ਸੈਣੀ ਜਾਗ੍ਰਿਤੀ ਮੰਚ ਪੰਜਾਬ ਨੇ ਭੰਗੀ ਚੋਅ ਦਾ ਸੁੰਦਰੀਕਰਨ ਕਰਨ ਸੰਬੰਧੀ ਅਭਿਆਨ ਚਲਾਉਣ ਦਾ ਕੀਤਾ ਸਵਾਗਤ

ਹੁਸਿ਼ਆਰਪੁਰ (ਦ ਸਟੈਲਰ ਨਿਊਜ਼)। ਸੈਣੀ ਜਾਗ੍ਰਿਤੀ ਮੰਚ ਪੰਜਾਬ ਦੀ ਸਾਰੀ ਟੀਮ ਵਲੋਂ ਪ੍ਰਧਾਨ ਕੁਲਵੰਤ ਸਿੰਘ ਸੈਣੀ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਜੋ ਭੰਗੀ ਚੋਅ ਦਾ ਸੁੰਦਰੀਕਰਨ ਸਬੰਧੀ ਮਿਤੀ 08.02.2023 ਤੋਂ 24.02.2023 ਤੱਕ ਸਫਾਈ ਪੰਦਰਵਾੜਾ ਚਲਾਇਆ ਜਾ ਰਿਹਾ ਹੈ ਇਸ ਸਬੰਧੀ ਵਲੋਂ ਬਹੁਤ ਬਹੁਤ ਮਬਾਰਕਾਂ ਦਿੰਦਾ ਹਾਂ। ਇਸ ਪੰਦਰਵਾੜੇ ਵਿਚ ਸਫਾਈ ਸੇਵਕ ਜੋ ਕਿ ਲਗਾਤਾਰ ਮਿਹਨਤ ਨਾਲ ਕੰਮ ਕਰ ਰਹੇ ਹਨ। ਸਫਾਈ ਸੇਵਕ ਜੋ ਪਿਛਲੇ ਸਮੇਂ ਵਿਚ ਪੰਜਾਬ ਸਰਕਾਰ ਵਲੋਂ ਆਊਟਸੋਰਸ ਤੋਂ ਇੰਨਸੋਰਸ ਕੀਤੇ ਹਨ ਉਸ ਦਾ ਉਹ ਪੂਰਾ ਮੁੱਲ ਚੁੱਕਾ ਰਹੇ ਹਨ।  ਸਫਾਈ ਸੇਵਕਾ ਦੇ ਪ੍ਰਧਾਨ ਕਰਨਜੋਤ ਆਦੀਆ ਅਤੇ ਉਹਨਾਂ ਦੀ ਟੀਮ ਦਾ ਵੀ ਸੈਣੀ ਜਾਗ੍ਰਿਤੀ ਮੰਚ ਪੰਜਾਬ ਵਲੋਂ ਧੰਨਵਾਦ ਕੀਤਾ ਜਾਂਦਾ ਹੈ।

Advertisements

ਉਹਨਾਂ ਹੋਰ  ਦੱਸਿਆ ਕਿ ਜਿਵੇਂ ਕਿ ਭੰਗੀ ਚੋਅ ਵਿਚ ਸਫਾਈ ਅਭਿਆਨ ਚੱਲ ਰਿਹਾ ਹੈ ਉਦਾਂ ਹੀ ਪੂਰੇ ਸ਼ਹਿਰ ਦੀ ਸਫਾਈ ਕਰਨ ਨਾਲ ਸੁੰਦਰਤਾ ਵਿਚ ਵਾਧਾ ਹੋਵੇਗਾ ਅਤੇ ਆਉਣ ਜਾਣ ਵਾਲੇ ਰਾਹਗੀਰ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਸ਼ਹਿਰ ਨੂੰ ਇੱਕ ਸੁੰਦਰ ਦਿਖ ਮਿਲੇਗੀ। ਇਸ ਲਈ ਮੈਂ ਸਾਰੇ ਸਫਾਈ ਸੇਵਕਾ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੰਦਾ ਹਾਂ ਜੋ ਦਿਨ ਰਾਤ ਅਣਥੱਕ ਮਿਹਨਤ ਕਰਕੇ ਸ਼ਹਿਰ ਨੂੰ ਸੁੰਦਰ ਬਣਾਉਣ ਵਿਚ ਆਪਣਾ ਯੋਗਦਾਨ ਦੇ ਰਹੇ ਹਨ। ਇਸ ਦੇ ਨਾਲ ਨਗਰ ਨਿਗਮ ਦੀਆਂ ਵੱਖ ਵੱਖ ਬ੍ਰਾਂਚਾ ਵਿਚ ਆਊਟਸੋਰਸ ਤੇ ਕੰਮ ਰਹੇ ਹਨ ਉਹਨਾਂ ਨੂੰ ਵੀ ਸਰਕਾਰ ਇੰਨਸੋਰਸ ਕਰਨ ਜਿਸ ਨਾਲ ਕਿ ਨਗਰ ਨਿਗਮ ਦੀ ਸੇਵਾਵਾਂ ਬਿਹਤਰ ਹੋ ਸਕਣ।

LEAVE A REPLY

Please enter your comment!
Please enter your name here