ਸਰਕਾਰ ਵਲੋਂ ਵੱਡੇ ਪੱਧਰ ਤੇ Personality Development:Tips To Crack Any Interview ਤੇ ਕੀਤਾ ਜਾ ਰਿਹਾ ਵੈਬੀਨਾਰ

ਪਠਾਨਕੋਟ, (ਦ ਸਟੈਲਰ ਨਿਊਜ਼) । ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ਤੇ  Personality Development: Tips To Crack Any Interview  ਵਿਸ਼ੇ ਤੇ  ਵੈਬੀਨਰ ਕਰਵਾਇਆ ਗਿਆ। ਇਸ ਵੈਬੀਨਾਰ ਦੀ ਮੁੱਖ ਸਪੀਕਰ ਵਿਵੇਕ ਅਤਰੇ ਰਿਟਿ: ਆਈ.ਏ.ਐਸ ਮੋਟੀਵੇਸ਼ਨਲ ਸਪੀਕਰ ਵਲੋਂ ਹਿੱਸਾ ਲਿਆ ਗਿਆ ਅਤੇ ਇਸ ਵੈਬੀਨਾਰ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਹਿੱਸਾ ਲਿਆ ਗਿਆ। ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜਗਾਰ ਅਫਸਰ ਪਰਸੋਤਮ ਸਿੰਘ ਨੇ ਦੱਸਿਆ ਕਿ ਇਸ ਵੈਬੀਨਾਰ ਦਾ ਮੁੱਖ ਉਦੇਸ਼ ਜਿਵੇਂ ਜਾਬ ਲਈ ਅਸੀਂ ਇੰਟਰਵਿਉ ਨੂੰ ਕਿਵੇਂ ਤਿਆਰੀ ਕਰਨ ਬਾਰੇ ਸੀ ।

Advertisements

ਉਨ੍ਹਾਂ ਦੱਸਿਆ ਕਿ ਵੈਬੀਨਾਰ ਵਿੱਚ ਹਿੱਸਾ ਲੈ ਰਹੇ ਪ੍ਰਾਰਥੀਆਂ ਵਲੋਂ ਭਵਿੱਖ ਨੂੰ ਲੈ ਕੇ ਬਹੁਤ ਸਾਰੇ ਸਵਾਲ ਸਪੀਕਰ ਨੂੰ ਕੀਤੇ ਗਏ ਜਿਸ ਦਾ ਸਪੀਕਰ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਜਵਾਬ ਦਿੱਤਾ। ਪ੍ਰਾਰਥੀਆਂ ਵਲੋਂ ਇਸ ਵੈਬੀਨਾਰ ਦੀ ਬਹੁਤ ਸਲਾਘਾ ਕੀਤੀ ਗਈ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਵੈਬੀਨਾਰ ਭਵਿੱਖ ਵਿਚ ਵੀ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਉਹਨਾਂ ਦੁਆਰਾ ਮਿਥੇ ਗਏ ਟੀਚੇ ਲਈ ਗਾਈਡੈਂਸ ਮਿਲਦੀ ਰਹੇ ।

LEAVE A REPLY

Please enter your comment!
Please enter your name here