ਇੰਨਸਾਨੀਅਤ ਹੋਈ ਸ਼ਰਮਨਾਕ, ਪ੍ਰਵਾਸੀ ਕਿਸਾਨ ਨੇ 4 ਸਾਲਾ ਮਾਸੂਮ ਬੱਚੇ ਨੂੰ ਗਟਰ ਵਿੱਚ ਸੁੱਟਿਆ, ਮੌਤ

ਮਾਛੀਵਾੜਾ ਸਾਹਿਬ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਮਾਛੀਵਾੜਾ ਸਾਹਿਬ ਤੋਂ ਇਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਪ੍ਰਵਾਸੀ ਕਿਸਾਨ ਬਾਬੂ ਲਾਲ ਨੇ ਇਕ 4 ਸਾਲਾ ਮਾਸੂਮ ਬੱਚੇ ਨੂੰ ਗਟਰ ਵਿੱਚ ਸੁੱਟ ਕੇ ਮਾਰ ਦਿੱਤਾ। ਜਾਣਕਾਰੀ ਅਨੁਸਾਰ, ਬਾਬੂ ਲਾਲ ਬਸਤੀ ਨੇੜੇ ਹੀ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਸੀ ਇਸ ਦੋਰਾਨ ਕਈ ਸਾਰੇ ਬੱਚੇ ਪਤੰਗ ਲੁੱਟਣ ਲਈ ਉਸਦੇ ਖੇਤ ਵਿੱਚ ਵੜ੍ਹ ਗਏ ਜਿਸਤੋਂ ਬਾਅਦ ਕਿਸਾਨ ਵੱਲੋਂ ਉਹਨਾ ਨੂੰ ਡਾਂਟਿਆ ਗਿਆ ਅਤੇ ਬਾਕੀ ਬੱਚੇ ਉਥੋ ਫਰਾਰ ਹੋ ਗਏ ਪਰ ਉਹ ਛੋਟਾ ਹੋਣ ਦੇ ਕਾਰਣ ਪਿੱਛੇ ਰਹਿ ਗਿਆ।

Advertisements

ਜਿਸਤੋਂ ਬਾਅਦ ਕਿਸਾਨ ਬਾਬੂ ਲਾਲ ਨੇ ਗੁੱਸੇ ਵਿੱਚ ਆ ਕੇ ਉਸਨੂੰ ਫੜਕੇ ਗਟਰ ਵਿੱਚ ਸੁੱਟ ਦਿੱਤਾ ਅਤੇ ਬੱਚੇ ਦੀ ਮੌਤ ਹੋ ਗਈ। ਪਿਤਾ ਦੇ ਬਿਆਨਾ ਦੇ ਆਧਾਰ ਤੇ ਕਿਸਾਨ ਨੂੰ ਕਤਲ ਮਾਮਲੇ ਵਿੱਚ ਗਿ੍ਰਫਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here