ਦਿੱਲੀ-ਕੱਟਰਾ ਐਕਸਪ੍ਰੈਸ ਹਾਈਵੇ ਨਡਾਲਾ ਅਨਾਜ਼ ਮੰਡੀ ਤੋਂ ਕੰਮ ਹੋਇਆ ਸ਼ੁਰੂ

ਸੁਭਾਨਪੁਰ/ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕੇਂਦਰ ਸਰਕਾਰ ਵੱਲੋਂ ਦਿੱਲੀ ਤੋ ਕੱਟਰਾ ਅਤੇ ਦਿੱਲੀ ਤੋਂ ਅਮ੍ਰਿੰਤਸਰ ਤੱਕ ਦੇ ਸਫਰ ਨੂੰ ਸੁਖਾਲਾ ਬਨਾਉਣ ਲਈ ਦਿੱਲੀ- ਕੱਟਰਾ ਐਕਸਪ੍ਰੈਸ ਹਾਈਵੇ ਬਨਾਉਣ ਲਈ ਪੂਰੇ ਰਸਤੇ ਦੀ ਨਿਸ਼ਾਨਦੇਹੀ ਕਰਕੇ , ਅਤੇ ਕਿਸਾਨਾਂ ਤੋ ਜਮੀਨ ਐਕੁਆਇਰ ਕਰਕੇ ਇਸ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਜੋ ਕਿ ਜਾਣਕਾਰੀ ਮੁਤਾਬਕ ਇਹ ਹਾਈਵੇ 2024 ਤੱਕ ਮੁਕੰਮਲ ਕਰ ਲਿਆ ਜਾਣਾ ਸੀ ਪਰੰਤੂ ਕਿਸਾਨਾਂ ਵੱਲੋਂ ਅਜੇ ਤੱਕ ਮੰਗਾਂ ਨਾ ਮੰਨਣ ਤੇ ਹਾਈਵੇ ਅਥਾਰਿਟੀ ਨੂੰ ਕਬਜ਼ਾ ਨਹੀ ਦਿੱਤਾ ਜਿਸ ਦੇ ਚੱਲਦਿਆਂ ਇਸ ਨੂੰ ਦਿੱਤੇ ਮਿਥੇ ਸਮੇਂ ਤੋ ਵੱਧ ਸਮਾਂ ਲੱਗ ਸਕਦਾ ਹੈ  ਜੇਕਰ ਗੱਲ ਕਰੀਏ ਦੁਆਬੇ ਦੀ ਤਾਂ ਇੱਥੇ ਕੁੱਝ ਫੀਸਦੀ ਜਗਾਂ ਤੇ ਇਸ ਹਾਈਵੇ ਬਨਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਇਥੇ ਨਡਾਲਾ ਵਿਖੇ ਅਨਾਜ਼ ਮੰਡੀ ਵਿੱਚ ਹਾਈਵੇ ਅਥਾਰਿਟੀ ਨੇ ਜੇਸੀਬੀ ਲਗਾ ਕੇ ਇਟਾਂ ਪੁੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਬਾਅਦ ਵਿੱਚ ਬੁਰਜ਼ੀਆਂ ਲਗਾ ਕੇ ਅਗਲਾ ਕੰਮ ਅਰੰਭਿਆ ਜਾਵੇਗਾ  40 ਹਜ਼ਾਰ ਕਰੋੜ ਦੀ ਲਾਗਤ ਨਾਲ ਬਨਣ ਵਾਲੇ ਇਸ ਐਕਸਪੈ੍ਸ ਹਾਈਵੇ ਦੀ ਲਗਭੱਗ 300 ਫੁੱਟ ਚੋੜਾਈ ਤੇ  ਕੱਟਰਾ ਤੱਕ ਦੀ ਲੰਬਾਈ 670  ਕਿਲੋਮੀਟਰ ਦੀ ਹੋਵੇਗੀ। ਜਿਸ ਦੀ ਸ਼ੁਰੂਆਤ ਕੇਐਮਪੀ ਤੋਂ ਹਰਿਆਣਾ ਦੇ ਝੱਜਰ ਜ਼ਿਲੇ ਦੇ ਖੈਰੀ ਜਸੂਰ ਤੋ ਹੋ ਗਈ ਹੈ ਅਤੇ ਵੱਖ ਵੱਖ ਸ਼ਹਿਰਾ ਤੋ ਹੁੰਦੀ ਹੋਈ ਪੰਜਾਬ ਦੇ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ , ਕਪੂਰਥਲਾ, ਗੁਰਦਾਸਪੁਰ ਤੋ ਹੁੰਦਾ ਹੋਇਆ ਜੰਮੂ ਕੱਟੜਾ ਵੱਲ ਜਾਵੇਗਾ।

Advertisements

ਜਲੰਧਰ ਦੇ ਨਕੋਦਰ ਸ਼ਹਿਰ ਤੋ ਇਹ ਹਾਈਵੇ ਦੋ ਭਾਗਾਂ ਵਿੱਚ ਵੰਡਿਆ ਜਾਵੇਗਾ । ਇਹ ਨਕੋਦਰ ਤੋ ਸੁਲਤਾਨਪੁਰ ਲੋਧੀ ,ਗੋਇੰਦਵਾਲ ਸਾਹਿਬ ਤੋ ਹੁੰਦਾ ਹੋਇਆ ਸ਼ਹਿਰ ਅਮ੍ਰਿੰਤਸਰ ਪੁੱਜੇਗਾ ਜਿਸਦੀ ਲੰਬਾਈ 99 ਕਿਲੋਮੀਟਰ ਦੀ ਹੋਵੇਗੀ। ਅਤੇ ਦੂਜਾ ਨਕੋਦਰ ਤੋ ਜਲੰਧਰ, ਕਰਤਾਰਪੁਰ, ਦਿਆਲਪੁਰ, ਨਡਾਲਾ ਤੋ ਹੁੰਦਾ ਹੋਇਆ ਅਗਲਾ ਪੜਾਅ ਤਹਿ ਕਰੇਗਾ। ਹਲਕਾ ਭੁਲੱਥ ਵਿੱਚ ਇਹ ਹਾਈਵੇ 18 ਪਿੰਡਾਂ ਵਿੱਚੋ ਦੀ ਲੰਘੇਗਾ, ਜਿਸ ਵਿੱਚ ਮਾਨਾ ਤਲਵੰਡੀ, ਤਲਵੰਡੀ ਪੁਰਦਲ, ਸ਼ੇਰੂਵਾਲ, ਹੁਸੇਵਾਲ, ਚੱਕ ਸ਼ਾਹ ਕਾਲਾ, ਦਮੂਲੀਆ, ਨਡਾਲਾ, ਬੂਲੇਵਾਲ, ਪਸੀਏਵਾਲ ,ਰਾਏਪੁਰ ਰਾਜਪੂਤਾਂ, ਮੰਡ ਸੰਧੀ ਖਾਂ, ਮੰਡ ਸਰਦਾਰ ਸਿੰਘ ਵਾਲਾ, ਮੰਡ ਮਿਆਣੀ ਝੰਡੂਵਾਲ, ਮੰਡ ਗੁਰਦਾਸਪੁਰ, ਚੱਕ ਸ਼ਾਹ ਅਲਾਦੀਨ, ਇਬਰਾਹੀਮਵਾਲ ਤਰਫ ਅਰਸ਼ਦ ਖਾਂ, ਇਬਰਾਹੀਮਵਾਲ ਗੁਲਾਮਨਸ਼ੀਆ਼ ,ਮੰਡ ਇਬਰਾਹੀਮਵਾਲ ਗੁਲਾਮਨਸ਼ੀਆਂ ਸ਼ਾਮਲ ਹਨ। ਜਿੱਥੇ ਕਿ ਨਡਾਲਾ ਦੀ ਪੱਕੀ ਅਨਾਜ ਮੰਡੀ ਵਿੱਚ ਇਸਦੀ ਵੱਡੇ ਪੱਧਰ ਤੇ ਨਿਸ਼ਾਨਦੇਹੀ ਕਰਕੇ ਕੰਮ ਸ਼ੁਰੂ ਕਰ ਦਿੱਤਾ ਹੈ ਇੱਥੇ ਦੱਸ ਦੇਈਏ ਕਿ ਇਸ ਹਾਈਵੇ ਰਾਹੀ ਦਿੱਲੀ ਤੋ ਕਟਰਾ ਤੱਕ ਦਾ ਸਫਰ ਮਹਿਜ 6.5 ਘੰਟੇ ਵਿੱਚ ਪੂਰਾ ਹੋਵੇਗਾ ਅਤੇ ਦਿੱਲੀ ਤੋ ਅਮ੍ਰਿੰਤਸਰ ਤੱਕ ਦਾ ਸਫਰ 4.5 ਘੰਟੇ ਵਿੱਚ ਪੂਰਾ ਕੀਤਾ ਜਾ ਸਕੇਗਾ। 

LEAVE A REPLY

Please enter your comment!
Please enter your name here