ਮੁਹੱਲਾ ਗੁੱਗਾ ਪੱਟੀ ਵਿਖੇ ਮਹਾਸ਼ਿਵਰਾਤਰੀ ਤੇ ਲੰਗਰ ਲਗਾਇਆ

ਹਰਿਆਣਾ (ਦ ਸਟੈਲਰ ਨਿਊਜ਼): ਹਰਿਆਣਾ ਵਿਖੇ ਪਾਬਲਾ ਪਰਿਵਾਰਕ ਮੈਂਬਰਾ ਵੱਲੋਂ ਮੁਹੱਲਾ ਗੁੱਗਾ ਪੱਟੀ ਵਿਖੇ ਮਹਾਸ਼ਿਵਰਾਤਰੀ ‘ ਤੇ ਲੰਗਰ ਲਗਾਇਆ ਗਿਆ। ਇਸ ਮੌਕੇ ਚਨੇ ਪੂਰੀਆਂ ਤੇ ਖੀਰ ਦਾ ਲੰਗਰ ਅਤੁੱਟ ਵਰਤਾਇਆ ਗਿਆ। ਸੇਵਾਦਾਰਾਂ ਵੱਲੋਂ ਆਪਣਾ ਵੱਡਾ ਉਤਸ਼ਾਹ ਦਿਖਾਇਆ ਗਿਆ। ਇਸ ਮੌਕੇ ਮਨਿੰਦਰਜੀਤ ਸਿੰਘ, ਹਰਪ੍ਰੀਤ ਕੌਰ, ਬਖਸ਼ੀਸ ਸਿੰਘ, ਰਤਨ ਸਿੰਘ,ਪ੍ਰਦੀਪ ਕੁਮਾਰ ਤੇ ਪਾਬਲਾ ਪਰਿਵਾਰਕ ਮੈਂਬਰਾਂ ਨੇ ਬੜੇ ਹੀ ਉਤਸ਼ਾਹ ਨਾਲ ਸੇਵਾ ਨਿਭਾਈ। ਗੁੱਗਾ ਪੱਟੀ ਰੋਡ ਵਿਖੇ ਮਹਾਸ਼ਿਵਰਾਤਰੀ ਮੌਕੇ ਚਨੇ ਪੂਰੀਆਂ ਤੇ ਖੀਰ ਦਾ ਲੰਗਰ ਵਰਤਾਉਂਦੇ ਸੇਵਾਦਾਰ।

Advertisements

LEAVE A REPLY

Please enter your comment!
Please enter your name here