ਸੰਤ ਮਲਕੀਅਤ ਸਿੰਘ ਨੌਸ਼ਹਿਰਾ ਪੱਤਣ ਵਾਲੇ ਦੇ ਪਿਤਾ ਧਰਮ ਸਿੰਘ ਦਾ ਦੇਹਾਂਤ, ਅੰਤਿਮ ਅਰਦਾਸ 10 ਫਰਵਰੀ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ੍ਰੀ ਗੁਰੂ ਗ੍ਰੰਥ ਸਾਹਿਬ ਸੰਗੀਤ ਅਕੈਡਮੀ ਦੇ ਸੰਸਥਾਪਕ ਸੰਤ ਮਲਕੀਅਤ ਸਿੰਘ ਜੀ ਨੌਸ਼ਹਿਰਾ ਪੱਤਣ ਵਾਲੇ ਦੇ ਪਿਤਾ  ਧਰਮ ਸਿੰਘ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਸਦੀਵੀਂ ਵਿਛੋੜਾ ਦੇ ਗਏ ਹਨ। ਮਲਕੀਅਤ ਸਿੰਘ ਜੀ ਨੇ ਦੱਸਿਆ ਕਿ ਪਿਤਾ ਧਰਮ ਸਿੰਘ  (72)  ਬੁੱਧਵਾਰ ਸਵੇਰੇ ਅਚਾਨਕ ਬੀਮਾਰ ਹੋ ਗਏ ਕੁਝ ਮਿੰਟਾਂ ਵਿੱਚ ਹੀ ਸਵਾਸ ਤਿਆਗ ਦਿੱਤੇ। ਉਨ੍ਹਾਂ ਦਾ ਅੰਤਿਮ ਸੰਸਕਾਰ 2 ਫਰਵਰੀ ਵੀਰਵਾਰ ਨੂੰ ਪਿੰਡ ਨੌਸ਼ਹਿਰਾ ਪੱਤਣ ਦੇ ਸ਼ਮਸ਼ਾਨ ਘਾਟ  ਵਿੱਚ  ਸਿੱਖ ਮਰਿਯਾਦਾ ਅਨੁਸਾਰ ਕੀਤਾ ਗਿਆ।

Advertisements

ਹਜ਼ਾਰਾਂ ਦੀ ਸੰਖਿਆ ਵਿਚ ਪਹੁੰਚੇ ਲੋਕਾਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੱਖੇ ਗਏ ਸਹਿਜ ਪਾਠ  ਦੇ 10 ਫਰਵਰੀ ਨੂੰ ਭੋਗ ਪਾਏ ਜਾਣਗੇ ਅਤੇ ਅੰਤਿਮ ਅਰਦਾਸ ਕੀਤੀ ਜਾਵੇਗੀ। 72 ਸਾਲ ਦੇ ਸਵ: ਧਰਮ ਸਿੰਘ  ਬੀਬੀਐਮਬੀ ਵਿਭਾਗ ਵਿਚੋਂ ਰਿਟਾਇਰਡ ਹੋਏ ਸਨ। ਉਹ ਇਕ ਸਾਫ਼ ਦਿਲ ਤੇ ਬੇਬਾਕ ਇਨਸਾਨ ਸਨ।

LEAVE A REPLY

Please enter your comment!
Please enter your name here