ਗਲਵਾਨ ਸੰਘਰਸ਼ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਕੁਰਬਾਨੀ ਦਾ ਮਜ਼ਾਕ ਉਡਾਣਾਂ ਰਿਚਾ ਚੱਢਾ ਦੀ ਘਟੀਆ ਮਾਨਸਿਕਤਾ ਦਾ ਸਬੂਤ: ਪ੍ਰਦੀਪ ਠਾਕੁਰ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਇੱਕ ਅਜਿਹਾ ਵਿਵਾਦਿਤ ਟਵੀਟ ਕੀਤਾ ਹੈ ਜਿਸ ਨਾਲ ਉਨ੍ਹਾਂ ਤੇ ਫੌਜ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ।ਰਿਚਾ ਚੱਢਾ ਵੱਲੋਂ ਕੀਤਾ ਗਿਆ ਟਵੀਟ ਇਕ ਤਰ੍ਹਾਂ ਨਾਲ ਭਾਰਤੀ ਫੌਜ ਦਾ ਅਪਮਾਨ ਹੈ। ਦਰਅਸਲ ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਰਵਿਵੇਦੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਰਤੀ ਫੌਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਪੀਓਕੇ ਨੂੰ ਵਾਪਸ ਲੈਣ ਵਰਗੇ ਆਦੇਸ਼ਾਂ ਨੂੰ ਪੂਰਾ ਕਰਨ ਲਈ ਤਿਆਰ ਹੈ। ਇਸੇ ਬਿਆਨ ਦਾ ਹਵਾਲਾ ਦਿੰਦੇ ਹੋਏ ਰਿਚਾ ਚੱਢਾ ਨੇ ਲਿਖਿਆ ਗਲਵਾਨ ਹਾਏ ਕਿਹੈ ਰਿਹਾ ਹੈ।

Advertisements

ਇਸ ਵਿਵਾਦਿਤ ਟਵੀਟ ਦੀ ਆਲੋਚਨਾ ਕਰਦੇ ਹੋਏ ਭਾਜਪਾ ਨੇਤਾ ਪ੍ਰਦੀਪ ਠਾਕੁਰ ਨੇ ਇਹ ਕਿ ਇਹ ਅਪਮਾਨਜਨਕ ਟਵੀਟ ਹੈ। ਇਸ ਨੂੰ ਜਲਦੀ ਤੋਂ ਜਲਦੀ ਵਾਪਸ ਲਿਆ ਜਾਣਾ ਚਾਹੀਦਾ ਹੈ। ਸਾਡੀ ਫੌਜ ਦਾ ਅਪਮਾਨ ਕਰਨਾ ਠੀਕ ਨਹੀਂ ਹੈ।ਠਾਕੁਰ ਨੇ ਭਾਰਤੀ ਫੌਜ ਦੀ ਆਲੋਚਨਾ ਕਰਨ ਅਤੇ ਭਾਰਤ ਚੀਨ ਵਿਚਾਲੇ 2020 ਦੇ ਗਲਵਾਨ ਸੰਘਰਸ਼ ਚ ਸ਼ਹੀਦ ਹੋਏ ਜਵਾਨਾਂ ਦੀ ਕੁਰਬਾਨੀ ਦਾ ਮਜ਼ਾਕ ਉਡਾਉਣ ਦੇ ਲਈ ਰਿਚਾ ਚੱਢਾ ਦੀ ਆਲੋਚਨਾ ਕਰਦੇ ਹੋਏ ਕਿਹਾ ਅਦਾਕਾਰਾ ਦੇ ਇਸ ਟਵੀਟ ਨੂੰ ਪਬਲੀਸਿਟੀ ਸਟੰਟ ਦੱਸਦੇ ਹੋਏ ਕਿਹਾ ਕਿ ਉਹ ਚਰਚਾ ਚ ਆਉਣ ਲਈ ਉਸਨੇ ਭਾਰਤੀ ਫੌਜ ਦਾ ਅਪਮਾਨ ਕੀਤਾ ਹੈ।

ਅਭਿਨੇਤਰੀ ਰਿਚਾ ਚੱਢਾ ਕਾਂਗਰਸ ਅਤੇ ਰਾਹੁਲ ਗਾਂਧੀ ਦੀ ਪੁਜਾਰੀ ਹੈ,ਇਸ ਲਈ ਇਸ ਟਵੀਟ ਚ ਉਨ੍ਹਾਂ ਦੀ ਭਾਰਤ ਵਿਰੋਧੀ ਸੋਚ ਸਾਫ ਦਿਖਾਈ ਦੇ ਰਹੀ ਹੈ।ਠਾਕੁਰ ਨੇ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਭਾਰਤੀ ਫੌਜ ਤੇ ਮਾਣ ਹੈ। ਫੌਜ ਦੇ ਜਵਾਨ ਜ਼ਮੀਨ,ਪਾਣੀ ਅਤੇ ਅਸਮਾਨ ਮਾਰਗ ਦੀ ਸਰਹੱਦ ਤੇ ਤਿਆਰ ਰਹਿ ਕੇ ਦੁਸ਼ਮਣਾਂ ਤੋਂ ਸਾਡੀ ਅਤੇ ਦੇਸ਼ ਦੀ ਰੱਖਿਆ ਕਰਦੇ ਹਨ। ਦੇਸ਼ ਦੀ ਰਾਖੀ ਲਈ ਉਹ ਆਪਣੀਆਂ ਜਾਨਾਂ ਵੀ ਦੇ ਦਿੰਦੇ ਹਨ।ਸਾਡੇ ਗੁਆਂਢ ਦੇ ਇੱਕ ਪਾਸੇ ਪਾਕਿਸਤਾਨ ਹੈ ਅਤੇ ਦੂਜੇ ਪਾਸੇ ਚੀਨ ਵਰਗਾ ਦੇਸ਼ ਹੈ, ਜੋ ਹਮੇਸ਼ਾ ਹਮਲਾਵਰ ਮੂਡ ਵਿੱਚ ਰਹਿੰਦਾ ਹੈ। ਪਰ ਸਾਡੀ ਫੌਜ 24 ਘੰਟੇ ਹਰ ਤਰ੍ਹਾਂ ਨਾਲ ਨਜਿੱਠਣ ਲਈ ਤਿਆਰ ਰਹਿੰਦੀ ਹੈ। ਭਾਰਤੀ ਫੌਜ ਸੱਚੇ ਸਮਰਪਣ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਕੰਮ ਕਰਦੀ ਹੈ।ਦੇਸ਼ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ।ਸਹੀ ਅਰਥਾਂ ਵਿੱਚ ਭਾਰਤੀ ਫੌਜ ਦੇਸ਼ ਦਾ ਮਾਣ ਹੈ।ਅਜਿਹੇ ਵਿੱਚ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਭਾਰਤੀ ਫੌਜ ਅਤੇ ਉਨ੍ਹਾਂ ਦੀ ਬਹਾਦਰੀ ਬਾਰੇ ਦੱਸਦੇ ਰਹੀਏ ਅਤੇ ਉਨ੍ਹਾਂ ਦਾ ਸਤਿਕਾਰ ਕਰੀਏ।ਉਨ੍ਹਾਂ ਕਿਹਾ ਕਿ ਦੇਸ਼ ਦੀ ਫੌਜ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here