
ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਹਰਮਨ ਨੇ ਰਯਾਤ ਬਾਹਰਾ ਕਾਲਜ ਆਫ ਲਾਅ ਵਿਚ ਬੀਏਐੱਲਐਲਬੀ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ 10ਵਾਂ ਰੈਂਕ ਪ੍ਰਾਪਤ ਕਰਕੇ ਆਪਣੇ ਕਾਲਜ ਅਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਮੇਂ ਹਰਮਨ ਦੇ ਪਿਤਾ ਦਿਨੇਸ਼ ਪੱਪੂ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਜੋ 15 ਬੱਚਿਆਂ ਦੀ ਲਿਸਟ ਆਈ ਉਸਦੇ ਵਿਚ ਪੰਜਾਬ ਯੂਨੀਵਰਸਿਟੀ ਵਿੱਚ ਉਨਾਂ ਦੀ ਬੇਟੀ ਹਰਮਨ ਨੇ 10ਵਾਂ ਰੈਂਕ ਪ੍ਰਾਪਤ ਕੀਤਾ ਹੈ ਅਤੇ ਅੱਜ ਰਿਆਤ ਬਾਹਰਾ ਕਾਲਜ ਵਲੋਂ ਪ੍ਰਿੰਸੀਪਲ ਵੀ ਕੇ ਸ਼ਰਮਾ, ਸ੍ਰੀਮਤੀ ਪ੍ਰਿਯੰਕਾ ਪੂਰੀ (ਐਚ ਓ ਡੀ) ਅਤੇ ਬਾਕੀ ਟੀਚਰਜ਼ ਵਲੋ ਹਰਮਨ ਨੂੰ 10ਵਾਂ ਅੰਕ ਪ੍ਰਾਪਤ ਕਰਨ ਤੇ ਸਨਮਾਨਿਤ ਕੀਤਾ ਗਿਆ।













