ਪੰਜਾਬ ਬਿਲਡਿੰਗ ਐਡ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਚੇਅਰਮੈਨ ਐਸਡੀਐਮ ਵਲੋਂ ਕੀਤੀ ਗਈ ਮੀਟਿੰਗ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਕਿਰਤ ਵਿਭਾਗ ਅਧੀਨ ਚੱਲ ਰਹੇ ਪੰਜਾਬ ਬਿਲਡਿੰਗ ਐਡ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਸਬ ਡਵੀਜਨ ਹੁਸ਼ਿਆਰਪੁਰ ਦੇ ਚੇਅਰਮੈਨ ਐਸ.ਡੀ.ਐਮ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਉਨ੍ਹਾਂ ਦਸਿਆ ਕਿ ਜਿਸ ਵਿੱਚ ਰਜਿਸਰਟਰਡ ਉਸਾਰੀ ਕਿਰਤੀ ਜਿਵੇਂ ਮਿਸਤਰੀ, ਮਜਦੂਰ, ਇਲੈਕਟ੍ਰੀਸ਼ਨ, ਪਲੰਬਰ, ਤਰਖਾਨ, ਵੈਲਡਰ, ਪੇਂਟਰ, ਕਾਰਪੈਂਟਰ ਆਦਿ ਸੇਵਾ ਕੇਂਦਰ ਵਿੱਚ ਰਜਿਸਟਰਡ ਹੋ ਸਕਦੇ ਹਨ। ਵੱਖ-ਵੱਖ ਸਕੀਮਾਂ ਅਧੀਨ ਲਾਭ ਦਿਵਾਉਣ ਲਈ ਕਮੇਟੀ ਮੈਂਬਰਾਂ ਵਲੋਂ ਪੜਤਾਲ ਕਰਨ ਉਪਰੰਤ ਕੁੱਲ 351 ਸਕੀਮਾਂ ਪਾਸ ਕੀਤੀਆਂ ਗਈਆਂ ਹਨ।

Advertisements

ਐਸਡੀਐਮ ਵਲੋਂ ਕਮੇਟੀ ਮੈਂਬਰਾਂ ਨੂੰ ਹਦਾਇਤ ਕੀਤੀ ਗਈ ਕਿ ਵੱਧ ਤੋਂ ਵੱਧ ਉਸਾਰੀ ਕ੍ਰਿਤੀ ਰਜਿਸਟਰਡ ਕਰਵਾਏ ਜਾਣ ਤਾਂ ਜੋ ਇੰਨ੍ਹਾਂ ਸਕੀਮਾਂ ਦਾ ਉਸਾਰੀ ਕਿਰਤੀਆਂ ਨੂੰ ਲਾਭ ਮਿਲ ਸਕੇ। ਇਸ ਮੀਟਿੰਗ ਵਿੱਚ ਕਾਮਰੇਡ ਗੰਗਾ ਪ੍ਰਸਾਦਿ ਸੂਬਾ ਪ੍ਰਧਾਨ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਹੁਸ਼ਿਆਰਪੁਰ ਵਲੋਂ ਚੌਕਾਂ ਅਤੇ ਲੇਬਰ ਸ਼ੈਡਾਂ ਵਿੱਚ ਖੜ੍ਹੇ ਹੁੰਦੇ ਉਸਾਰੀ ਕਿਰਤੀਆਂ ਨੂੰ ਰਜਿਸਰਟਰਡ ਕਰਨ ਲਈ ਅਧਿਕਾਰੀਆਂ ਤੋਂ ਮੰਗ ਕੀਤੀ। ਅਧਿਕਾਰੀਆਂ ਨੇ ਉਨ੍ਹਾਂ ਨੂੰ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਨੂੰ ਰਜਿਸਰਟਰਡ ਕਰਨ ਦਾ ਭਰੋਸਾ ਦਿਵਾਇਆ ਅਤੇ ਉਨ੍ਹਾਂ ਕਿਹਾ ਕਿ ਸਾਡੇ ਦਫਤਰ ਵਲੋਂ ਪਹਿਲਾਂ ਵੀ ਸਰਕਾਰੀ ਸਕੀਮਾਂ ਤਹਿਤ ਕਿਰਤੀ ਵਰਗ ਨੂੰ ਲਾਭ ਦੇਣ ਲਈ ਨਿਰੰਤਰ ਕੰਮ ਕੀਤਾ ਜਾਂਦਾ ਰਿਹਾ ਹੈ।

LEAVE A REPLY

Please enter your comment!
Please enter your name here