ਆਪ ਸਰਕਾਰ ਬਦਲਾ ਖੋਰੀ ਦੀ ਨੀਤੀ ਤਹਿਤ ਕਰਵਾ ਰਹੀ ਝੂਠੇ ਪਰਚੇ : ਪਵਨ ਕੁਮਾਰ ਆਦੀਆ

ਹਰਿਆਣਾ(ਦ ਸਟੈਲਰ ਨਿਊਜ਼): ਥਾਣਾ ਹਰਿਆਣਾ ਪੁਲਿਸ ਵੱਲੋਂ ਬਲਾਕ ਕਾਂਗਰਸ ਕਮੇਟੀ ਭੂੰਗਾ ਦੇ ਪ੍ਰਧਾਨ ਮਨਿੰਦਰ ਸਿੰਘ ਟਿੰਮੀ ਸ਼ਾਹੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਹਲਕਾ ਸ਼ਾਮਚੁਰਾਸੀ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਦੀ ਅਗਵਾਈ ‘ਚ ਸੈਕੜੇ ਕਾਂਗਰਸੀ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ਼ ਪੁਤਲਾ ਸਾੜ ਕੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਵਨ ਕੁਮਾਰ ਆਦੀਆ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਦਲੇ ਦੀ ਨੀਤੀ ਤਹਿਤ ਮਨਿੰਦਰ ਸਿੰਘ ਟਿੰਮੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਬਲਾਕ ਪ੍ਰਧਾਨ ਮਨਿੰਦਰ ਸਿੰਘ ਦੀਆਂ ਫਲੈਕਸਾ ਤੇ ਲੱਗੀ ਫੋਟੋ ਤੇ ਕਾਲਕ ਫੇਰੀ ਗਈ ਸੀ ਜਿਸ ਸਬੰਧੀ ਪੁਲਿਸ ਚੌਂਕੀ ਭੂੰਗਾ ਨੂੰ ਸ਼ਿਕਾਇਤ ਕੀਤੀ ਗਈ ਸੀ ।

Advertisements

ਪੁਲਿਸ ਵੱਲੋਂ ਸ਼ਿਕਾਇਤ ਤੇ ਕਾਰਵਾਈ ਕਰਨਾ ਤਾਂ ਦੂਰ ਦੀ ਗੱਲ ਉਲਟਾ ਰਾਜਨੀਤੀ ਦਬਾ ਕਾਰਨ ਹੋਰਨਾਂ ਤੇ ਵੀ ਪਰਚਾ ਦਰਜ ਕੀਤਾ ਗਿਆ ਤੇ ਪੁਲਿਸ ਵੱਲੋਂ ਵੀ ਅਸਲਾ ਐਕਟ ਦਾ ਵਾਧਾ ਕਰ ਦਿੱਤਾ ਗਿਆ ਜਿਸ ਦੀ ਇਨਕੁਆਰੀ ਉੱਚ ਅਧਿਕਾਰੀਆਂ ਕੋਲ ਚੱਲ ਰਹੀ ਹੈ।ਇਸ ਸਬੰਧੀ 13 ਫਰਵਰੀ ਨੂੰ ਉੱਚ ਅਧਿਕਾਰੀਆਂ ਵੱਲੋਂ ਬੁਲਾਇਆ ਗਿਆ ਸੀ ਜਿਸ ਤੋਂ ਪਹਿਲਾਂ ਹੀ ਰਾਜਨੀਤਿਕ ਦਬਾਅ ਕਾਰਨ ਮਨਿੰਦਰ ਸਿੰਘ ਟਿੰਮੀਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਉਨ੍ਹਾਂ ਕਿਹਾ ਕੇ ਆਪ ਸਰਕਾਰ ਬਦਲਾ ਲੈਣ ਦੀ ਨੀਤੀ ਤੇ ਚਲਦਿਆਂ ਅਜਿਹੀਆਂ ਹਰਕਤਾਂ ਕਰਕੇ ਲੋਕਾਂ ਦਾ ਵਿਕਾਸ ਦੇ ਕੰਮਾਂ ਤੋਂ ਧਿਆਨ ਹਟਾ ਕੇ ਇਸ ਞੱਲ ਲਗਾ ਰਹੀ ਹੈ।

ਪਵਨ ਕੁਮਾਰ ਆਦੀਆ ਵੱਲੋਂ ਤੇ ਕਾਂਗਰਸੀ ਵਰਕਰਾਂ ਵੱਲੋਂ ਮੰਗ ਕੀਤੀ ਗਈ ਹੈ । ਜੇਕਰ ਲੋਕਾਂ ਦੇ ਖ਼ਿਲਾਫ਼ ਝੂਠੇ ਪਰਚੇ ਰੱਦ ਨਾ ਕੀਤੇ ਗਏ ਤਾਂ ਕਾਂਗਰਸ ਪਾਰਟੀ ਇਸ ਖ਼ਿਲਾਫ਼ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਰਾਜੇਸ਼ ਗੁਪਤਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਪਵਿੱਤਰਦੀਪ ਸਿੰਘ ਆਹਲੂਵਾਲੀਆ ਸਕਤੱਰ ਪੰਜਾਬ ਯੂਥ ਕਾਂਗਰਸ, ਬਲਵਿੰਦਰ ਸਿੰਘ ਧਾਮੀ, ਮਨਜੋਤ ਸਿੰਘ ,ਇਕਬਾਲ ਸਿੰਘ, ਸਰਪੰਚ ਹਰਨਾਮ ਸਿੰਘ, ਪਰਮਜੀਤ ਕੌਰ, ਪਰਮਲਾ ਸ਼ਰਮਾ, ਪਰਮਜੀਤ ਕੌਰ ਪੰਚ ,ਮਹਿੰਦਰ ਸਿੰਘ ਪੰਚ ਗੁਰਮੇਲ ਸਿੰਘ ਪੰਚ, ਮੁਕੇਸ਼ ਕੁਮਾਰ ,ਹਰਿਪ੍ਰੇਮ, ਰਾਜ ਕੁਮਾਰ ਕੂੰਟਾਂ, ਗੁਰਵਿੰਦਰ ਸਿੰਘ ਆਲੋਵਾਲ, ਇੱਕ ਹਿਮਾਂਸ਼ੂ ਕੌਸ਼ਲ ਅਤੇ ਅਹੁਦੇਦਾਰ ਤੇ ਹੋਰ ਪਾਰਟੀ ਵਰਕਰ ਮੌਜੂਦ ਸਨ ।

LEAVE A REPLY

Please enter your comment!
Please enter your name here