ਮਨੋਰਟੀ ਮੋਰਚਾ ਪੰਜਾਬ ਉਪ ਪ੍ਰਧਾਨ ਬਲਵਿੰਦਰ ਸਿੰਘ ਨੇ ਗੁਰਪਾਲ ਸਿੰਘ ਇੰਡੀਅਨ ਨੂੰ ਕੀਤਾ ਸਨਮਾਨਿਤ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਆਪ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬ ਉਪ ਪ੍ਰਧਾਨ ਮਨੋਰਟੀ ਮੋਰਚਾ ਬਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ। ਜਿਸ ਵਿਚ ਮਨੋਰਟੀ ਮੋਰਚੇ ਦੀ ਟੀਮ ਵੱਲੋਂ ਸ਼ੁਭਮ ਬਲਾਕ ਪਰਧਾਨ, ਰਵੀ ਸਿੱਧੂ ਬਲਾਕ ਪਰਧਾਨ, ਕੁਲਵਿੰਦਰ ਸਿੰਘ ਕਿੰਦਾ ਬਲਾਕ ਪ੍ਰਧਾਨ ਤੇ ਸੰਦੀਪ ਸਿੰਘ ਬਲਾਕ ਪ੍ਰਧਾਨ ਪਹੂੰਚੇ। ਇਸ ਮੀਟਿੰਗ ਵਿੱਚ ਗੁਰਪਾਲ ਸਿੰਘ ਇੰਡੀਅਨ ਆਪਣੇ ਸਾਥੀਆਂ ਸਮੇਤ ਓਹਨਾ ਦੇ ਗ੍ਰਹਿ ਵਿਖੇ ਪਹੁੰਚੇ । ਇਸ ਮੌਕੇ ਤੇ ਬਲਵਿੰਦਰ ਸਿੰਘ ਉਪ ਪ੍ਰਧਾਨ ਪੰਜਾਬ ਆਪ ਨੇ ਸੀ. ਐਮ. ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਓਹਨਾ ਵਲੋਂ ਗੁਰਪਾਲ ਸਿੰਘ ਇੰਡੀਅਨ ਨੂੰ ਇਮਪਰੂਵਮੈਂਟ ਟਰੱਸਟ ਕਪੂਰਥਲਾ ਚੇਅਰਮੈਨ ਬਣਾ ਕੇ ਓਹਨਾ ਨੇ ਕਪੂਰਥਲਾ ਦੇ ਮਾਨ ਨੂੰ ਵਧਾਇਆ ਹੈ।

Advertisements

ਇਸ ਮੌਕੇ ਤੇ ਗੁਰਪਾਲ ਸਿੰਘ ਇੰਡੀਅਨ ਦਾ ਸਨਮਾਨ ਕੀਤਾ ਗਿਆ ਤੇ ਮਨੋਰਟੀ ਮੋਰਚਾ ਪੰਜਾਬ ਉਪ ਪਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਨੂੰ ਚੇਅਰਮੈਨੀ ਦੇਣ ਦੇ ਨਾਲ ਪੂਰੇ ਕਪੂਰਥਲਾ ਦੇ ਵਿਚ ਖੁਸ਼ੀ ਦੀ ਲਹਿਰ ਚੱਲ ਪਈ ਹੈ ਤੇ  ਸਾਰੇ ਵਲੰਟੀਅਰ ਆਮ ਆਦਮੀ ਪਾਰਟੀ ਬਹੁਤ ਖੁਸ਼ ਹਨ। ਓਹਨਾ ਨੇ ਇਹ ਵੀ ਕਿਹਾ ਕਿ ਜੇਕਰ ਇਸ ਤਰ੍ਹਾਂ ਪਾਰਟੀ ਔਹਦੇ ਵੰਡਦੀ ਰਹੇਗੀ ਤਾਂ ਆਉਣ ਵਾਲੇ ਸਮੇਂ ਚ ਪਾਰਟੀ ਬਹੁਤ ਮਜ਼ਬੂਤ ਹੋਵੇਗੀ। ਇਸ ਮੌਕੇ ਤੇ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਭ ਵਰਕਰਾਂ ਦਾ ਮਾਣ ਸਨਮਾਨ ਕਰਦੀ ਹੈ ਤੇ ਉਹਨਾਂ ਨੂੰ ਓਹਨਾ ਦੀ ਮੇਹਨਤ ਦਾ ਫਲ ਦਿੰਦੀ ਹੈ। ਓਹਨਾ ਨੇ ਇਹ ਵੀ ਕਿਹਾ ਕਿ ਓਹੋ ਤਨ ਮਨ ਧਨ ਨਾਲ ਸਮਾਜ ਦੇ ਸੇਵਾ ਵਿਚ ਹਾਜਰ ਹਨ ਤੇ ਆਪਣੇ ਕਪੂਰਥਲਾ ਲਈ ਦਿਨ ਰਾਤ ਕੰਮ ਕਰਨਗੇ ਅਤੇ ਓਹਨਾ ਨੇ ਇਹ ਵੀ ਕਿਹਾ ਕਿ ਜਲਦੀ ਹੀ ਕਪੂਰਥਲਾ ਨੂੰ ਮੁੜ ਪੈਰਿਸ ਆਫ ਪੰਜਾਬ ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਮੌਕੇ ਤੇ ਪਾਰਟੀ ਦੇ ਹੋਰ ਵੀ ਵਲੰਟੀਅਰ ਮੌਜੂਦ ਸਨ।

LEAVE A REPLY

Please enter your comment!
Please enter your name here