ਸੁਭਾਨਪੁਰ ਪੁਲਿਸ ਨੇ ਹਮੀਰਾ ਤੇ ਦਿਆਲਪੁਰ ਚ ਨਸ਼ੇ ਨਾਲ ਸਬੰਧਤ ਚਾਰ ਲੋਕਾਂ ਦੀ ਜਾਇਦਾਦ  ਕੀਤੀ ਫਰੀਜ਼

ਸੁਭਾਨਪੁਰ/ਕਪੂਰਥਲਾ, ਗੌਰਵ ਮੜੀਆ: ਪੰਜਾਬ ਸਰਕਾਰ  ਨਸ਼ਿਆਂ  ਨੂੰ ਜੜੋਂ ਖਤਮ ਕਰਨ ਲਈ ਪੂਰੇ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੀ ਹੈ ਜਿਸ ਦੇ ਚੱਲਦਿਆਂ ਅੱਜ ਮਾਨਯੋਗ ਅਦਾਲਤ ਦੇ ਹੁਕਮਾਂ ‘ਤੇ ਡੀਐਸਪੀ ਭੁਲੱਥ ਸੁਖਨਿੰਦਰ ਸਿੰਘ ਦੀ ਅਗਵਾਈ ਹੇਠ  ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਦਿਆਲਪੁਰ ਤੇ ਹਮੀਰਾ ਵਿਖੇ ਨਸ਼ਿਆਂ ਦਾ ਕਾਰੋਬਾਰ ਕਰਨ ਸਬੰਧੀ ਚਾਰ ਵਿਆਕਤੀਆਂ ਦੀ ਜਾਇਦਾਦ ਫਰੀਜ਼ ਕੀਤੀ ਹੈ ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆ਼ ਥਾਣਾ ਮੁੱਖੀ ਸੁਭਾਨਪੁਰ ਰਣਜੋਧ ਸਿੰਘ ਨੇ ਦੱਸਿਆ ਕਿ  ਹੁਕਮ ਪੱਤਰ ਨੰਬਰ 204/5 ਏ ਮਿਤੀ 8-4-2021 ਤਹਿਤ ਬਲਦੇਵ ਕੌਰ ਉਰਫ਼ ਨਿੱਕੋ ਪੁੱਤਰ ਸਾਧੂ ਸਿੰਘ ਵਾਸੀ ਜਗਤਜੀਤ ਨਗਰ ਹਮੀਰਾ, ਆਰਡਰ ਨੰਬਰ 172/5ਏ ਮਿਤੀ 3-4-2022 ਰਾਹੀ ਬਲਵਿੰਦਰ ਸਿੰਘ  ਉਰਫ  ਭੂੰਡਾ ਪੁੱਤਰ ਨਿਹਾਲ  ਸਿੰਘ ਵਾਸੀ ਜਗਤਜੀਤ ਨਗਰ ਹਮੀਰਾ,  ਆਰਡਰ ਨੰਬਰ 796/5ਏ ਮਿਤੀ 3-7-2020 ਤਹਿਤ  ਤਜਿੰਦਰ ਸਿੰਘ ਉਰਫ਼ ਘੁੱਗੀ ਪੁੱਤਰ ਹਜ਼ੂਰਾ ਸਿੰਘ ਵਾਸੀ ਦਿਆਲਪੁਰ ਆਰਡਰ ਨੰਬਰ 844/5ਏ ਮਿਤੀ 13-7-2020 ਨੂੰ ਸੰਦੀਪ ਸਿੰਘ ਉਰਫ ਦੀਪੂ ਪੁੱਤਰ ਜਸਵਿੰਦਰ ਸਿੰਘ ਵਾਸੀ ਦਿਆਲਪੁਰ ਨੂੰ ਨਸ਼ੇ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਇਹਨਾ ਦੀ ਜਾਇਦਾਦ ਫਰੀਜ਼ ਕੀਤੀ ਹੈ। ਜੋ ਕਿ ਲੱਗਪੱਗ 2 ਕਰੋੜ ਰੁਪਏ ਬਣਦੀ ਹੈ ਜਿਸ ਤਹਿਤ ਸਬੰਧਤ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਿਨਾਂ ਅਤੇ ਅਗਲੇ ਹੁਕਮਾਂ ਤੱਕ ਉਕਤ ਜਾਇਦਾਦ ਨੂੰ ਖਰੀਦਣ, ਵੇਚਣ, ਤਬਦੀਲ ਕਰਨ ਆਦਿ ‘ਤੇ ਪਾਬੰਦੀ ਰਹੇਗੀ।

ਥਾਣਾ ਮੁੱਖੀ ਨੇ ਨਸ਼ੇ ਦੇ ਸੁਦਾਗਰਾਂ ਨੂੰ ਚਿਤਾਵਨੀ ਦਿੱਤੀ ਕਿ ਹਰਕਤਾਂ ਤੋ ਬਾਜ਼ ਆ ਜਾਣ। ਨਹੀਂ ਤੇ ਉਨ੍ਹਾਂ ਦੀ ਪ੍ਰੋਪਟੀ ਨੂੰ ਇਸੇ ਤਰਾਂ ਜੱਬਤ ਕੀਤਾ ਜਾਵੇਗਾ ਇਸ.ਮੌਕੇ  ਪਟਵਾਰੀ ਸਿਮਰਨਜੀਤ ਸਿੰਘ ਤੇ ਏਐਸਆਈ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here