ਨੇਤਰਦਾਨ ਸੰਸਥਾ ਵਲੌਂ ਨੇਤਰਦਾਨੀ ਵਰਿਆਮ ਸਿੰਘ ਦਾ ਪਰਿਵਾਰ ਸਨਮਾਨਿਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਹੁਸ਼ਿਆਰਪੁਰ ਮੁਹੱਲਾ ਕਮਾਲਪੁਰ ਨਿਵਾਸੀ ਵਰਿਆਮ ਸਿੰਘ ਜੋ ਕਿ ਕੁਝ ਦਿਨ ਪਹਿਲਾਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਪ੍ਰਭੂ ਚਰਨਾਂ ਵਿੱਚ ਜਾ ਵਿਰਾਜੇ ਸਨ ਦੀ ਆਤਮਿਕ ਸ਼ਾਂਤੀ ਲਏ ਰੱਖੇ ਗਏ ਪਾਠ ਦਾ ਭੋਗ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਲੌਂ ਸੰਪੂਰਨ ਕਰਵਾਇਆ ਗਿਆ।
ਇਸ ਸਮੇਂ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਤੋ ਇੰਜ ਜਸਵੀਰ ਸਿੰਘ, ਇੰਜ ਬਲਜੀਤ ਸਿੰਘ ਅਤੇ ਮੈਡਮ ਸੰਤੋਸ਼ ਸੈਣੀ ਜੀ ਨੇ ਪਹੁੰਚ ਕੇ ਨੇਤਰਦਾਨੀ ਸ.ਵਰਿਆਮ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ। ਜਿਕਰਯੋਗ ਹੈ ਕਿ ਵਰਿਆਮ ਸਿੰਘ ਜੀ ਦੇ ਅਕਾਲ ਚਲਾਣੇ ਉਪਰੰਤ ਪਰਿਵਾਰ ਨੇ ਉਹਨਾਂ ਦੇ ਨੇਤਰ, ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੂੰ ਦਾਨ ਕੀਤੇ ਸਨ।ਇਸ ਸਮੇਂ ਸ.ਵਰਿਆਮ ਸਿੰਘ ਦੀ ਧਰਮ ਪਤਨੀ ਮੀਰਾ ਰਾਣੀ ਜੀ ਅਤੇ ਹੋਰ ਪਰਿਵਾਰਕ ਮੈਂਬਰ ਹਾਜਰ ਸਨ।

Advertisements

LEAVE A REPLY

Please enter your comment!
Please enter your name here