
ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਆਮ ਆਦਮੀ ਕਲੀਨਿਕਾਂ ਦੇ ਕੰਮ ਕਾਜ ਅਤੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪ੍ਰੀਤ ਮਹਿੰਦਰ ਸਿੰਘ ਨੇ ਆਮ ਆਦਮੀ ਕਲੀਨਿਕ ਬੁੱਲੋਵਾਲ ਅਤੇ ਪੀ.ਐਚ.ਸੀ ਚੱਕੋਵਾਲ ਦਾ ਦੌਰਾ ਕੀਤਾ । ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਉਹਨਾਂ ਦੱਸਿਆ ਕਿ ਉਹਨਾਂ ਦੇ ਇਸ ਦੌਰੇ ਦਾ ਮਕਸਦ ਆਮ ਆਦਮੀ ਕਲੀਨਿਕਾਂ ਦੇ ਕੰਮ ਕਾਜ , ਸਟਾਫ ਦੀ ਹਾਜ਼ਰੀ ਦਵਾਈਆਂ ਦਾ ਸਟਾਕ ਅਤੇ ਲੈਬ ਟੈਸਟਾਂ ਨੂੰ ਯਕੀਨੀ ਬਣਾਉਣਾ ਹੈ ।

ਉਹਨਾਂ ਨੇ ਕਲੀਨਿਕ ਦੇ ਕੰਮ ਕਾਜ ਤੇ ਤਸੱਲੀ ਪ੍ਰਗਟਾਈ । ਉਨਾਂ ਹਾਜ਼ਰ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਨੂੰ ਸਮੇਂ ਸਿਰ ਡਿਊਟੀ ਤੇ ਆਉਣ ਅਤੇ ਹਰ ਮਰੀਜ਼ ਦਾ ਡਾਟਾ ਅਪ-ਡੇਟ ਰੱਖਣ ਨੂੰ ਕਿਹਾ ਤੇ ਲੈਬ ਟੈਸਟ ਤੇ ਦਵਾਈਆਂ ਦੇ ਸਟਾਕ ਦਾ ਨਿਰੀਖਣ ਕੀਤਾ ਅਤੇ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ । ਇਸ ਮੌਕੇ ਐਸ.ਐਮ.ਓ ਡਾ.ਬਲਦੇਵ ਸਿੰਘ, ਪੀ.ਏ ਸਤਪਾਲ ਅਤੇ ਇੰਦਰਜੀਤ ਸਿੰਘ ਵਿਰਦੀ ਹਾਜ਼ਰ ਸਨ ।












