ਪਵਨ ਕੁਮਾਰ ਵੱਲੋਂ “ਤਨੀਸ਼ਾ ਕਿਤਾਬ ਘਰ” ਲਈ 50 ਕਿਤਾਬਾਂ ਭੇਂਟ

ਮਾਹਿਲਪੁਰ (ਦ ਸਟੈਲਰ ਨਿਊਜ਼), ਜਸਵਿੰਦਰ ਹੀਰ। ਪਿੰਡ ਈਸਪੁਰ ਵਿਖੇ ਬਾਲ ਪੁਸਤਕ ਤਨੀਸ਼ਾ ਦੇ ਸੰਪਾਦਕ ਸਾਬੀ ਈਸਪੁਰੀ ਵਲੋ ਇਕ ਸਾਦਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬਹੁਤ ਹੀ ਸਤਿਕਾਰਯੋਗ ਪਵਨ ਕੁਮਾਰ ਜੀ ਤੇ ਉਹਨਾਂ ਦੀ ਲਾਡਲੀ ਬੇਟੀ ਸਮਰੀਤ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਪਵਨ ਕੁਮਾਰ ਵਲੋਂ ,,”ਤਨੀਸ਼ਾ ਕਿਤਾਬ ਘਰ” ਲਈ ਪੰਜਾਬੀ ਸਾਹਿਤ ਦੇ ਮਹਾਨ ਸਾਹਿਤਕਾਰਾਂ ਦੀਆਂ ਪੰਜਾਹ ਮਹਾਨ ਕਿਤਾਬਾਂ ਭੇਂਟ ਕੀਤੀਆਂ ਗਈਆਂ।

Advertisements

ਇਸ ਮੌਕੇ ਸਾਬੀ ਈਸਪੁਰੀ ਨੇ ਪਵਨ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਰਮਾਤਮਾ ਉਹਨਾਂ ਨੂੰ ਖੂਬ ਤਰੱਕੀਆਂ ਬਖ਼ਸ਼ਣ। ਤਨੀਸ਼ਾ ਕਿਤਾਬ ਘਰ ਨੂੰ ਐਡਾ ਸਰਮਾਇਆ ਦੇਣ ਲਈ ਉਹਨਾਂ ਦੇ ਲਈ ਧੰਨਵਾਦ ਲਈ ਜਿਹੜੇ ਵੀ ਸ਼ਬਦ ਵਰਤੀਏ ਉੁਹਨਾਂ ਦੀ ਮਹਾਨਤਾ ਅੱਗੇ ਫ਼ਿੱਕੇ ਹੀ ਲਗਦੇ ਹਨ। ਇਸ ਮੌਕੇ ਬੇਟੀ ਸਮਰੀਤ ਕੌਰ, ਸਾਹਿਤਕਾਰ ਸਗਲੀ ਰਾਮ ਸੱਗੀ , ਰਾਜਵਿੰਦਰ ਸਿੰਘ ਹੀਰ, ਮੈਡਮ ਰਿੰਪੀ ਗਿੱਲ, ਤਨੀਸ਼ਾ ਹਾਜ਼ਰ ਸਨ।

LEAVE A REPLY

Please enter your comment!
Please enter your name here