਾਨਦੇਹੀ ਜਲਦੀ ਹੀ ਕਰਵਾ ਕੇ ਐਸਟੀਮੇਟ ਤਿਆਰ ਕੀਤੇ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵੱਲੋਂ ਪਿੰਡ ਨਰੜੂ ਵਿਖੇ 25 ਏਕੜ ਰਕਬੇ ਵਿੱਚ ਬਣ ਰਹੇ ਮੱਛੀ ਤਲਾਬਾਂ ਦੀ ਵੀ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਪਿੰਡ ਕਾਮੀ ਕਲਾਂ ਬਲਾਕ ਘਨੌਰ ਅਤੇ ਬਲਾਕ ਰਾਜਪੁਰਾ ਵਿਖੇ 40 ਏਕੜ ਪੰਚਾਇਤੀ ਜ਼ਮੀਨ ਵਿੱਚ ਬਣ ਰਹੇ ਮੱਛੀ ਤਲਾਬਾਂ ਦਾ ਵੀ ਦੌਰਾ ਕੀਤਾ ਅਤੇ ਤਸੱਲੀ ਪ੍ਰਗਟਾਈ।
ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਮੱਛੀ ਪਾਲਣ ਕਿੱਤੇ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਭਰੋਸਾ ਦਿਵਾਇਆ ਕਿ ਪਿੰਡਾਂ ਵਿੱਚ ਖਾਲੀ ਪਈਆਂ ਪੰਚਾਇਤੀ ਜ਼ਮੀਨਾਂ ਨੂੰ ਮੱਛੀ ਪਾਲਣ ਧੰਦੇ ਅਧੀਨ ਲਿਆਉਣ ਲਈ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਮੁੱਖ ਕਾਰਜਕਾਰੀ ਅਫ਼ਸਰ ਪਟਿਆਲਾ ਚਰਨਜੀਤ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਮਿਤੀ 21 ਤੋਂ 23 ਨਵੰਬਰ ਤੱਕ ਪੰਜਾਬ ਰਾਜ ਮੱਛੀ ਪਾਲਣ ਵਿਕਾਸ ਬੋਰਡ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਨਵੀਂਆਂ ਤਕਨੀਕਾਂ ਬਾਰੇ ਵਿਸ਼ਾ ਮਾਹਿਰ ਜਾਣਕਾਰੀ ਮੁਹੱਈਆ ਕਰਵਾਉਣਗੇ। ਇਸ ਮੌਕੇ ਤੇ ਸੀਨੀਅਰ ਮੱਛੀ ਪਾਲਣ ਅਫ਼ਸਰ ਗੁਰਜੀਤ ਸਿੰਘ, ਦਵਿੰਦਰ ਸਿੰਘ ਬੇਦੀ, ਸੁਖਵਿੰਦਰ ਕੌਰ ਅਤੇ ਮੱਛੀ ਪਾਲਣ ਪਾਲਣ ਅਫ਼ਸਰ ਰਾਮ ਰਤਨ ਸਿੰਘ ਹਾਜ਼ਰ ਸੀ।

Advertisements

ਸਹਾਇਕ ਡਾਇਰੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ, ਭੋਜਨ ਸੁਰੱਖਿਆ, ਖੇਤੀਬਾੜੀ ਵਿੱਚ ਵਿਭਿੰਨਤਾ ਅਤੇ ਵਾਤਾਵਰਣ ਤਬਦੀਲੀ ਵਿੱਚ ਆਪਣਾ ਉਚਿਤ ਯੋਗਦਾਨ ਪਾ ਰਿਹਾ ਹੈ। ਮੱਛੀ ਪਾਲਣ ਦੇ ਕਿੱਤੇ ਨੂੰ ਪਿੰਡਾਂ ਵਿੱਚ ਮੌਜੂਦ ਬੰਜਰ ਜ਼ਮੀਨਾਂ ਅਤੇ ਤਲਾਬਾਂ ਵਿੱਚ ਬੜੀ ਅਸਾਨੀ ਨਾਲ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਇਸ ਕਿੱਤੇ ਨੂੰ ਵਿਕਸਿਤ ਕਰਨ ਲਈ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾਂ ਸਕੀਮ ਅਧੀਨ 40 ਤੋਂ 60 ਫ਼ੀਸਦੀ ਤੱਕ ਸਬਸਿਡੀ ਪ੍ਰਦਾਨ ਕਰਦੀ ਹੈ।

LEAVE A REPLY

Please enter your comment!
Please enter your name here