ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਈ ਤਾਂ 24 ਨੂੰ ਲੁਧਿਆਣਾ ਵਿਖੇ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ ਸੀ.ਐੱਚ.ਬੀ ਤੇ ਡਬਲਿਊ ਠੇਕਾ ਕਾਮੇ: ਬਲਿਹਾਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। 10 ਫਰਵਰੀ 2023 ਪਾਵਰਕਾਮ ਐੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਦਿੱਤੇ ਸੰਗਰੂਰ ਧਰਨੇ ਦੇ ਦਬਾਅ ਸਦਕਾ ਪ੍ਰਸਾਸਨ ਵਲੋਂ ਮਿਤੀ 23 ਫਰਵਰੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਮਗਰੋਂ ਦੇਰ ਰਾਤ ਤੱਕ ਧਰਨਾ ਸਮਾਪਤ ਹੋਇਆ ਸੀ। ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆ ਸੂਬਾ ਜਰਨਲ ਸਕੱਤਰ ਰਾਜੇਸ਼ ਕੁਮਾਰ ਮੋੜ ਨੇ ਦੱਸਿਆ ਕਿ ਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆਂ, ਰਾਜੇਸ਼ ਕੁਮਾਰ ਮੋੜ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਮੀਤ ਪ੍ਰਧਾਨ ਚੋਧਰ ਸਿੰਘ ਸਹਿ-ਸਕੱਤਰ ਅਜੇ ਕੁਮਾਰ, ਦਫਤਰੀ ਸਕੱਤਰ ਸ਼ੇਰ ਸਿੰਘ, ਵਿੱਤ ਸਕੱਤਰ ਚਮਕੌਰ ਸਿੰਘ ਮੈਂਬਰ ਟੇਕ ਚੰਦ ਨੇ ਦੱਸਿਆ ਕਿ ਮੋਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਊਟ-ਸੋਰਸਿੰਗ ਕਾਮਿਆਂ ਨਾਲ ਵਾਅਦਾ ਕਰ ਸੱਥਾ ਚ’ ਆਈ ਸੀ ਕਿ ਸਮੂਹ ਆਊਟ-ਸੋਰਸਿੰਗ ਕਾਮਿਆਂ ਨੂੰ ਵਿਭਾਗਾਂ ਚ’ ਲੈ ਕੇ ਰੈਗੂਲਰ ਕੀਤਾ ਜਾਵੇ।

Advertisements

ਪੰਜਾਬ ਨੂੰ ਧਰਨਾ ਮੁਕਤ ਕੀਤਾ ਜਾਵੇਗਾ ਅਤੇ ਹਰਾ ਪੈੱਨ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ ਤੇ ਚੱਲੇਗਾ ਪਰ ਹੋਇਆਂ ਉਸ ਤੋਂ ਉਲਟ ਨਾ ਆਊਟਸੋਰਸਿੰਗ ਕਾਮਿਆਂ ਦਾ ਰੋਜਗਾਰ ਪੱਕਾ ਹੋਇਆਂ ਅਤੇ ਪਿਛਲੀਆਂ ਸਰਕਾਰਾਂ ਵਾਗ ਹੀ ਜਥੇਬੰਦੀਆਂ ਨਾਲ ਮੁੱਖ ਮੰਤਰੀ ਸਾਹਿਬ ਵਲੋਂ ਮੀਟਿੰਗ ਕਰਨ ਤੋਂ ਪਾਸਾ ਵੱਟਿਆ ਗਿਆ ਬਿਜਲੀ ਸਿਸਟਮ ਨੂੰ ਚਲਾਉਣ ਵਾਲੇ ਆਪਣੀਆਂ ਜਾਨਾਂ ਨੂੰ ਜੋਖਮ ਚ’ ਪਾਉਣ ਵਾਲਿਆਂ ਵੱਲ ਮੁੱਖ ਮੰਤਰੀ ਸਮੇਤ ਕਿਸੇ ਵੀ ਮੰਤਰੀ ਦਾ ਧਿਆਨ ਨਾ ਗਿਆ ਜੋ ਬਿਜਲੀ ਦਾ ਕਰੰਟ ਲੱਗਣ ਕਾਰਨ ਮੋਤ ਦੇ ਮੂੰਹ ਪੈ ਗਏ ਅਤੇ ਕਈ ਕਾਮੇ ਲੱਤਾਂ ਬਾਹਾਂ ਜਾ ਰੀੜ੍ਹ ਦੀ ਹੱਡੀ ਤੋਂ ਅਪੰਗ ਹੋ ਗਏ ਜਿਹਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਪੱਕੀ ਨੋਕਰੀ ਅਤੇ ਪੈਨਸ਼ਨ ਦਾ ਕੋਈ ਪ੍ਰਬੰਧ ਨਾ ਹੋ ਸਕਿਆ ਕਈ ਵਾਰ ਧਰਨੇ ਪ੍ਰਦਰਸ਼ਨ ਦੋਰਾਨ ਸਰਕਾਰ ਦੇ ਨੁਮਾਇੰਦੇ ਨਾਲ ਬੈਠਕਾਂ ਵੀ ਹੋਈਆਂ ਪਰ ਠੋਸ ਹੱਲ ਨਾ ਹੋਇਆ ਨਵੀਂ ਭਰਤੀ ਬਹਾਨੇ ਹੇਠ ਠੇਕਾ ਕਾਮਿਆਂ ਨੂੰ ਛਾਟੀ ਕਰ ਘਰਾਂ ਨੂੰ ਤੋਰਨ ਦੀਆਂ ਤਿਆਰੀ ਚ’ ਜੁਟੀ ਸਰਕਾਰ ਨੂੰ ਆਗੂਆਂ ਨੇ ਕਿਹਾ ਕਿ ਨਵੀਂ ਪੱਕੀ ਭਰਤੀ ਕਰਨ ਤੋਂ ਪਹਿਲਾਂ ਲਾਈਨਮੈੰਨ ਦੀਆਂ ਪੋਸਟਾਂ ਦੇ ਅਧਾਰ ਤੇ ਕੰਮ ਕਰਦੇ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਨੂੰ ਵਿਭਾਗ ਚ’ ਲੈ ਕੇ ਰੈਗੂਲਰ ਕੀਤਾ ਜਾਵੇ।

ਬਿਜਲੀ ਦਾ ਕਰੰਟ ਲੱਗਣ ਕਾਰਨ ਮੋਤ ਦੇ ਮੂੰਹ ਪਏ ਅਤੇ ਅਪੰਗ ਹੋਏ ਕਾਮਿਆਂ ਨੂੰ ਪੱਕੀ ਨੋਕਰੀ ਮੁਆਵਜਾ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ, ਬਿਜਲੀ ਦਾ ਕੰਮ ਕਰਦੇ ਹਾਦਸੇ ਦੇ ਸਿਕਾਰ ਹੋਣ ਵਾਲੀ ਸੀ.ਐੱਚ.ਬੀ ਤੇ ਡਬਲਿਊ ਠੇਕਾ ਕਾਮੇ ਦਾ ਘੱਟੋ-ਘੱਟ 50 ਲੱਖ ਦਾ ਬੀਮਾ ਅਤੇ ਵਧੀਆ ਹਸਪਤਾਲ ਚ’ ਇਲਾਜ ਦੀ ਗਰੰਟੀ ਕੀਤੀ ਜਾਵੇ, ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਨੂੰ ਘੱਟੋ-ਘੱਟ ਗੁਜਾਰੇ-ਯੋਗ 1948 ਐਕਟ ਮੁਤਾਬਕ ਤਨਖਾਹ ਨਿਸ਼ਚਿਤ ਕੀਤੀ ਜਾਵੇ, ਛਾਟੀ ਕੀਤੇ ਗਏ ਕਾਮਿਆਂ ਨੂੰ ਬਹਾਲ ਕੀਤਾ ਜਾਵੇ ਅਤੇ ਪਿਛਲੇ ਠੇਕੇਦਾਰਾਂ/ਕੰਪਨੀਆਂ ਵਲੋਂ ਮਨੇਜਮੈੰਟ ਅਧਿਕਾਰੀਆਂ ਦੀ ਸੈਅ ਤੇ ਕੀਤੇ ਗਏ ਘਪਲਿਆਂ ਦਾ ਪੁਰਾਣਾਂ ਬਕਾਇਆ ਏਰੀਅਰ ਬੋਨਸ ਈ.ਪੀ.ਐੱਫ ਦਾ ਅਰਬਾਂ ਰੁਪਇਆ ਕਾਮਿਆਂ ਨੂੰ ਦਵਾਇਆ ਜਾਵੇ। ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਰੱਦ ਕੀਤਾ ਜਾਵੇ ਦੀ ਮੰਗ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਆਊਟ-ਸੋਰਸਿੰਗ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀ ਕਰਦੀ ਤਾਂ ਅਤੇ 23 ਫਰਵਰੀ 2023 ਨੂੰ ਦਿੱਤੀ ਗਈ। ਮੀਟਿੰਗ ਸਰਕਾਰ ਨਹੀਂ ਕਰਦੀ ਤਾਂ 24 ਫਰਵਰੀ ਨੂੰ ਲੁਧਿਆਣਾ ਵਿਖੇ ਸੜਕਾਂ ਤੇ ਉਤਰ ਲਈ ਮਜਬੂਰ ਹੋਣਗੇ ਆਊਟ-ਸੋਰਸਿੰਗ ਸੀ.ਐੱਚ.ਬੀ ਤੇ ਡਬਲਿਊ ਠੇਕਾ ਕਾਮੇ ਕਿਉਂਕਿ ਸਰਕਾਰ ਲਗਾਤਾਰ ਛੇੰ ਵਾਰ ਮੀਟਿੰਗ ਕਰਨ ਤੋਂ ਪਹਿਲਾਂ ਵੀ ਭੱਜ ਚੁੱਕੀ ਹੈ ਅਤੇ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਮੇਤ ਬਿਜਲੀ ਮੰਤਰੀ ਤੇ ਹੋਰਨਾਂ ਮੋਜੂਦਾ ਮੰਤਰੀਆਂ ਦਾ ਕਾਲਿਆਂ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here