ਘਰ-ਘਰ ਰੋਜਗਾਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧੀ ਵੰਡੀਆਂ ਗਈ ਮੂਫਤ ਕਿਤਾਬਾਂ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਫ੍ਰੀ ਆਨਲਾਈਨ ਕੋਚਿੰਗ ਕਲਾਸਾਂ ਲਗਾ ਕੇ ਪ੍ਰਾਰਥੀਆਂ ਨੂੰ ਕੋਚਿੰਗ ਦਿੱਤੀ ਗਈ ਸੀ। ਜਿਲ੍ਹਾ ਪਠਾਨਕੋਟ ਦੇ ਬਹੂਤ ਸਾਰੇ ਪ੍ਰਾਰਥੀ ਅਜਿਹੇ ਹਨ ਜਿਨ੍ਹਾਂ ਨੇ ਇਸ ਫ੍ਰੀ ਆਨਲਾਈਨ ਕੋਚਿੰਗ ਦਾ ਲਾਭ ਪ੍ਰਾਪਤ ਕਰਕੇ ਵੱਖ-ਵੱਖ ਸਰਕਾਰੀ ਨੋਕਰੀਆਂ ਲਈ ਪ੍ਰੀਖਿਆਵਾਂ ਪਾਸ ਕੀਤੀਆਂ ਹਨ। ਰੋਜਗਾਰ ਵਿਭਾਗ ਦੂਆਰਾ ਇਸੇ ਮੁਹਿੰਮ ਨੂੰ ਵਧਾਉਂਦੇ ਹੋਏ ਜਿਲ੍ਹਾ ਪਠਾਨਕੋਟ ਦੇ ਜਿਲ੍ਹਾ ਰੂਜਗਾਰ ਅਤੇ ਕਾਰੋਬਾਰ ਬਿਊਰੋ ,ਪਠਾਨਕੋਟ ਵੱਲੋ੍ਹ ਜਰੂਰਤਮੰਦ ਪ੍ਰਾਰਥੀ ਜੋ ਮੁਕਾਬਲੇ ਦੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ ਊਹਨਾਂ ਨੂੰ ਮੁਫਤ ਪੜਨਯੋਗ ਸਮੱਗਰੀ ਦੀ ਵੰਡ ਕੀਤੀ ਗਈ। ਇਹ ਕਿਤਾਬਾਂ ਰੋਜ਼ਗਾਰ ਅਫਸਰ, ਰਮਨ ਦੂਆਰਾ ਵੰਡੀਆਂ ਗਈਆਂ।

Advertisements

ਰੋਜ਼ਗਾਰ ਅਫਸਰ ਪਠਾਨਕੋਟ ਰਮਨ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਿਖੇ ਮੂਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਸਬੰਧੀ ਫ੍ਰੀ ਕੋਚਿੰਗ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੋ ਚਾਹਵਾਨ ਪ੍ਰਾਰਥੀ ਕੋਚਿੰਗ ਲੈਣਾ ਚਾਹੂੰਦਾ ਹੈ ਊਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਪਠਾਨਕੋਟ ਕਮਰਾ ਨੰ: 352 ਦੂਜੀ ਮੰਜਿਲ ਮਲਿਕਪੁਰ ਵਿਖੇ ਵਿਜ਼ਟ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰ:7657825214 ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here