ਜੇਲ ‘ਚ ਕੈਦ ਕੌਂਸਲਰ ਹਰਸਿਮਰਨਜੀਤ ਉਰਫ ਪ੍ਰਿੰਸ ਦੀ ਕੌਂਸਲਰਸ਼ਿਪ ਨੂੰ ਕਨੂੰਨੀ ਤੋਰ ਤੇ ਬਰਖਾਸਤ ਕਰਨ ਦੀ ਕੀਤੀ ਮੰਗ: ਨੀਰਜ ਕੁਮਾਰ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਦਲ ਦੇ ਉਪ ਪ੍ਰਧਾਨ ਨੀਰਜ ਕੁਮਾਰ ਨੇ ਜੇਲ ਦੀ ਸਲਾਖਾਂ ਪਿੱਛੇ ਕੈਦ ਕਈ ਮਾਮਲਿਆਂ ਚ ਦੋਸ਼ੀ ਵਾਰਡ ਨੰਬਰ 44 ਦੇ ਕਾਂਗਰਸੀ ਕੌਂਸਲਰ ਹਰਸਿਮਰਨਜੀਤ ਸਿੰਘ ਉਰਫ ਪ੍ਰਿੰਸ ਦੀ ਸਥਾਨਕ ਸਰਕਾਰਾਂ ਵਿਭਾਗ ਤੋਂ ਕੋਂਸਲਰਸ਼ਿਪ ਰੱਧ ਕਰਵਾਉਣ ਲਈ ਇੱਕ ਮੰਗ ਪਤਰ ਹਲਕਾ ਇੰਚਾਰਜ ਮੰਜੂ ਰਾਣਾ ਨੂੰ ਦਿੱਤਾ ਮੰਗ ਪੱਤਰ  ਦੇਣ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦੇ ਨੀਰਜ ਕੁਮਾਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜਨ ਵਾਲੇ ਵਾਰਡ 44 ਦੇ ਕੌਂਸਲਰ ਗੁੰਡਾਗਰਦੀ ਦੀ ਛਵੀ ਰੱਖਣ ਵਾਲੇ ਕੌਂਸਲਰ ਹਰਸਿਮਰਨਜੀਤ ਸਿੰਘ ਉਰਫ ਪ੍ਰਿੰਸ ਜਿਸ ਦੇ ਵਿਰੁੱਧ 11/12 ਸੰਗੀਨ ਜੁਰਮਾਂ ਹੇਠ ਅਪਰਾਧਿਕ ਮਾਮਲੇ ਦਰਜ ਹਨ। ਲੋਕਾਂ ਨੂੰ ਡਰਾਂ ਧਮਕਾ ਕੇ ਅਤੇ ਪੇਸੈ ਦੇ ਜ਼ੋਰ ਨਾਲ ਜਿੱਤ ਤਾਂ ਗਿਆ ਪਰ ਉਹ ਐਮ ਸੀ ਦੀ ਪਾਵਰ ਮਿਲਨ ਤੋਂ ਬਾਅਦ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਹੋਰ ਤੇਜ਼ ਹੋ ਗਈਆਂ ਜਿਵੇਂ ਸਾਲ 2021 ਵਿੱਚ ਸੁਲਤਾਨਪੁਰ ਰੋਡ ਤੇ ਲੰਡਨ ਹੋਟਲ ਦੇ ਬਾਹਰ ਸ਼ਰੇਆਮ ਗੋਲੀਆਂ ਚਲਾਈਆਂ ਅਤੇ ਗੱਡੀਆਂ ਦੀ ਤੋੜ ਭੰਨ ਕੀਤੀ ਜਿਸ ਤੇ ਪੁਲਿਸ ਨੇ ਇਹਨਾਂ ਵਿਰੁੱਧ ਧਾਰਾ 307 ਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਕੌਂਸਲਰ ਹਰਸਿਮਰਨਜੀਤ ਸਿੰਘ ਉਰਫ ਪ੍ਰਿੰਸ ਇਸ ਮੁਕਦਮੇ ਵਿੱਚ ਗਿਰਫਤਾਰੀ ਤੋਂ ਡਰਦਾ ਕਰੀਬ 8 ਮਹੀਨੇ ਪੁਲਿਸ ਤੋਂ ਭਜਿਆ ਰਿਹਾ ਅਖੀਰ ਹੋਰ ਕੋਈ ਚਾਰਾ ਨਾ ਚਲਦਾ ਦੇਖ ਕੇ ਹਰਸਿਮਰਨਜੀਤ ਸਿੰਘ ਉਰਫ ਪ੍ਰਿੰਸ ਨੇ ਆਪਣੇ ਆਪ ਨੂੰ ਮਾਨਯੋਗ  ਅਦਾਲਤ ਚ ਸਰੈਂਡਰ ਕਰ ਦਿੱਤਾ ਜੋਂ ਅਜੇ ਤੱਕ ਸੇੰਟ੍ਰਲ ਜੇਲ੍ਹ ਕਪੂਰਥਲਾ ਵਿਚ ਬੰਦ ਹੈ ਇਥੇ ਹੀ ਬੱਸ ਨਹੀਂ ਕੌਂਸਲਰ ਬਨਣ ਤੋਂ ਬਾਅਦ ਇਸ ਤੇ 354 A,506 ,509/500 ਆਈ ਪੀ ਸੀ ਤਹਿਤ ਮੁਕਦਮਾ ਥਾਣਾ ਸਿਟੀ ਕਪੂਰਥਲਾ ਵਿਚ ਦਰਜ਼ ਹੈ। ਇਸੇ ਤਰ੍ਹਾਂ ਇਸ ਦੇ ਵਿਰੁੱਧ ਧਾਰਾ 323/324/325354/354ਏ/354ਡੀ/427/452/506/148/449/120ਬੀ IPCਤੇਹਤ ਇੱਕ ਕੰਪਲੈਟ ਮਾਨਯੋਗ ਅਦਾਲਤ ਵਿੱਚ ਚੱਲ ਰਹੀ ਹੈ।

Advertisements

ਇਸ ਤੋਂ ਇਲਾਵਾ ਕੌਂਸਲਰ ਹਰਸਿਮਰਨਜੀਤ ਸਿੰਘ ਉਰਫ ਪ੍ਰਿੰਸ ਬਾਰੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕਾਫੀ ਸਮੇਂ ਤੋਂ ਸ਼ਹਿਰ ਦੇ ਵਿਕਾਸ ਲਈ ਜੋਂ ਨਗਰ ਨਿਗਮ ਵਿਚ ਕੀਤੇ ਜਾਂਦੇ ਇਜਲਾਸ ਦੀਆਂ ਮੀਟਿੰਗਾਂ ਵਿੱਚ ਹਿੱਸਾ ਨਹੀਂ ਲੈ ਰਿਹਾ। ਜਿਸ ਸਬੰਧੀ ਨੂੰ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੰਜੂ ਰਾਣਾ ਨੂੰ ਮਿਲ ਕੇ ਇਕ ਮੰਗ ਪੱਤਰ ਸੌਂਪਿਆ ਗਿਆ ਕਿ ਅਜਿਹੇ ਗ਼ੈਰ ਜਿੰਮੇਵਾਰ ਅਤੇ ਅਪਰਾਧਿਕ ਵਿਅਕਤੀ ਨੂੰ ਇਸ ਦੇ ਅਹੁਦੇ (ਐਮ ਸੀ) ਤੋਂ ਤੁਰੰਤ ਬਰਖਾਸਤ ਕੀਤਾ ਜਾਵੇ। ਇਥੋਂ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੰਜੂ ਰਾਣਾ ਜੋਂ ਇਸ ਨੂੰ ਇਲੈਕਸ਼ਨਾਂ ਸਮੇਂ ਤੋਂ ਹੀ ਭਲੀ ਭਾਂਤ ਜਾਣਦੇ ਹਨ। ਜਿਨ੍ਹਾਂ ਨੇ ਇਲੈਕਸ਼ਨ ਦੁਰਾਨ ਸ਼ਹਿਰ ਵਾਸੀਆਂ ਨਾਲ਼ ਇਹ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪ੍ਰਿੰਸ ਕੋਸਲਰ ਵਰਗੇ ਗੁੰਡਿਆਂ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਦਿਲਵਾਈ ਜਾਵੇਗੀ । ਮੰਗ ਪੱਤਰ ਲੈਣ ਤੋਂ ਬਾਅਦ ਮੰਜੂ ਰਾਣਾ ਜੀ ਨੇ ਆਸ਼ਵਾਸਨ ਦਿੱਤਾ ਕਿ ਜਲਦੀ ਹੀ ਇਸ ਦੇ ਵਿਰੁੱਧ ਜੋਂ ਬਨਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਵਕਤ ਉਪ ਪ੍ਰਧਾਨ ਪੰਜਾਬ ਨੀਰਜ ਕੁਮਾਰ ਦੇ ਨਾਲ ਰਕੇਸ਼ ਕੁਮਾਰ ਸਿਟੀ ਪ੍ਰਧਾਨ ਵੀ ਮੌਜੂਦ ਹੈ।

LEAVE A REPLY

Please enter your comment!
Please enter your name here