ਐਲ.ਆਈ.ਸੀ. ‘ਚ ਪਾਲਿਸੀ-ਹੋਲਡਰਾਂ ਦਾ ਪੈਸਾ ਬਿਲਕੁਲ ਸੁਰੱਖਿਅਤ ਹੈ: ਵੇਦ ਕੁਮਾਰ

ਕਪੂਰਥਲਾ(ਦ ਸਟੈਲਰ ਨਿਊਜ਼):ਗੌਰਵ ਮੜੀਆ। ਜਦੋਂ ਤੋਂ ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਘਾਟੇ ਦੀ ਰਿਪੋਰਟ ਪ੍ਰਕਾਸ਼ਤ ਕੀਤੀ ਹੈ, ਲੋਕਾਂ ਦੇ ਇੱਕ ਵੱਡੇ ਹਿੱਸੇ ਅਤੇ ਰਾਜਨੀਤਿਕ ਪਾਰਟੀਆਂ ਵਿੱਚ ਖਲਬਲੀ ਮੱਚ ਗਈ ਹੈ। ਵਿਸ਼ੇਸ ਤੌਰ ‘ਤੇ ਐਲ. ਆਈ. ਸੀ. ਦੇ ਅਡਾਨੀ ਸਮੂਹ ਦੀਆਂ ਕੰਪਨੀਆਂ ਵਿੱਚ ਕੀਤੇ ਨਿਵੇਸ਼ ਨੂੰ ਲੈ ਕੇ ਪਾਲਿਸੀ- ਹੋਲਡਰਾਂ ਅਤੇ ਆਮ ਜਨਤਾ ਵਲੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਐਲ. ਆਈ.ਸੀ. ਵਿੱਚ ਕੰਮ ਕਰ ਰਹੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜਥੇਬੰਦੀਆਂ ਨੇ ਜੁਆਇੰਟ ਫਰੰਟ ਬਣਾਉਂਦੇ ਹੋਏ ਉਪਰੋਕਤ ਮੁੱਦੇ ‘ਤੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ। ਕਿ ਐਲ.ਆਈ.ਸੀ. ਵਿੱਚ ਲੋਕਾਂ ਦਾ ਪੈਸਾ ਬਿਲਕੁਲ ਸੁਰੱਖਿਅਤ ਹੈ, ਜਿਸ ਕਰਕੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

Advertisements

ਨਾਰਦਰਨ ਜ਼ੋਨ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ jlMDr ਦੇ ਪ੍ਰਧਾਨ ਵੇਦ ਕੁਮਾਰ ਨੇ ‘ਅਜੀਤ` ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਜਨਤਕ ਖੇਤਰ, ਲੋਕਾਂ ਤੇ ਆਰਥਿਕਤਾ ਦੀ ਕੀਮਤ ‘ਤੇ ਕਿਸੇ ਵੀ ਵਪਾਰਕ ਸਮੂਹ ਨੂੰ ਸਿਆਸੀ ਸਰਪ੍ਰਸਤੀ ਦੇਣ ਦੇ ਵਿਰੋਧੀ ਹੈ ਜਿਸ ਕਰਕੇ ਜਥੇਬੰਦੀ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਰਕਾਰ ਨੂੰ ਹਿੰਡਨਬਰਗ ਰਿਪੋਰਟ ਦੁਆਰਾ ਲਗਾਏ ਗਏ ਦੋਸ਼ਾਂ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ ਅਤੇ ਸੱਚਾਈ ਦਾ ਪਤਾ ਲਗਾਉਣਾ ਚਾਹੀਦਾ ਹੈ। ਇਸ ਮੌਕੇ ਨਾਰਦਰਨ ਜ਼ੋਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਪੰਕਜ ਭਾਰਦਵਾਜ  ਨੇ ਕਿਹਾ ਕਿ ਐਲ.ਆਈ.ਸੀ. ਸਮੁੱਚੇ ਦੇਸ਼ ਦੀ ਤਰੱਕੀ ਨੂੰ ਯਕੀਨੀ ਬਣਾਉਂਦੇ ਹੋਏ।

ਲੋਕਾਂ ਦੀ ਮਿਹਨਤ ਦੀ ਕਮਾਈ ‘ਚੋਂ ਸਰੋਤਾਂ ਨੂੰ ਜੁਟਾਉਣ, ਉਨ੍ਹਾਂ ਨੂੰ ਉਚਿਤ ਰਿਟਰਨ ਤੇ ਉਨ੍ਹਾਂ ਦੀਆਂ ਜਮ੍ਹਾਂ ਰਕਮਾਂ ਲਈ ਪੂਰਨ ਸੁਰੱਖਿਆ ਦੇਣ ਵਿੱਚ ਐਲ. ਆਈ. ਸੀ. ਦਾ ਪਿਛਲੇ ਛੇ ਦਹਾਕਿਆਂ ਤੋਂ ਵੱਧ ਦਾ ਇੱਕ ਬੇਦਾਗ਼ ਟਰੈਕ ਹੈ ਨਾਰਦਨ ਜੋਨ   ਐਸੋਸੀਏਸ਼ਨ ਦੇ ਜਨਰਲ ਸਕੱਤਰ   ਸੀ ਪੰਕਜ ਭਾਰਦਵਾਜ  ਵੀ ਸਪੱਸ਼ਟ ਕੀਤਾ ਕਿ ਪਾਲਿਸੀ-ਧਾਰਕਾਂ ਦਾ ਪੈਸਾ ਬੀਮਾ ਕੰਪਨੀ ਕੋਲ ਬਿਲਕੁਲ ਸੁਰੱਖਿਅਤ ਹੈ, ਇਸ ਲਈ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪ੍ਰੈੱਸ ਨੂੰ ਇਹ ਜਾਣਕਾਰੀ ਐਲ ਆਈ ਸੀ ਬਲਾਕ ਨਕੋਦਰ ਦੇ ਜਨਰਲ ਸਕੱਤਰ ਭਜਨ ਸਿੰਘ ਤਾਜਪੁਰ ਨੇ ਦਿੱਤੀ ।

LEAVE A REPLY

Please enter your comment!
Please enter your name here