20 ਫਰਵਰੀ ਨੂੰ ਪੰਜਾਬ ਪੱਧਰ ਦੀ ਰੈਲੀ ਅਮਿ੍ਰਤਸਰ ਵਿਖੇ ਕੀਤੀ ਜਾਵੇਗੀ: ਕੁਲਵੰਤ ਸਿੰਘ ਸੈਣੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੀ ਇਕ ਬੈਠਕ ਸਰਕਾਰੀ ਲਾਲ ਸ਼ਰਮਾ ਪੰਜਾਬ ਪ੍ਰਧਾਨ ਦੀ ਅਗੁਵਾਈ ਵਿੱਚ ਹੋਈ। ਜਿਸ ਵਿੱਚ ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਨੇ  ਪੰਜਾਬ ਸਰਕਾਰ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਵੋਟਾਂ ਲੈਣ ਵੇਲੇ ਜੋ ਵਾਅਦੇ ਕੀਤੇ ਸਨ ਉਹ ਇਸ ਸਾਲ ਬੀਤ ਜਾਣ ਤੇ ਵੀ ਪੂਰੇ ਨਹੀਂ ਕੀਤੇ। ਜਿਸ ਵਿੱਚ ਆਉਟਸੋਰਸ ਤੇ ਕੰਮ ਕਰਦੇ ਮੁਲਾਜਿਮਾਂ, ਜਿਵੇਂ ਡਾਟਾ ਐੰਟਰੀ ਅਪਰੇਟਰ, ਕਲਰਕ, ਮਾਲੀ-ਚੌਂਕੀਦਾਰ, ਡਰਾਇਵਰ, ਫਾਇਰਮੈਨ, ਟਿਊਬਵੈਲ ਆਪਰੇਟਰ ਅਤੇ ਸੇਵਾਦਾਰ ਆਦਿ ਦੀਆਂ ਮੰਗਾ ਲੰਬੇ ਸਮੇਂ ਤੋਂ ਲਟਕ ਰਹਿਆਂ ਹਨ। ਜਿਸ ਬਾਰੇ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਮੁੱਖਮੰਤਰੀ ਸਾਹਿਬ ਨੂੰ ਹੁਸ਼ਿਆਰਪੁਰ ਆਉਣ ਤੇ ਸਮਾਂ ਲੈਣ ਲਈ ਮੰਗ ਪੱਤਰ ਦਿੱਤਾ ਗਿਆ ਸੀ, ਪਰ ਕੋਈ ਸਮਾਂ ਨਹੀਂ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ 20 ਫਰਵਰੀ ਤੱਕ ਜੇ ਸਮਾਂ ਨਾ ਦਿੱਤਾ ਗਿਆ ਤਾਂ 20 ਫਰਵਰੀ ਨੂੰ ਪੰਜਾਬ ਪੱਧਰ ਦੀ ਰੈਲੀ ਅਮਿ੍ਰਤਸਰ ਵਿਖੇ ਲੇਕਲ ਬਾਡੀ ਮੰਤਰੀ ਤੇ ਸ਼ਹਿਰ ਵਿੱਚ ਕੀਤੀ ਜਾਵੇਗੀ।

Advertisements

ਇਸ ਮੌਕੇ ਤੇ ਗੋਪਾਲ ਥਾਪਰ ਸੀਨੀਅਰ ਵਾਇਸ ਪ੍ਰਧਾਨ ਪੰਜਾਬ, ਮਹੇਸ਼ਵਰ ਸ਼ਰਮਾ ਡਿਪਟੀ ਜਨਰਲ ਸਕੱਤਰ, ਜੀਐਮ ਸਿੰਘ, ਕਰਨਜੋਤ ਆਦੀਆ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ, ਸੋਮਨਾਥ ਆਦੀਆ ਵਾਇਸ ਪ੍ਰਧਾਨ, ਹੀਰਾ ਲਾਲ, ਜੈਪਾਲ, ਬੰਟੀ ਜਮਾਂਦਾਰ, ਹੀਰਾ ਲਾਲ, ਰਾਕੇਸ਼ ਕੁਮਾਰ, ਦੇਵ ਕੁਮਾਰ, ਜੋਗਿੰਦਰਪਾਲ, ਬਲਰਾਮ, ਆਸ਼ੂ, ਸੱਨੀ ਬਘਾਣੀਆ ਨਵਾਂਸ਼ਹਿਰ,  ਬੂਟਾ ਰਾਮ ਪ੍ਰਧਾਨ ਬੰਗਾ ਅਤੇ ਹੋਰ ਯੂਨਿਅਨਾਂ ਦੇ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here