ਸੜਕ ਹਾਦਸਿਆਂ ਦੇ ਪੀੜਤਾਂ ਲਈ ਵਿਸ਼ਵ ਯਾਦ ਦਿਵਸ ਮਨਾਇਆ

ਪਟਿਆਲਾ(ਦ ਸਟੈਲਰ ਨਿਊਜ਼): ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆਉਣ ਵਾਲੇ ਜਾਂ ਰੋਜ਼ੀ-ਰੋਟੀ ਕਮਾਉਣ ਦੀ ਸਮਰੱਥਾ ਗੁਆਉਣ ਵਾਲੇ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਪਟਿਆਲਾ ਫਾਊਂਡੇਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਪੋਲੋ ਗਰਾਊਂਡ ਦੇ ਸਾਹਮਣੇ ਰੋਡ ਵਿਕਟਿਮਜ਼ ਮੈਮੋਰੀਅਲ ਵਿਖੇ ਸੜਕ ਪੀੜਤਾਂ ਲਈ ਵਿਸ਼ਵ ਯਾਦਗਾਰ ਦਿਵਸ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੜਕ ਪੀੜਤਾਂ ਦੇ ਮੁਆਵਜ਼ੇ ਨਾਲ ਸਬੰਧਤ  ਕਾਨੂੰਨੀ ਸਹਾਇਤਾ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ, ਜਿਸ ਰਾਹੀਂ ਸੜਕ ਪੀੜਤਾਂ ਦੇ ਮੁਆਵਜ਼ੇ ਨਾਲ ਸਬੰਧਤ ਸਾਰੇ ਕਾਨੂੰਨੀ ਸਵਾਲਾਂ ਅਤੇ ਮੋਟਰ ਵਹੀਕਲ ਐਕਟ ਅਧੀਨ ਸਹਾਇਤਾ ਪ੍ਰਾਪਤ ਕਰਨ ਲਈ ਰਾਹ ਦੱਸਿਆ ਜਾਵੇਗਾ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਲੀਗਲ ਏਡ ਕਲੀਨਿਕ, ਪੰਜਾਬ ਦੇ ਵਲੰਟੀਅਰ ਇਸ ਹੈਲਪ ਲਾਈਨ ਨੂੰ ਚਲਾਉਣਗੇ।
 ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੜਕ ਸੁਰੱਖਿਆ ਲਈ ਹਰ ਸੰਭਵ ਯਤਨ ਕਰੇਗਾ ਤਾਂ ਜੋ ਹਾਦਸਿਆਂ ਨੂੰ ਘਟਾਇਆ ਜਾ ਸਕੇ ਅਤੇ ਕੀਮਤੀ ਜਾਨਾਂ ਅਜਾਂਈ ਨਾ ਜਾਣ। ਪਟਿਆਲਾ ਫਾਉਂਡੇਸ਼ਨ ਪ੍ਰੋਜੈਕਟ “ਸੜਕ” ਦੇ ਚੀਫ ਫ਼ੰਕਸ਼ਨਰੀ  ਰਵੀ ਸਿੰਘ ਆਹਲੂਵਾਲੀਆ ਨੇ ਕਿਹਾ: “ਇਹ ਦਿਵਸ ਸੜਕ ਹਾਦਸਿਆਂ ਦੇ ਪੀੜਤਾਂ ਦੀ ਯਾਦ ਵਿੱਚ ਮਨਾਉਣ ਅਤੇ ਸਾਡੀਆਂ ਸੜਕਾਂ ‘ਤੇ ਦੁਰਘਟਨਾਵਾਂ ਨੂੰ ਖਤਮ ਕਰਨ ਦੀ ਮੰਗ ਕਰਨ ਲਈ ਮਨਾਇਆ ਜਾਂਦਾ ਹੈ। 
 ਇਸ ਮੌਕੇ ‘ਤੇ ਸਮਰਪਿਤ ਐਮਰਜੈਂਸੀ ਅਮਲੇ, ਪੁਲਿਸ ਅਤੇ ਮੈਡੀਕਲ ਪੇਸ਼ੇਵਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜੋ ਰੋਜ਼ਾਨਾ ਸੜਕ ਹਾਦਸਿਆਂ ਦੇ ਦੁਖਦਾਈ ਸਮੇਂ ਨਾਲ ਨਜਿੱਠਦੇ ਹਨ। ਇਸ ਮੌਕੇ ਐਸਡੀਐਮ ਇਸਮਤ ਵਿਜੇ ਸਿੰਘ, ਸੰਯੁਕਤ ਕਮਿਸ਼ਨਰ ਨਮਨ ਮੜਕਨ, ਜੀਓਸੀ, ਐਨਸੀਸੀ ਬ੍ਰਿਗੇਡੀਅਰ ਰਾਜੀਵ ਸ਼ਰਮਾ, ਪਟਿਆਲਾ ਮੀਡੀਆ ਕਲੱਬ ਦੇ ਕਾਰਜਕਾਰੀ ਮੈਂਬਰ, ਪੀਸੀਐਮਐਸ ਐਸੋਸੀਏਸ਼ਨ ਪੰਜਾਬ ਦੇ ਮੈਂਬਰ ਡਾ: ਨਿਧੀ ਸ਼ਰਮਾ, ਆਰਜੀਐਨਯੂਐਲ ਤੋਂ ਡਾ.  ਅਭਿਨੰਦਨ, ਪਟਿਆਲਾ ਫਾਊਂਡੇਸ਼ਨ ਦੇ ਮੈਂਬਰ ਹਰਪ੍ਰੀਤ ਸੰਧੂ, ਪਵਨ ਗੋਇਲ, ਰਾਕੇਸ਼ ਗੋਇਲ, ਅਨਮੋਲਜੀਤ ਸਿੰਘ, ਡੀਐਸਪੀ ਹਰਦੀਪ ਸਿੰਘ, ਐਡਵੋਕੇਟ ਰਾਕੇਸ਼ ਬਧਵਾਰ, ਵਿਕਰਮ ਮਲਹੋਤਰਾ, ਪੁਨੀਤ ਸ਼ਰਮਾ ਅਤੇ ਪਟਿਆਲਾ ਫਾਊਂਡੇਸ਼ਨ ਨਾਲ ਕੰਮ ਕਰ ਰਹੇ ਵੱਖ-ਵੱਖ ਕਾਲਜਾਂ ਦੇ ਵਲੰਟੀਅਰਾਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ।

Advertisements

LEAVE A REPLY

Please enter your comment!
Please enter your name here