ਸੰਯੁਕਤ ਕਿਸਾਨ ਮੋਰਚੇ ਦੀ ਸੂਬਾ ਕਮੇਟੀ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਜੱਥੇਬੰਦੀਆਂ ਦੀ ਮੀਟਿੰਗ ਹੋਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸੰਯੁਕਤ ਕਿਸਾਨ ਮੋਰਚੇ ਦੀ ਸੂਬਾ ਕਮੇਟੀ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਐਸ.ਕੇ.ਐਮ. ਮੋਰਚੇ ਵਿੱਚ ਸ਼ਾਮਿਲ ਜੱਥੇਬੰਦੀਆਂ ਦੀ ਮੀਟਿੰਗ ਮਾਸਟਰ ਹਰਬੰਸ ਸਿੰਘ ਸੰਘਾ ਮੈਂਬਰ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 13-ਮਾਰਚ ਨੂੰ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਕਿਉਂਕਿ ਸਰਕਾਰ ਨੇ ਵਾਅਦਾ ਖਿਲਾਫੀ ਕਰਕੇ ਬਹੁਤ ਸਾਰੀਆਂ ਮੰਗਾਂ ਨਹੀਂ ਮੰਨੀਆਂ। ਲਗਾਤਾਰ ਲਮਕਾਇਆ ਜਾ ਰਿਹ ਹੈ। ਐਮ.ਐਸ.ਪੀ. ਕਾਨੂੰਨ ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜਾਵਾਂ ਦੇਣੀਆਂ, ਬਿਜਲੀ ਬਿਲ ਅਪੈ੍ਰਲ-2020 ਜੋ ਹੁਣ 2022 ਬਣ ਚੁੱਕਾ ਹੈ, ਪਰਾਲੀ ਦਾ ਮਸਲਾ, ਕਰਜ਼ੇ ਮਾਫ ਕਰਨਾ, ਲੰਬੇ ਸਮੇਂ ਤੋਂ ਸਜਾਵਾਂ ਪੂਰੀਆਂ ਕਰ ਚੁੱਕੇ ਰਾਜਨੀਤਿਕ, ਬੁਧੀਜੀਵੀ, ਕਲਾਕਾਰਾਂ, ਪੱਤਰਕਾਰਾਂ, ਲਿਖਾਰੀਆਂ, ਬੰਦੀ ਸਿੰਘਾਂ ਸਮੇਤ ਰਿਹਾਅ ਨਾ ਕਰਨਾ ਬਹੁਤ ਸਾਰੇ ਮਸਲੇ ਹਨ ਅਤੇ ਹੁਣ ਕੇਂਦਰ ਸਰਕਾਰ ਕਿਸਾਨ ਲੀਡਰਾਂ ‘ਤੇ ਜਿਵੇਂ ਸਤਨਾਮ ਸਿੰਘ ਬਹਿਰੂ ਅਤੇ ਹਰਿੰਦਰ ਸਿੰਘ ਲੱਖੋਵਾਲ ਲੀਡਰਾਂ ਤੇ ਸੀ.ਬੀ.ਆਈ. ਦੇ ਛਾਪੇ ਮਾਰ ਕੇ ਕਿਸਾਨ ਲੀਡਰਾਂ ਨੂੰ ਡਰਾ ਧਮਕਾ ਰਹੀ ਹੈ ਤਾਂਕਿ ਅੱਗੇ ਤੋਂ ਕੋਈ ਕਿਸਾਨੀ ਐਜੀਟੇਸ਼ਨ ਦਾ ਸਾਹਮਣਾ ਨਾ ਕਰਨਾ ਪਵੇ।

Advertisements

ਪਰ ਕਿਸਾਨ ਡਰਨ ਵਾਲੇ ਨਹੀਂ ਹਨ, ਕੇਂਦਰ ਸਰਕਾਰ ਦੇ ਹਰ ਹਮਲੇ ਦਾ ਠੋਕ ਕੇ ਜਵਾਬ ਦੇਣਗੇ। ਸੋ ਸਮੂਹ ਕਿਸਾਨ, ਮਜ਼ਦੂਰ ਵੀਰਾਂ ਨੂੰ ਬੇਨਤੀ ਹੈ ਕਿ 13-ਮਾਰਚ 2023 ਨੂੰ ਮਿਨੀ ਸਕੱਤਰੇਤ ਠੀਕ 11.00 ਵਜੇ ਸ਼ਾਮਿਲ ਹੋ ਕੇ ਆਪਣੇ ਰੋਹ ਦਾ ਮੁਜਾਹਰਾ ਕਰੀਏ। ਮੀਟਿੰਗ ਵਿੱਚ ਕਿਸਾਨ ਕਮੇਟੀ ਦੁਆਬਾ ਵਲੋਂ ਅਮਨਦੀਪ ਸਿੰਘ ਮੋਨਾ ਕਲਾਂ, ਜਸਵਿੰਦਰ ਸਿੰਘ ਦਿਹਾਂਣਾ, ਭਾਰਤੀ ਕਿਸਾਨ ਯੂਨੀਅਨ ਦੁਆਬਾ ਵਲੋਂ ਮਨਜੀਤ ਸਿੰਘ ਰਾਏ, ਕੁਲ ਹਿੰਦ ਕਿਸਾਨ ਸਭਾ ਵਲੋਂ ਕਮਲਜੀਤ ਸਿੰਘ ਰਾਜਪੁਰ ਭਾਈਆਂ, ਇੰਦਰਪਾਲ ਸਿੰਘ ਅਹਿਰਆਣਾ, ਕਿਰਤੀ ਕਿਸਾਨ ਯੂਨੀਅਨ ਵਲੋਂ ਜਗਤਾਰ ਸਿੰਘ ਭਿੰਡਰ, ਜਮਹੂਰੀ ਕਿਸਾਨ ਸਭਾ ਵਲੋਂ ਦਵਿੰਦਰ ਸਿੰਘ ਕੱਕੋਂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਓਮ ਸਿੰਘ ਸਠਿਆਣਾ ਤੇ ਹੋਰ ਸਾਥੀ ਸ਼ਾਮਿਲ ਹੋਏ।  

LEAVE A REPLY

Please enter your comment!
Please enter your name here