“ਮੇਰਾ ਵਾਰਡ, ਮੇਰਾ ਮਾਨ” ਤਹਿਤ ਮਾਲ ਰੋਡ ਦੀ ਸਫ਼ਾਈ ਦੇ ਕੰਮ ਦੀ ਕੀਤੀ ਸ਼ੁਰੂਆਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਪੰਜਾਬ ਸਰਕਾਰ ਦੀ ਵਿਸ਼ੇਸ਼ ਮੁਹਿੰਮ ‘ਮੇਰਾ ਵਾਰਡ ਮੇਰਾ ਮਾਨ’ ਤਹਿਤ ਕਪੂਰਥਲਾ ਦੀ ਮਾਲ ਰੋਡ ਦੀ ਸਫ਼ਾਈ ਦੇ ਕੰਮ ਦੀ ਸ਼ੁਰੂਆਤ ਬਾਰੇ ਜਾਣਕਾਰੀ ਦਿੰਦਿਆਂ ‘ਆਪ’ ਦੇ ਸੀਨੀਅਰ ਆਗੂ ਪਰਵਿੰਦਰ ਢੋਟ, ਗੁਰਪਾਲ ਇੰਡੀਅਨ ਸੂਬਾ ਸਕੱਤਰ ਤੇ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਕੰਵਰ ਇਕਬਾਲ, ਸੇਵਾਮੁਕਤ ਡੀਐੱਸਪੀ ਗੁਰਨਾਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਵਿਸ਼ੇਸ਼ ਮੁਹਿੰਮ ਦਾ ਮਕਸਦ ਨਗਰ ਨਿਗਮ ਅਧੀਨ ਆਉਂਦੇ ਵਾਰਡਾਂ ਵਿੱਚ ਸਫ਼ਾਈ ਵਿਵਸਥਾ ਅਤੇ ਹੋਰ ਵਿਕਾਸ ਦੇ ਕੰਮਾਂ ਨੂੰ ਸੂਚੀਬੱਧ ਢੰਗ ਨਾਲ ਕਰਵਾਉਣਾ ਹੈ, ਜਿਸ ਤਹਿਤ ਇਸ ਵਾਰ ਮਾਲ ਰੋਡ ਖੇਤਰ ਦੀ ਚੋਣ ਕੀਤੀ ਗਈ ਹੈ ਅਤੇ ਇਸ ਦੇ ਚੱਲਦਿਆਂ  ਮਾਲ ਰੋਡ ਜਿਸ ਨੂੰ ਪੁਰਾਣੇ ਸਮੇਂ ਵਿੱਚ ਠੰਡੀ ਸੜਕ ਵੀ ਕਿਹਾ ਜਾਂਦਾ ਸੀ, ਦੀ ਸਫਾਈ ਦਾ ਕੰਮ ਨਗਰ ਨਿਗਮ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ।

Advertisements

ਆਪ ਆਗੂਆਂ ਨੇ ਕਿਹਾ ਕਿ ਕਪੂਰਥਲਾ ਸ਼ਹਿਰ ਲਈ ਮਾਲ ਰੋਡ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜਿਸ ਦੇ ਤਹਿਤ ਇਸ ਰੋਡ ਤੋ ਰੁੱਖਾਂ, ਬੂਟਿਆਂ ਦੇ ਪੱਤਿਆਂ ਅਤੇ ਹੋਰ ਗੰਦਗੀ ਦੇ ਢੇਰਾਂ ਨੂੰ ਸਾਫ਼ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਲੋਕਾਂ ਦੇ ਪੈਦਲ ਚੱਲਣ ਦੀ ਸਹੂਲਤ ਨੂੰ ਬਿਹਤਰ ਬਣਾਉਣ ਲਈ ਜਿੱਥੇ ਵੀ ਕੰਕਰੀਟ ਸੜਕ ਦੀ ਜ਼ਰੂਰਤ ਹੈ,ਉਸ ਨਾਲ ਜਨਤਕ ਫੁੱਟਪਾਥ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਖੇਤਰ ਵਿਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨੂੰ ਵੀ ਦਰੁਸਤ ਕੀਤਾ ਜਾਵੇਗਾ ।

ਆਪ ਦੇ ਨੇਤਾਵਾਂ ਅਨੁਸਾਰ ਮਾਲ ਰੋਡ ਸ਼ਹਿਰ  ਇਹ ਸ਼ਹਿਰ ਦਾ ਉਹ ਇਲਾਕਾ ਹੈ ਜਿੱਥੇ ਕਪੂਰਥਲਾ ਸ਼ਹਿਰ ਦੇ ਜ਼ਿਆਦਾਤਰ ਪਰਿਵਾਰ ਸ਼ਾਮ ਨੂੰ ਆਪਣੇ ਪਰਿਵਾਰ ਨਾਲ ਕੁਦਰਤੀ  ਵਾਤਾਵਰਨ ਦਾ ਆਨੰਦ ਮਾਣਦੇ ਹਨ ਅਤੇ ਸਵੇਰੇ ਜ਼ਿਆਦਾਤਰ ਲੋਕ ਇੱਥੇ ਸਵੇਰ ਦੀ ਸੈਰ ਦਾ ਆਨੰਦ ਮਾਣਦੇ ਹਨ, ਇਸ ਲਈ ਇਸ ਇਲਾਕੇ ਨੂੰ ਸੁੰਦਰ ਅਤੇ ਸਾਫ਼-ਸੁਥਰਾ ਰੱਖਣਾ  ਸਰਕਾਰ ਦੀ ਪਹਿਲੀ ਤਰਜੀਹ ਹੈ ਜਿਸ ਲਈ ਨਗਰ ਨਿਗਮ ਇਕ ਵਿਸ਼ੇਸ਼ ਯੋਜਨਾ ‘ਤੇ ਕੰਮ ਕਰ ਰਿਹਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਾਲ ਰੋਡ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਸਹਿਯੋਗ ਦੇਣ ਅਤੇ ਖਾਣ-ਪੀਣ ਦੀਆਂ ਵਸਤੂਆਂ ਦੌਰਾਨ  ਮੁਹੱਈਆ ਕਰਵਾਉਣ ਲਈ ਦਿੱਤੇ ਗਏ ਕੂੜਾ-ਕਰਕਟ ਨੂੰ ਖੁੱਲ੍ਹੇ ਆਮ ਨਾ ਸੁੱਟਣ ਬਲਕਿ ਮਾਲ ਰੋਡ ‘ਤੇ ਹੀ ਲਗੇ ਜਨਤਕ ਡਸਟਬਿਨ ਵਿੱਚ ਸੁੱਟਣ ਜਿਸ ਨਾਲ ਗੰਦਗੀ ਨਾ ਫੈਲੇ ਅਤੇ ਕੁੜੇ ਨੂੰ ਚੁੱਕਣ ਵਿੱਚ ਵੀ ਆਸਾਨੀ ਹੋਵੇਗੀ।

ਉਹਨਾ ਕਿਹਾ ਕਿ ਉਹ ਕਪੂਰਥਲਾ ਵਾਸੀਆਂ ਨੂੰ ਭਰੋਸਾ ਦਿੰਦੇ ਹਨ ਕੀ ਕਪੂਰਥਲਾ ਸ਼ਹਿਰ ਵਿਚ ਕੁੜੇ ਨਾਲ ਜੁੜੀ ਸਮੱਸਿਆਅਤੇ ਉਸ ਦੇ ਸਮੇਂ ਸਿਰ ਚੁੱਕਣ ਅਤੇ ਕਿਸੇ ਵੀ ਇਲਾਕੇ ਦਾ ਜੋ ਵੀ ਵਿਕਾਸ ਕਾਰਜ ਬਾਕੀ ਹੋਵੇਗਾ, ਉਸ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ ਜਿਸ ਲਈ ਸਥਾਨਕ ਸਰਕਾਰ ਦੇ ਮੰਤਰੀ  ਇੰਦਰਬੀਰ ਨਿੱਝਰ ਵੱਲੋਂ ਨਗਰ ਨਿਗਮ ਕਪੂਰਥਲਾ ਨੂੰ ਕੁਝ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸ ਸਬੰਧੀ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਉਹਨਾ ਵਲੋ ਮੀਟਿੰਗ ਵੀ ਕੀਤੀਆ ਜਾ ਰਹੀਆਂ ਹਨ ।

LEAVE A REPLY

Please enter your comment!
Please enter your name here