ਸੀ-ਪਾਈਟ ਕੈਂਪ ਰਾਹੋਂ ਵਿਖੇ ਆਰਮੀ ਦੀ ਭਰਤੀ ਵਾਸਤੇ ਮੁਫ਼ਤ ਪ੍ਰੀ-ਟੇ੍ਰਨਿੰਗ ਕੈਂਪ ਸ਼ੁਰੂ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਜ਼ਿਲ੍ਹਾ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੇ ਯੁਵਕਾਂ ਲਈ ਮਿਤੀ17 ਅਪ੍ਰੈਲ 2023 ਨੂੰ ਹੋਣ ਜਾ ਰਹੀ ਆਰਮੀ ਭਰਤੀ ਲਈ ਪੜ੍ਹਾਈ ਅਤੇ ਫਿਜ਼ੀਕਲ ਟ੍ਰੇਨਿੰਗ ਲਈ ਸੀ-ਪਾਈਟ ਕੈੈਂਪ  ਨਵਾਂਸ਼ਹਿਰ ਵਿਖੇ ਪ੍ਰੀ-ਟੇ੍ਰਨਿੰਗ ਕੈਂਪ ਸ਼ੁਰੂ ਹੈ ਅਤੇ ਭਰਤੀ ਹੋਣ ਦੇ ਚਾਹਵਾਨ ਯੁਵਕ ਕੈਂਪ ਵਿਚ ਆ ਕੇ ਟ੍ਰੇਨਿੰਗ ਲੈ ਸਕਦੇ ਹਨ । ਇਹ ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਨਿਰਮਲ ਸਿੰਘ ਨੇ ਕਿਹਾ ਕਿ ਸੀ-ਪਾਈਟ ਕੈਂਪ ਨਵਾਂਸ਼ਹਿਰ, ਨਹਿਰੀ ਰੈਸਟ ਹਾਊਸ ਰਾਹੋਂ ਰੋਡ ਵਿਖੇ ਭਰਤੀ ਹੋਣ ਦੇ ਚਾਹਵਾਨ ਯੁਵਕ ਹਰ ਹਫਤੇ ਮੰਗਲਵਾਰ ਤੇ ਵੀਰਵਾਰ ਵਾਲੇ ਦਿਨ ਆਪਣੇ ਅਸਲ ਸਰਟੀਫਿਕੇਟ ਨਾਲ ਲੈ ਕੇ ਸਵੇਰੇ 09 ਵਜੇ ਟਰਾਇਲ ਦੇਣ ਲਈ ਕੈਂਪ ਵਿਚ ਆ ਸਕਦੇ ਹਨ।  

Advertisements

ਉਨ੍ਹਾਂ ਕਿਹਾ ਕਿ ਆਰਮੀ ਭਰਤੀ ਲਈ ਨੌਜਵਾਨ ਦਸਵੀਂ ਪਾਸ ਘੱਟੋ-ਘੱਟ 45 ਫੀਸਦੀ ਹੋਵੇ, ਕੱਦ 5 ਫੁੱਟ 7 ਇੰਚ (170 ਸਂੈਟੀਮੀਟਰ) ਅਤੇ ਕੰਢੀ ਏਰੀਆ ਲਈ 163 ਸੈਂਟੀਮੀਟਰ, ਛਾਤੀ 77-82 ਸਂੈਟੀਮੀਟਰ ਅਤੇ ਉਮਰ ਆਰਮੀ ਲਈ 17 ਸਾਲ 6 ਮਹੀਨੇ ਤੋਂ 21 ਸਾਲ ਦੇ ਦਰਮਿਆਨ ਹੋਵੇ। ਉਨ੍ਹਾਂ ਦੱਸਿਆ ਕਿ ਟਰਾਇਲ ਪਾਸ ਯੁਵਕਾਂ ਦਾ ਕੈਂਪ ਵਿਚ ਹੀ ਮੈਡੀਕਲ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਵਲੋਂ ਇਸ ਪ੍ਰੀ-ਟ੍ਰੇਨਿੰਗ ਦੌਰਾਨ ਯੁਵਕਾਂ ਨੂੰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ 9463738300, 87258-66019 , 9814586921 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here