ਮੁੱਖ ਮੰਤਰੀ ਮਾਨ ਨੇ ਬਠਿੰਡਾ ਵਿੱਚ ਲਹਿਰਾਇਆ ਤਿਰੰਗਾ ਝੰਡਾ, ਬਠਿੰਡਾ ਵਾਸੀਆ ਨੂੰ ਦਿੱਤਾ ਇੱਕ ਵੱਡਾ ਤੋਹਫਾ

ਬਠਿੰਡਾ (ਦ ਸਟੈਲਰ ਨਿਊਜ਼)। ਦੇਸ਼ ਦੇ 75ਵੇਂ ਗਣਤੰਤਰ ਦਿਵਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਤਿਰੰਗਾ ਝੰਡਾ ਲਹਿਰਾਇਆ। ਇਸ ਦੋਰਾਨ ਮੁੱਖ ਮੰਤਰੀ ਮਾਨ ਨੇ ਪੰਜਾਬ ਵਾਸੀਆ ਅਤੇ ਦੇਸ਼ ਵਾਸੀਆ ਨੂੰ ਗਣਤੰਤਰ ਦਿਵਸ ਦੀਆ ਮੁਬਾਰਕਾ ਦਿੱਤੀਆ। ਇਸ ਦੋਰਾਨ ਉਹਨਾਂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸੰਵਿਧਾਨ ਸਾਰਿਆ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ ਅਤੇ ਉਹਨਾਂ ਸਾਰਿਆ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ।

Advertisements

ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 90 ਫੀਸਦੀ ਕੁਰਬਾਨੀਆ ਪੰਜਾਬੀਆ ਨੇ ਦਿੱਤੀਆ ਹਨ ਪਰ ਪੰਜਾਬੀ ਪੰਜਾਬ ਛੱਡ ਪਿਤਾ ਦੀ ਜ਼ਮੀਨ ਵੇਚ ਅਤੇ ਮਾਂ ਦੀਆ ਵਾਲੀਆ ਵੇਚ ਵਿਦੇਸ਼ ਜਾ ਰਹੇ ਹਨ ਅਤੇ ਜੇਕਰ ਪੰਜਾਬੀਆ ਨੇ ਬਾਹਰ ਹੀ ਜਾਣਾ ਸੀ ਤਾਂ ਪੰਜਾਬ ਦੇ ਸੂਰਬੀਰ ਯੋਧਿਆ ਸ਼ਹੀਦ ਭਗਤ ਸਿੰਘ ਵਰਗਿਆ ਨੂੰ ਦੇਸ਼ ਲਈ ਜਾਨ ਦੇਣ ਦੀ ਕੀ ਲੋੜ ਸੀ। ਇਸ ਦੋਰਾਨ ਉਹਨਾਂ ਨੇ ਬਠਿੰਡਾ ਵਾਸੀਆ ਨੂੰ ਇੱਕ ਵੱਡਾ ਤੋਹਫਾ ਦਿੰਦੇ ਹੋਏ ਕਿਹਾ ਕਿ ਬਠਿੰਡਾ ਵਿੱਚ ਜਦਲ ਹੀ ਡਿਜੀਟਲ ਬੱਸ ਸਟੈਂਡ ਬਣਾਇਆ ਜਾਵੇਗਾ ਅਤੇ ਜਿੱਥੋ ਕਿ ਇਲੈ੍ਰਕਟ੍ਰਾਨਿਕ ਬੱਸਾ ਵੀ ਚਲਾਈਆ ਜਾਣਗੀਆ।

LEAVE A REPLY

Please enter your comment!
Please enter your name here