ਭਾਜਪਾ ਦੇ ਜ਼ਿਲ੍ਹਾ ਸਕੱਤਰ ਰਿੰਪੀ ਸ਼ਰਮਾ ਨੇ ਭਾਜਪਾ ਦੇ ਨਵ-ਨਿਯੁਕਤ ਸੂਬਾ ਜਨਰਲ ਸਕੱਤਰ ਰਾਜੇਸ਼ ਬਾਗਾ ਨਾਲ ਕੀਤੀ ਮੁਲਾਕਾਤ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ  ਮੜੀਆ: ਭਾਜਪਾ ਦੇ ਸਾਰੇ ਵਰਕਰ ਅਖੀਰ ਭਾਜਪਾ ਦੇ ਵਰਕਰ ਹੀ ਕਿਉਂ ਹਨ,ਉਹ ਕਿਸੇ ਹੋਰ ਪਾਰਟੀ ਦੇ ਮੈਂਬਰ ਕਿਉਂ ਨਹੀਂ ਹਨ।ਅੱਖਾਂ ਬੰਦ ਕਰਕੇ ਤੁਸੀਂ ਸੋਚੋਗੇ ਤਾਂ ਤੁਹਾਡੀ ਜ਼ਮੀਰ ਵਿਚੋਂ ਇਕ ਹੀ ਆਵਾਜ਼ ਆਵੇਗੀ ਕਿ ਜਿਸ ਪਾਰਟੀ ਦੀ ਵਿਚਾਰਧਾਰਾ ਦਾ ਮੂਲ ਤੱਤਵ ਅਟੁੱਟ ਰਾਸ਼ਟਰ ਹੋਵੇ,ਅਜਿਹੀ ਪਾਰਟੀ ਸਿਰਫ ਭਾਜਪਾ ਹੀ ਹੈ ਅਤੇ ਉਸਦੇ ਵਰਕਰ ਦੇ ਅੰਦਰੋਂ ਇੱਕ ਹੀ ਆਵਾਜ਼ ਆਉਂਦੀ ਹੈ ਕਿ ਭਾਰਤ ਮਾਤਾ ਦੀ ਜੈ।ਇਹ ਗੱਲ ਵੀਰਵਾਰ ਨੂੰ ਭਾਜਪਾ ਦੇ ਨਵ-ਨਿਯੁਕਤ ਸੂਬਾ ਜਨਰਲ ਸਕੱਤਰ ਰਾਜੇਸ਼ ਬਾਗਾ ਨਾਲ ਮੁਲਾਕਾਤ ਕਰਨ ਉਪਰੰਤ ਭਾਜਪਾ ਦੇ ਜ਼ਿਲ੍ਹਾ ਸਕੱਤਰ ਰਿੰਪੀ ਸ਼ਰਮਾ ਨੇ ਕਪੂਰਥਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹਿਆ।ਇਸ ਦੌਰਾਨ ਰਿੰਪੀ ਸ਼ਰਮਾ ਨੇ ਰਾਜੇਸ਼ ਬਾਗਾ ਨੂੰ ਸੂਬਾ ਜਨਰਲ ਸਕੱਤਰ ਬਣਨ ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਵਧਾਈ ਦਿੱਤੀ।ਉਨ੍ਹਾਂ ਰਾਜੇਸ਼ ਬਾਗਾ ਨੂੰ ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ,ਗੈਂਗਸਟਰ ਰਾਜ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਵਿੱਚ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਬਾਰੇ ਜਾਣਕਾਰੀ ਦਿੱਤੀ।ਰਿੰਪੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀਆਂ ਸਮੂਹ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਉਣਦੇ ਨਾਲ ਹੋਏ  ਵਿਸ਼ਵਾਸਘਾਤ ਕਾਰਨ ਅੱਜ ਪੰਜਾਬ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

Advertisements

ਪੰਜਾਬ ਦੀ ਜਨਤਾ ਮੂਰਖ ਬਣਾ ਕੇ ਸੂਬੇ ਦੀ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਵਲੋਂ ਸੂਬੇ ਦੇ ਲੋਕਾਂ ਤੇ ਅੱਤਿਆਚਾਰ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਬੀਜੇਪੀ ਦੋ ਵਾਰ ਪੂਰਨ ਬਹੁਮਤ ਨਾਲ ਕੇਂਦਰ ਵਿਚ ਸਰਕਾਰ ਸਕੀ ਹੈ ਤਾਂ ਇਸ ਦਾ ਕਾਰਨ ਇਹ ਹੈ ਕਿ ਸਾਡੇ ਮੰਡਲ ਅਤੇ ਬੂਥ ਮਜ਼ਬੂਤ ​​ਹਨ।ਭਾਰਤੀ ਜਨਤਾ ਪਾਰਟੀ ਦੀ ਤਾਕਤ ਇਸ ਦੇ ਵਰਕਰ ਹਨ ਅਤੇ ਮੰਡਲ ਪ੍ਰਧਾਨ ਭਾਜਪਾ ਦਾ ਅਹਿਮ ਹਿੱਸਾ ਹਨ।ਮੰਡਲ ਤੋਂ ਲੈ ਕੇ ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਹੋਵੇ ਇਹ ਜਿੰਮੇਵਾਰੀ ਮੰਡਲ ਪ੍ਰਧਾਨ ਦੀ ਹੈ।ਜੇਕਰ ਸਾਡਾ ਮੰਡਲ ਅਤੇ ਬੂਥ ਮਜਬੂਤ ਹੋਵੇਗਾ ਤਾਂ ਜ਼ਿਲ੍ਹਾ ਅਤੇ ਪਾਰਟੀ ਮਜਬੂਤ ਹੋਵੇਗੀ।ਉਨਾਂ ਮੰਡਲ ਪ੍ਰਧਾਨਾਂ ਨੂੰ ਕਿਹਾ ਕਿ ਕੰਮ ਦੀ ਵੰਡ ਕਰੋ ਤਾਂ ਤੁਹਾਡੀ ਤਾਕਤ ਵਧੇਗੀ।

ਉਨ੍ਹਾਂ ਸਮੂਹ ਮੰਡਲ ਵਿਸਥਾਰਕਾ ਨੂੰ ਇਸ ਕਾਰਜ ਯੋਜਨਾ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਦੇ ਨਾਲ-ਨਾਲ ਹਰ ਇੱਕ ਬੂਥ ਕਮੇਟੀ ਵਿੱਚ ਆਪਣੇ ਸਾਰੇ ਸਮਾਜਿਕ ਵਰਗਾਂ ਨੂੰ ਸ਼ਾਮਲ ਕਰਨ ਦਾ ਸੱਦਾ ਦਿੱਤਾ ਤਾਂ ਜੋ ਸਾਡੀ ਸੰਸਥਾ ਸਰਬ-ਸਾਂਝੀ ਅਤੇ ਸਰਬਪੱਖੀ ਬਣ ਸਕੇ।ਰਿੰਪੀ ਸ਼ਰਮਾ ਨੇ ਕਿਹਾ ਕਿ ਸਮਾਜ ਦੇ ਹਰ ਮੈਂਬਰ ਦੀ ਨੁਮਾਇੰਦਗੀ ਸ਼ਕਤੀ ਕੇਂਦਰ ਬੂਥ ਪੱਧਰ ਤੇ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਮਾਜ ਦੇ ਪ੍ਰਭਾਵਸ਼ਾਲੀ ਲੋਕ,ਹਰ ਉਮਰ ਵਰਗ ਦੇ ਲੋਕ, ਜੋ ਵੋਟਰ ਵਜੋਂ ਪਾਰਟੀ ਦੇ ਹੱਕ ਵਿੱਚ ਵੋਟ ਦਿੰਦੇ ਹਨ ਅਤੇ ਸਹਿਯੋਗ ਦਿੰਦੇ ਹਨ ਅਤੇ ਅਜਿਹੇ ਵਰਕਰ ਜੋ ਵਿਸਥਾਰਕ ਹਨ ਅਤੇ ਜਿਨ੍ਹਾਂ ਨੇ ਸੰਗਠਨ ਨੂੰ ਵਿਚਾਰਾਂ ਰਾਹੀਂ ਜਾਣਿਆ ਹੈ,ਉਨ੍ਹਾਂ ਨੂੰ ਮੰਡਲ ਵਿਸਤਰਕਾਰ ਯੋਜਨਾ ਤਹਿਤ ਇਕ ਘੰਟਾ ਸਮਰਪਿਤ ਹੋ ਕੇ ਕੰਮ ਕਰਨਾ ਹੋਵੇਗਾ।

LEAVE A REPLY

Please enter your comment!
Please enter your name here