ਕੈਬਨਿਟ ਮੰਤਰੀ ਨਿੱਜਰ ਨਾਲ ਹੋਈ ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੀ ਮੀਟਿੰਗ

ਚੰਡੀਗੜ (ਦ ਸਟੈਲਰ ਨਿਊਜ਼)। ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਪ੍ਰਧਾਨ ਸਰਦਾਰੀ ਲਾਲ ਸ਼ਰਮਾ, ਕੁਲਵੰਤ ਸਿੰਘ ਸੈਣੀ, ਜਨਰਲ ਸਕੱਤਰ ਪੰਜਾਬ, ਰਮੇਸ਼ ਗੈਜੰਡ, ਅਸ਼ੋਕ ਕੁਮਾਰ ਸਾਰਵਾਨ, ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ ਦੀ ਮੀਟਿੰਗ ਡਾ. ਇੰਦਰਬੀਰ ਸਿੰਘ ਨਿੱਜਰ ਕੈਬਨਿਟ ਮੰਤਰੀ ਨਾਲ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਹੋਈ। ਇਹ ਮੀਟਿੰਗ ਲਗਾਤਾਰ 4 ਘੰਟੇ ਚੱਲਦੀ ਰਹੀ। ਜਿਸ ਵਿਚ ਮੁਲਾਜਮਾਂ ਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

Advertisements

ਇਹ ਮੀਟਿੰਗ ਖਤਮ ਕਰਨ ਲਈ ਮੰਤਰੀ ਸਾਹਿਬ ਵਲੋਂ ਕਿਹਾ ਗਿਆ ਤਾਂ ਕੁਲਵੰਤ ਸਿੰਘ ਸੈਣੀ ਵਲੋਂ ਕੱਚੇ ਮੁਲਾਜਮਾਂ ਦਾ ਮੁੱਦਾ ਉਠਾਇਆ ਗਿਆ। ਜਿਸ ਵਿਚ ਸਰਕਾਰ ਵਲੋਂ ਫਾਇਰਮੈਨਾਂ ਨੂੰ ਪੱਕੇ ਕਰਨ ਲਈ ਨੋਟੀਫਿਕੇਸ਼ਨ ਕੀਤਾ ਗਿਆ ਹੈ। ਉਸ ਵਿਚ ਨਗਰ ਨਿਗਮ/ਨਗਰ ਕੌਂਸਲ ਦਾ ਕੋਈ ਵੀ ਮੁਲਾਜਮ ਨਹੀਂ ਆਉਂਦਾ। ਜਦ ਕਿ ਸਰਕਾਰ ਵਲੋਂ ਵਾਅਦਾ ਕੀਤਾ ਸੀ ਕਿ ਜਦ ਸਾਡੀ ਸਰਕਾਰ ਆਵੇਗੀ ਤਾਂ ਸਾਰੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇਗਾ।

ਪਰੰਤੂ ਮੰਤਰੀ ਸਾਹਿਬ ਦਾ ਜਵਾਬ ਸੀ ਕਿ ਅਸੀਂ ਮੁਲਾਜਮ ਉਹ ਰੱਖਣੇ ਹਨ ਜੋ ਪੇਪਰ ਦੇ ਕੇ ਡਿਜਰਵ ਕਰਦੇ ਹੋਣ ਉਹਨਾਂ ਨੂੰ ਰੱਖਿਆ ਜਾਵੇਗਾ ਅਤੇ ਅਸੀਂ ਕਿਸੇ ਨਾਲ ਕੋਈ ਵੀ ਪੱਕੇ ਕਰਨ ਦਾ ਵਾਅਦਾ ਨਹੀਂ ਕੀਤਾ। ਅਸੀਂ ਵਾਅਦਾ ਕੀਤਾ ਸੀ ਕਿ ਸਾਰੀ ਬ੍ਰਾਂਚਾ ਵਿਚ ਨਵੇਂ ਮੁਲਜਮ ਰੱਖਾਂਗੇ। ਇਸ ਬਿਆਨ ਤੇ ਮੁਲਾਜਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਮੁਲਾਜਮ ਐਕਸ਼ਨ ਕਮੇਟੀ ਵਲੋਂ ਫੈਸਲਾ ਲਿਆ ਗਿਆ ਕਿ 20 ਫਰਵਰੀ 2023 ਨੂੰ ਮੰਤਰੀ ਸਾਹਿਬ ਦੀ ਰਿਹਾਇਸ਼ ਅਮ੍ਰਿਤਸਰ ਵਿਖੇ ਰੈਲੀ ਰੱਖੀ ਗਈ ਹੈ ਜਿਸ ਵਿਚ ਫਾਇਰਮੈਨ ਦੀ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਸ ਨੂੰ ਵਾਪਸ ਲਿਆ ਜਾਵੇ ਅਤੇ ਜਿਹੜੇ ਮੁਲਾਜਮ ਸਾਰੀਆਂ ਬ੍ਰਾਂਚਾ ਵਿਚ ਲੱਗੇ ਹੋਏ ਹਨ ਉਹਨਾਂ ਨੂੰ ਪੱਕਾ ਕੀਤਾ ਜਾਵੇ। ਇਸ ਸਬੰਧੀ ਮੰਤਰੀ ਸਾਹਿਬ ਵਲੋਂ ਵਿਸ਼ਵਾਸ ਦੁਆਇਆ ਗਿਆ ਕਿ ਨੋਟੀਫਿਕੇਸ਼ਨ ਸਬੰਧੀ ਮੁੜ ਵਿਚਾਰ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਸਾਰੇ ਲੀਡਰਾਂ ਵਲੋਂ ਕਿਹਾ ਗਿਆ ਕਿ ਜੋ ਮੁਲਾਜਮ ਆਊਟਸੋਰਸ ਤੇ ਰੱਖੇ ਗਏ ਹਨ ਜਿਹਨਾਂ ਨੂੰ 14-15 ਸਾਲ ਹੋ ਗਏ ਹਨ ਉਹਨਾਂ ਦੀ ਜਿੰਦਗੀ ਖਰਾਬ ਹੋ ਗਈ ਹੈ ਜਿਹਨਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਮਿਊਂਸਪਲ ਐਕਸ਼ਨ ਕਮੇਟੀ ਵਲੋਂ ਜੋ ਵੀ ਹੜਤਾਲ ਸਬੰਧੀ ਐਕਸ਼ਨ ਲਿਆ ਜਾਵੇਗਾ ਇਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। 

LEAVE A REPLY

Please enter your comment!
Please enter your name here