ਸੀ-ਪਾਈਟ ਕੈਂਪ ਨੰਗਲ ਵਿਖੇ ਫੌਜ਼ ਦੀ ਭਰਤੀ ਲਈ ਮੁਫ਼ਤ ਸਿਖਲਾਈ ਕੈਂਪ ਸ਼ੁਰੂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਸੀ-ਪਾਈਟ ਕੈਂਪ ਨੰਗਲ ਦੇ ਕੈਂਪ ਇੰਚਾਰਜ  ਮਾਸਟਰ ਸ਼ਿਵ ਕੁਮਾਰ ਨੇ ਦਸਿਆ ਹੈ ਕਿ ਜ਼ਿਲ੍ਹਾ ਰੋਪੜ ਅਤੇ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਤਹਿਸੀਲ ਬਲਾਚੋਰ ਜ਼ਿਲ੍ਹਾ ਨਵਾਂਸ਼ਹਿਰ ਦੇ ਨੌਜਵਾਨਾਂ  ਲਈ  ਫੌਜ ਦੀ ਭਰਤੀ ਲਈ ਮੁਫ਼ਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਇਨ੍ਹਾਂ ਜ਼ਿਲ੍ਹਿਆਂ ਦੀ ਫੋਜ ਦੀ ਭਰਤੀ ਵਾਸਤੇ ਅੱਜ 16 ਫਰਵਰੀ 2023 ਤੋਂ ਆੱਨ-ਲਾਈਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜੋ ਕਿ ਮਿਤੀ 15 ਮਾਰਚ 2023 ਤੱਕ ਹੋਵੇਗੀ । ਉਪਰੋਕਤ ਜ਼ਿਲ੍ਹਿਆ ਨਾਲ ਸਬੰਧਤ ਚਾਹਵਾਨ ਨੌਜਵਾਨ ਟਰਾਈਲ ਵਾਸਤੇ ਮਿਤੀ 22 ਫਰਵਰੀ 2023 ਅਤੇ 23 ਫਰਵਰੀ 2023 ਨੂੰ  ਸਵੇਰੇ 9 ਵਜੇ ਤੱਕ ਜ਼ਰੂਰੀ ਦਸਤਾਵੇਜਾਂ ਦੀ ਅਸਲ ਅਤੇ ਫੋਟੋ ਕਾੱਪੀਆਂ ਲੈ ਕੇ ਕੈਂਪ ਵਿਖੇ ਹਾਜ਼ਰ ਹੋ ਸਕਦੇ ਹਨ।

Advertisements

ਇਸਦੇ ਨਾਲ ਆਨ-ਲਾਈਨ ਰਜਿਸਟ੍ਰੇਸ਼ਨ ਸਲਿਪ ਵੀ ਨਾਲ ਲੈਕੇ ਆਉਣਾ ਲਾਜ਼ਮੀ ਹੈ  । ਫੋਜ  ਦੀ ਭਰਤੀ ਵਾਸਤੇ ਉਮਰ ਸਾਢੇ 17 ਤੋਂ 21 ਸਾਲ  ਅਤੇ ਘੱਟੋ ਘਟ ਦਸਵੀ ਵਿਚ 45  ਫੀਸਦੀ ਅੰਕ  ਅਤੇ ਕੱਦ 170 ਸੈਮੀ  ਤੇ ਛਾਤੀ 77/82 ਸੈਮੀ ਹੋਣੀ ਚਾਹੀਦੀ ਹੈ । ਕੈਂਪ ਇੰਚਾਰਜ ਮਾਸਟਰ ਸ਼ਿਵ ਕੁਮਾਰ ਨੇ ਦਸਿਆ ਹੈ ਕਿ  ਕੈਂਪ ਵਿਚ ਸਿਖਲਾਈ ਦੌਰਾਨ ਨੋਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ । ਵਧੇਰੇ ਜਾਣਕਾਰੀ ਲਈ  ਮੋਬਾਈਲ ਨੰ  – 78142-16362, 88728-02046 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here