ਪਰਦੀਪ ਰੱਤੂ ਦੀ ਅਚਨਚੇਤ ਹੋਈ ਮੌਤ ਤੇ ਬਿਕਰਮ ਮਜੀਠੀਆ ਨੇ ਰੱਤੁ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਮੁਕੇਰੀਆਂ(ਦ ਸਟੈਲਰ ਨਿਊਜ਼)। ਪਿਛਲੇ ਦਿਨੀਂ ਮੁਕੇਰੀਆਂ ਟਾਈਮਜ਼ ਦੇ ਮੁੱਖ ਸੰਪਾਦਕ ਰਜੇਸ਼ ਰੱਤੁ ਦੇ ਛੋਟੇ ਭਰਾ ਅਤੇ ਸ਼ਿਅਦ ਦੀ ਕੌਂਸਲਰ ਪੂਨਮ ਰੱਤੁ ਦੇ ਦਿਓਰ ਪ੍ਰਦੀਪ ਰੱਤੁ ਦੀ ਸੰਖੇਪ ਬਿਮਾਰੀ ਦੋਰਾਨ ਹੋਈ ਅਚਨਚੇਤ ਮੋਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਮੁਕੇਰੀਆਂ ਵਿੱਖੇ ਸ਼ਨਿੱਚਰਵਾਰ ਨੂੰ ਰੱਤੁ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ। ਇਸ ਮੋਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਮੁਕੇਰੀਆਂ ਤੋਂ ਸੀਨੀਅਰ ਆਗੂ ਸਰਬਜੋਤ ਸਿੰਘ ਸਾਬੀ, ਐਡਵੋਕੇਟ ਦਿਵਾਕਰ ਮਹਾਜਨ, ਨਰਿੰਦਰ ਸ਼ਰਮਾਂ, ਰਾਜੇਂਦਰਾ ਅਕੈਡਮੀ ਤੋਂ ਰਾਕੇਸ਼ ਕੁਮਾਰ, ਰੋਹਿਤ ਅਗਰਵਾਲ ਵੀ ਸਨ।

Advertisements

ਮਜੀਠੀਆ ਨੇ ਰੱਤੁ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਪਾਰਟੀ ਪਰਿਵਾਰ ਨਾਲ ਹਰ ਵੇਲੇ ਖੜੀ ਹੈ ਤੇ ਰਹੇਗੀ। ਉਨ੍ਹਾਂ ਨੇ ਪਾਰਟੀ ਦੀ ਕੌਂਸਲਰ ਪੂਨਮ ਰੱਤੁ ਅਤੇ ਸਮਾਜਸੇਵੀ ਰਾਜੇਸ਼ ਰੱਤੁ ਨੂੰ ਕਿਹਾ ਕਿ ਪਾਰਟੀ ਆਪਣੇ ਹਰ ਦਰਜਾ ਵ ਦਰਜਾ ਵਰਕਰ ਲਈ ਹਰ ਸੁੱਖ ਦੁੱਖ ਦੀ ਘੜੀ ਵਿੱਚ ਖੜੀ ਹੈ ਤੇ ਭਵਿੱਖ ਵਿੱਚ ਵੀ ਖੜੀ ਰਹੇਗੀ। ਇਸ ਮੋਕੇ ਕਮਲ ਰੱਤੁ, ਤਿੱਲਕ ਰਾਜ ਰੱਤੁ, ਦਿਨੇਸ਼ ਰੱਤੁ, ਲੱਕਵਿੰਦਰ ਲੱਖੀ, ਸਾਬਕਾ ਕੌਂਸਲਰ ਵਿਨੋਦ ਕੁਮਾਰ ਸਾਬੀ, ਦਵਿੰਦਰ ਸਿੰਘ ਗੋਟੀ ਆਦੀ ਹਾਜਰ ਸਨ।

LEAVE A REPLY

Please enter your comment!
Please enter your name here