ਪਰਵੀਨ ਬੱਤਰਾ ਅਤੇ ਰਾਹੁਲ ਬਤਰਾ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਵਿੱਚ ਸ਼ਾਮਿਲ     

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਦੀ ਟੀਮ ਕਰੱਪਸ਼ਨ ਦੀ ਰੋਕਥਾਮ ਕਰਨ ਲਈ ਰੋਜ਼ਾਨਾ ਨਵੇਂ ਨਵੇਂ ਉਪਰਾਲੇ ਕਰ ਰਹੀ ਹੈ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰ ਰਹੀ ਹੈ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੀ ਟੀਮ ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ।  ਇਸੇ ਲੜੀ ਦੇ ਤਹਿਤ ਸ਼ਨੀਵਾਰ ਨੂੰ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੀ ਟੀਮ ਦੇ ਪਰਿਵਾਰ ਨੂੰ ਉਸ ਵਕਤ ਵੱਡਾ ਬਲ ਮਿਲਿਆ। ਜਦੋਂ ਸਮਾਜ ਪ੍ਰਤੀ ਸੇਵਾ ਭਾਵਨਾ ਸੋਚ ਰੱਖਣ ਵਾਲੇ ਆਗੂ ਜਿਨ੍ਹਾਂ ਵਿੱਚ ਪ੍ਰਵੀਨ ਬੱਤਰਾ ਅਤੇ ਰਾਹੁਲ ਬਤਰਾ ਨੇ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਅ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ। 

Advertisements

ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਦੇ ਨੈਸ਼ਨਲ ਚੀਫ ਮਨਦੀਪ ਸਿੰਘ ਗਿੱਲ ਨੇ ਰਾਹੁਲ ਬਤਰਾ ਅਤੇ ਪ੍ਰਵੀਨ ਬਤਰਾ ਨੂੰ ਸਰੋਪਾ ਦੇ ਕੇ ਆਪਣੀ ਸੰਸਥਾ ਵਿੱਚ ਜੀ ਆਇਆਂ ਆਖਿਆ। ਮਨਦੀਪ ਗਿੱਲ ਨੇ ਕਿਹਾ ਕਿ ਪਰਵੀਨ ਬਤਰਾ ਅਤੇ ਰਾਹੁਲ ਬਤਰਾ ਇਕ ਚੰਗੀ ਸੋਚ ਦੇ ਮਾਲਕ ਹਨ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਇਕ ਵੱਡਾ ਯੋਗਦਾਨ ਦੇ ਸਕਦੇ ਹਨ ।

ਇਨ੍ਹਾਂ ਦੀਆਂ ਸਮਾਜ ਅਤੇ ਦੇਸ਼ ਪ੍ਰਤੀ ਭਾਵਨਾ ਨੂੰ ਦੇਖਦੇ ਹੋਏ ਪਰਵੀਨ ਬਤਰਾ ਨੂੰ ਰਾਸ਼ਟਰੀ ਚੀਫ਼ ਡਾਇਰੈਕਟਰ ਵੂਮੈਨ ਸੈੱਲ ਅਤੇ ਰਾਹੁਲ ਬਤਰਾ ਨੂੰ ਨੈਸ਼ਨਲ ਯੂਥ ਡਾਇਰੈਕਟਰ ਦਾ ਅਹੁਦਾ ਦਿੱਤਾ ਗਿਆ। ਇਸ ਮੌਕੇ ਤੇ ਮਨਦੀਪ ਗਿੱਲ ਦੇ ਨਾਲ ਸਟੇਟ ਚੀਫ ਡਾਇਰੈਕਟਰ ਸੰਦੀਪ ਸਿੰਘ, ਸਟੇਟ ਚੇਅਰਮੈਨ ਬਲਵੀਰ ਸਿੰਘ ਰਾਣਾ ਵੀ ਵਿਸ਼ੇਸ਼ ਰੂਪ ਚ ਹਾਜ਼ਰ ਹੈ। ਇਸ ਮੌਕੇ ਤੇ ਬੋਲਦਿਆਂ ਪਰਵੀਨ ਬਤਰਾ ਅਤੇ ਰਾਹੁਲ ਬਤਰਾ ਨੇ ਸਾਂਝੇ ਤੌਰ ਤੇ ਕਿਹਾ ਕਿ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੇ ਚੀਫ ਮਨਦੀਪ ਸਿੰਘ ਗਿੱਲ ਨੇ ਜੋ ਭਰੋਸਾ ਉਨ੍ਹਾਂ ਤੇ ਦਿਖਾਇਆ ਹੈ ਉਹ ਉਸ ਉਪਰ ਖਰਾ ਉਤਰਨਗੇ ਅਤੇ ਸੰਸਥਾ ਨੂੰ ਬੁਲੰਦੀਆਂ ਤੱਕ ਲਿਜਾਣ ਲਈ ਦਿਨ ਰਾਤ ਇਕ ਕਰਨਗੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ।

LEAVE A REPLY

Please enter your comment!
Please enter your name here