ਨਗਰ ਕੌਂਸਲ ਤਲਵਾੜਾ ਵਲੋਂ ਲਗਵਾਏ ਗਏ ਸੀਸੀਟੀਵੀ ਕੈਮਰੇਂ ਪਏ ਬੰਦ

ਤਲਵਾੜਾ(ਦ ਸਟੈਲਰ ਨਿਊਜ਼),ਰਿਪੋਰਟ- ਪ੍ਰਵੀਨ ਸੋਹਲ। ਪਿਛਲੇ ਸਾਲ ਨਗਰ ਕੌਂਸਲ ਤਲਵਾੜਾ ਵਲੋਂ ਕਰੀਬ 25 ਲੱਖ ਦੀ ਲਾਗਤ ਨਾਲ ਸ਼ਹਿਰ ਦੀਆਂ ਵੱਖ-ਵੱਖ  ਥਾਂਵਾਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਜਿਸ ਨੂੰ ਸਾੰਝ ਕੈਂਦਰ ਤਲਵਾੜਾ ਚਲਾ ਰਿਹਾ ਹੈ, ਪਰ ਕੈਮਰੇ ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਪਏ ਹਨ। ਇੰਨਾ ਗੱਲਾਂ ਦਾ ਪ੍ਰਗਟਾਵਾ ਕੌਂਸਲਰ ਜੋਗਿੰਦਰ ਪਾਲ ਛਿੰਦਾ, ਰੋਕੀ ਚੱਡਾ, ਦੀਪਕ ਅਰੋੜਾ, ਵਿਕਾਸ ਗੋਗਾ, ਤਰਨਜੀਤ ਬੋਬੀ, ਸ਼ੈਲੀ ਅਨੰਦ, ਪਰਮਿੰਦਰ ਕੋਰ, ਸੁਮਨ ਦੁਆ ਅਤੇ ਸੁਰਿੰਦਰ ਕੋਰ ਨੇ ਕੀਤਾ। ਇੰਨਾ ਕੌਂਸਲਰਾਂ ਨੇ ਦੱਸਿਆ ਕਿ ਤਲਵਾੜਾ ਸ਼ਹਿਰ ਵਿੱਚ ਕਨੂੰਨ ਵਿਵਸਥਾ ਨੂੰ ਸਹਿ ਰੱਖਣ ਅਤੇ ਸ਼ਰਾਰਤੀ ਅਂਸਰਾਂ  ਤੇ ਨਜ਼ਰ ਰੱਖਣ ਲਈ ਨਗਰ ਕੌਂਸਲ ਤਲਵਾੜਾ ਵਲੋਂ ਮਤਾ ਪਾਕੇ ਲੋਕਾਂ ਦਾ ਲੱਖਾਂ ਰੁਪਿਆ ਖਰਚਿਆ ਗਿਆ ਸੀ, ਪਰ ਟੇਂਡਰ ਰਾਹੀਂ ਪਾਸ ਹੋਏ ਜਿਸ ਠੇਕੇਦਾਰ ਵਲੋਂ  ਕੈਮਰੇ ਲਗਾਏ ਗਏ ਸਨ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਪਏ ਹਨ।

Advertisements

ਉਨ੍ਹਾਂ ਸੂਬਾ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਠੇਕੇਦਾਰ ਵਲੋਂ ਲਗਾਏ ਗਏ ਸਮਾਨ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਅਤੇ ਸਚ ਨੂੰ ਨਗਰ ਕੌਂਸਲ ਤਲਵਾੜਾ ਅਤੇ ਸਥਾਨਕ ਲੋਕਾਂ ਦੇ ਸਾਮ੍ਹਣੇ ਲਿਆਂਦਾ ਜਾਵੇ। ਇਸ ਸੰਬੰਧ ਵਿੱਚ ਜਦੋਂ ਥਾਣਾ ਮੁਖੀੇ  ਤਲਵਾੜਾ ਹਰ ਗੁਰਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਵਲੋਂ ਤਿੰਨ ਵਾਰ ਲਿਖਤੀ ਰੂਪ ਵਿੱਚ ਕੈਮਰੇ ਠੀਕ ਕਰਵਾਉਣ ਵਾਰੇ ਨਗਰ ਕੌਂਸਲ ਤਲਵਾੜਾ ਨੂੰ ਕਿਹਾ ਗਿਆ ਹੈ। ਪਰ ਅੱਜ ਤੱਕ ਕੰਮ ਸਿਰੇ ਨਹੀਂ ਚੜਿਆ ਹੈ। ਇਸ ਸਬੰਧ ਵਿੱਚ ਜਦੋਂ ਈਓ ਨਗਰ ਕੌਂਸਲ ਤਲਵਾੜਾ ਕਰਮੀੰਦਰ ਪਾਲ ਸਿੰਘ ਤੇ ਪ੍ਰਧਾਨ ਮੋਨੀਕਾ ਸ਼ਰਮਾਂ ਨੂੰ ਫੋਨ ਲਗਾਇਆ ਗਿਆ ਤਾਂ ਉਨ੍ਹਾਂ ਵਲੋਂ ਫੋਨ ਚੱਕਣ ਦੀ ਖੇਚਲ ਹੀ ਨਹੀਂ ਕੀਤੀ ਗਈ।

LEAVE A REPLY

Please enter your comment!
Please enter your name here