ਆਨੰਦਪੁਰ ਸਾਹਿਬ ਖਾਲਸਾ ਅਕੈਡਮੀ ਨੇ ਸੂਬਾ ਸਕੱਤਰ ਰਾਜੇਸ਼ ਬਾਘਾ ਤੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦਾ ਕੀਤਾ ਸਨਮਾਨ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਕਪੂਰਥਲਾ ਦੇ ਪਿੰਡ ਲੱਖਨ ਕਲਾਂ ਵਿੱਖੇ ਸ਼੍ਰੀ ਆਨੰਦਪੁਰ ਸਾਹਿਬ ਖਾਲਸਾ ਅਕੈਡਮੀ ਵਲੋਂ 28ਵਾ ਸਾਲਾਨਾ  ਖੇਡ ਮੁਕਾਬਲਾ 1 ਫਰਵਰੀ ਤੌ 19 ਫਰਵਰੀ ਤੱਕ ਸੰਗਤਾਂ ਦੇ ਸਹਿਯੋਗ ਤੇ ਨੌਜਵਾਨ ਭਲਾਈ ਮੰਚ ਲੱਖਨ ਕਲਾਂ ‘ਚ ਬਾਬਾ ਇੰਦਰ ਸਿੰਘ ਜੀ ਦੇਖ ਦੀ ਦੇਖ ਰੇਖ ਵਿੱਚ ਕਰਵਾਇਆ ਜਾ ਰਿਹਾ ਹੈ,ਇਸ ਖੇਡ ਮੁਕਾਬਲੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਸੂਬਾ ਜਨਰਲ ਸਕੱਤਰ ਭਾਰਤੀਯ ਜਨਤਾ ਪਾਰਟੀ ਰਾਜੇਸ਼ ਬਾਘਾ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ਿਰਕਤ ਕੀਤੀ, ਇਸ ਮੌਕੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਨੰਦਪੁਰ ਸਾਹਿਬ ਖਾਲਸਾ ਅਕੈਡਮੀ ਵਲੋਂ ਜੋ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਉਹ ਨੌਜਵਾਨਾਂ ‘ਚ ਖੇਡਾਂ ਨਾਲ ਜੁੜਨ ਦਾ ਜੋਸ਼ ਪੈਦਾ ਕਰਦੇ ਹਨ, ਇਸ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ‘ਚ ਆਪਣਾ ਭਵਿੱਖ ਬਣਾ ਕੇ ਆਪਣੇ ਸੂਬੇ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹਨ।

Advertisements

ਖੋਜੇਵਾਲ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਸ਼੍ਰੀ ਆਨੰਦਪੁਰ ਸਾਹਿਬ ਖਾਲਸਾ ਅਕੈਡਮੀ ਦੇਸ਼ਾਂ ਤੇ ਵਿਦੇਸ਼ਾਂ ‘ਚ ਮਾਨਵਤਾ ਦੀ ਭਲਾਈ ਕੀਤੇ ਜਾ ਰਹੇ ਚੰਗੇ ਕੰਮਾਂ ਲਈ ਆਪਣੀ ਵੱਖਰੀ ਪਹਿਚਾਣ ਰੱਖਦੀ ਹੈ, ਖੋਜੇਵਾਲ ਨੇ ਇਸ ਸੱਭ ਲਈ ਬਾਬਾ ਇੰਦਰ ਪਾਲ ਸਿੰਘ ਵਧਾਈ ਦਿੰਦਿਆਂ ਹੋਇਆ ਕਿਹਾ ਪਿੱਛਲੇ ਤੌ ਜੋ ਤੁਹਾਡੇ ਲਈ ਪੰਜਾਬ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਸ ਤੇ ਹਰ ਇਲਾਕਾ ਨਿਵਾਸੀ ਮਾਨ ਮਹਿਸੂਸ ਕਰਦਾ ਹੈ ਪ੍ਰਬੰਧਕ ਕਮੇਟੀ ਵੱਲੋਂ ਸੂਬਾ ਸਕੱਤਰ ਰਾਜੇਸ਼ ਬਾਘਾ ਤੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ, ਖੇਡ ਮੇਲੇ ਦੀ ਸ਼ੋਭਾ ਐਡਵੋਕੇਟ ਪਿਯੂਸ਼ ਮਨਚੰਦਾ ਜ਼ਿਲਾ ਜਨਰਲ ਸਕੱਤਰ (ਭਾਜਪਾ) ਕਪੂਰਥਲਾ, ਰੋਸ਼ਨ ਲਾਲ ਸੱਭਰਵਾਲ ਜ਼ਿਲਾ ਪ੍ਰਧਾਨ ਐੱਸ. ਸੀ ਮੋਰਚਾ ਕਪੂਰਥਲਾ, ਡਾ. ਰਣਵੀਰ ਕੌਸ਼ਲ, ਸੰਨੀ ਬੈਂਸ, ਨਿਰਮਲ ਨਾਹਰ ਉਪ ਪ੍ਰਧਾਨ ਐੱਸ.ਸੀ ਮੋਰਚੇ ਪੰਜਾਬ, ਪ੍ਰਦੀਪ ਠਾਕੁਰ, ਜ਼ਿਲ੍ਹਾ ਸਕੱਤਰ ਬਲਵਿੰਦਰ ਸਿੰਘ, ਮਹਿੰਦਰ ਸਿੰਘ ਬਲੇਰ ਆਦਿ ਨੇ ਸ਼ਾਮਿਲ ਹੋ ਕੇ ਵਧਾਈ।

LEAVE A REPLY

Please enter your comment!
Please enter your name here