ਹਲਕੇ ਦੇ ਕਿਸੇ ਵੀ ਵਿਅਕਤੀ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਣ ਦਿਤੀ ਜਾਵੇਗੀ: ਅਵੀ ਰਾਜਪੂਤ 

ਕਪੂਰਥਲਾ (ਗੌਰਵ  ਮੜੀਆ): ਹਲਕੇ ਵਿੱਚ ਮਹਿਕਮਾ ਮਾਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਮਾਲ ਰਿਕਾਰਡ ਵਿੱਚ ਛੇੜਛਾੜ ਕਰਕੇ ਸੋਹਨ ਲਾਲ ਪੁੱਤਰ ਹਰੀ ਰਾਮ ਵਾਸੀ ਪਿੰਡ ਤਰਲੋਕਪੁਰ ਮਾਲਕੀ ਜਮੀਨ ਹੜੱਪ ਦੇ ਮਾਮਲੇ ਨੂੰ ਲੈ ਕੇ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਦੀ ਅਗਵਾਈ ਹੇਠ ਇੱਕ ਪ੍ਰਤੀਨਿਧੀ ਮੰਡਲ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੂੰ ਮਿਲਿਆ।ਇਸ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।ਜਿਸ ਵਿੱਚ ਜ਼ਮੀਨ ਦੇ ਮਾਲਕ ਸੋਹਨ ਲਾਲ ਪੁੱਤਰ ਹਰੀ ਰਾਮ ਵਾਸੀ ਪਿੰਡ ਤਰਲੋਕਪੁਰ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਸਾਧੂ ਸਿੰਘ ਪੁੱਤਰ ਧੰਨਾ ਸਿੰਘ,ਗੁਰਬਚਨ ਕੌਰ ਪਤਨੀ ਸਾਧੂ ਸਿੰਘ,ਪਰਮਜੀਤ ਸਿੰਘ,ਸੋਨੂੰ ਪੁੱਤਰਾਨ ਸਾਧੂ ਸਿੰਘ ਵਾਸੀ ਨੂਰਪੁਰ ਰੋਡ ਡਿਫੈਂਸ ਕਲੋਨੀ ਜ਼ਿਲ੍ਹਾ ਕਪੂਰਥਲਾ,ਸੁਰਿੰਦਰਪਾਲ ਉਰਫ ਸ਼ਿੰਦੀ ਪੁੱਤਰ ਮਹਿੰਦਰਪਾਲ ਵਾਸੀ ਅਜੀਤ ਨਗਰ,ਨੇੜੇ ਜੀ.ਟੀ.ਬੀ ਸਕੂਲ ਕਪੂਰਥਲਾ,ਜੀਤ ਸਿੰਘ ਪੁੱਤਰ ਬਾਰੂ ਰਾਮ ਵਾਸੀ ਪਿੰਡ ਠੱਟਾ ਜ਼ਿਲ੍ਹਾ ਕਪੂਰਥਲਾ ਨੇ ਮਹਿਕਮਾ ਮਾਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਮਾਲ ਰਿਕਾਰਡ ਵਿੱਚ ਛੇੜਛਾੜ ਕਰਕੇ ਮੇਰੀ ਮਾਲਕੀ ਜ਼ਮੀਨ ਹੜੱਪ ਕੀਤੀ ਹੈ।

Advertisements

ਜਿਸ ਬਾਬਤ ਦਰਖਾਸਤ ਪਾ ਕੇ ਇਨਸਾਫ ਲਈ ਗੁਹਾਰ ਲਗਾ ਚੁੱਕਾ ਹਾਂ।ਇਸ ਸਬੰਧੀ ਮੇਰੇ ਵੱਲੋਂ ਦਿੱਤੀ ਦਰਖਾਸਤ ਤੇ ਡੀ.ਐਸ.ਪੀ ਸਪੈਸ਼ਲ ਬ੍ਰਾਂਚ ਕ੍ਰਿਮੀਨਲ ਇੰਟੈਲੀਜੈਂਸ ਨੇ ਤਹਿਸੀਲਦਾਰ ਸਾਹਿਬ ਕਪੂਰਥਲਾ ਨੂੰ ਆਪਣੇ ਪੱਤਰ ਨੰਬਰ 760 ਮਿਤੀ 30.07.2021 ਨੂੰ ਮਾਮਲੇ ਦੀ ਪੜਤਾਲ ਕਰਵਾ ਕੇ ਰਿਪੋਰਟ ਭੇਜਣ ਲਈ ਲਿਖਿਆ ਜੋ ਅਜੇ ਤੱਕ ਕਾਨੂੰਨੋ ਹਰਦੀਪ ਸਿੰਘ ਪਾਸ ਪਈ ਹੈ ਅਤੇ ਉਨ੍ਹਾਂ ਵੱਲੋਂ ਅਜੇ ਤੱਕ ਰਿਕਾਰਡ ਚੈਕ ਨਹੀ ਕੀਤਾ ਗਿਆ।ਸੋਹਨ ਲਾਲ ਨੇ ਦੱਸਿਆ ਕਿ ਮੈਂ ਇਨਸਾਫ ਵਾਸਤੇ ਵਾਰ-ਵਾਰ ਚੱਕਰ ਮਾਰ ਰਿਹਾ ਹੈ ਅਤੇ ਟਾਲ ਮਟੋਲ ਕਰਕੇ ਸਮਾਂ ਲੰਘਾਇਆ ਜਾ ਰਿਹਾ ਜਿਸ ਨਾਲ ਮੈਂ ਕਾਫੀ ਮਾਨਸਿਕ ਪਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਮੇਰੇ ਨਾਲ ਮਾਲ ਮਹਿਕਮੇ ਵੱਲੋਂ ਕੀਤੇ ਜਾ ਰਹੇ ਉਕਤ ਵਰਤਾਰੇ ਤੋਂ ਦੁਖੀ ਹੋ ਕੇ ਮਾਮਲੇ ਦੀ ਜਾਂਚ ਕਰਵਾਉਣ ਲਈ ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਹੈ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮਹਿਕਮਾ ਮਾਲ ਨੂੰ ਇਸ ਮਾਮਲੇ ਦੀ ਤੁਰੰਤ ਨਿਰਪੱਖ ਪੜਤਾਲ ਕਰਕੇ ਇਨਸਾਫ ਦੇਣ ਲਈ ਹੁਕਮ ਕੀਤੇ ਜਾਣ ਅਤੇ ਜੇਕਰ ਮੈਨੂੰ ਇਨਸਾਫ ਨਹੀ ਮਿਲਦਾ ਤਾਂ ਮੈਂ ਅਤੇ ਸ਼ੋ੍ਰਮਣੀ ਅਕਾਲੀ ਦਲ ਕਪੂਰਥਲਾ ਦੀ ਸਮੁੱਚੀ ਟੀਮ ਤੇ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਦੀ ਅਗਵਾਈ ਵਿੱਚ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗਾ ਅਤੇ ਧਰਨੇ ਪ੍ਰਦਰਸ਼ਨ ਲਗਾ ਕੇ ਮਾਲ ਮਹਿਕਮੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗਾ।

ਜਿਸਦੀ ਜਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੋਵੇਗੀ।ਇਸ ਮੌਕੇ ਅਵੀ ਰਾਜਪੂਤ ਨੇ ਕਿਹਾ ਕਿ ਸੋਹਨ ਲਾਲ ਅਕਾਲੀ ਦਲ ਦੇ ਪੁਰਾਣੇ ਵਰਕਰ ਹਨ ਤੇ ਇਨ੍ਹਾਂ ਨਾਲ ਤੇ ਹਲਕੇ ਦੇ ਕਿਸੇ ਵੀ ਵਿਅਕਤੀ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਣ ਦਿਤੀ ਜਾਵੇਗੀ।ਉਨ੍ਹਾਂ ਜਿਲਾ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਜਿਨ੍ਹਾਂ ਵੀ ਮਹਿਕਮਾ ਮਾਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਮਾਲ ਰਿਕਾਰਡ ਵਿੱਚ ਛੇੜਛਾੜ ਕਰਕੇ ਸੋਹਨ ਲਾਲ ਪੁੱਤਰ ਹਰੀ ਰਾਮ ਵਾਸੀ ਪਿੰਡ ਤਰਲੋਕਪੁਰ ਮਾਲਕੀ ਜਮੀਨ ਹੜੱਪ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਕੇ ਸੋਹਨ ਲਾਲ ਨੂੰ ਇਨਸਾਫ ਦਿਵਾਇਆ ਜਾਵੇ।ਇਸ ਮੌਕੇ ਤੇ ਕੌਂਸ਼ਲਰ ਅਸ਼ੋਕ ਭਗਤ,ਕੈਪਟਨ ਲਖਬੀਰ ਸਿੰਘ ਅਜੀਤ ਨਗਰ,ਤਜਿੰਦਰ ਲਵਲੀ,ਸੁਮੀਤ ਕਪੂਰ,ਰਾਜਾ,ਰਾਜੇਸ਼,ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here