ਪ੍ਰਸ਼ਾਸ਼ਨ ਪੂਰੀ ਸੜਕ ਤਾਂ ਨਹੀਂ ਪਰ ਰਿਪੇਅਰ ਕਰਨ ਲਈ ਨੀਂਦ ਤੋਂ ਜਾਗਿਆ : ਦਿਨੇਸ਼ ਪੱਪੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਬਸਪਾ ਆਗੂ ਦਿਨੇਸ਼ ਕੁਮਾਰ ਪੱਪੂ ਨੇ ਕਿਹਾ ਕਿ ਪ੍ਰਸ਼ਾਸ਼ਨ ਤੇ ਥੋੜਾ ਬਹੁਤਾ ਬਹੁਜਨ ਸਮਾਜ ਪਾਰਟੀ ਤੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਮੁੱਖ ਰੱਖਦਿਆਂ ਲਾਜਵੰਤੀ ਚੌਕ ਤੋਂ ਲੈਕੇ ਪੂਲ ਤੱਕ ਸੜਕ ਦੀ ਰਿਪੇਅਰ ਜੌ ਕੇ ਪਹਿਲਾ ਬਹੁਤ ਮਾੜੀ ਹਾਲਤ ਵਿੱਚ ਸੀ ਤੇ ਜਿਥੇ ਰੋਜ ਐਕਸੀਡੈਂਟ ਹੋ ਰਹੇ ਸੀ ਨੂੰ ਬਣਾਉਣ ਦੀ ਖੇਚਲ ਕੀਤੀ ।ਉਨਾਂ ਨੇ ਇਸੇ ਤਰ੍ਹਾਂ ਮੰਗ ਕੀਤੀ ਕੇ ਇਹ ਸੜਕ ਚੋਹਾਲ ਤੱਕ ਖਰਾਬ ਹੈ।

Advertisements

ਇਸਨੂੰ ਚੋਹਲ ਤੱਕ ਬਣਾਇਆ ਜਾਵੇ। ਅੰਤ ਦੇ ਵਿਚ ਉਨੀ ਬਿੰਦਰ ਸਰੋਆ ਉਪ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ, ਸੁਖਦੇਵ ਬਿੱਟਾ,ਵਰਿੰਦਰ ਵੱਧਣ, ਹਰਵਿੰਦਰ ਹੀਰਾ, ਮੋਹਨ ਲਾਲ ਭਟੋਆ, ਈ ਰਿਕਸ਼ਾ ਟੈਂਪੂ ਯੂਨੀਅਨ ਤੇ ਹੋਰ ਸਾਥੀਆਂ ਦਾ ਧੰਨਵਾਦ ਵੀ ਕੀਤਾ ਜਿੰਨਾ ਨੇ ਇਸ ਅੰਦੋਲਨ ਦੇ ਵਿਚ ਜੀਅ ਜਾਨ ਲਗਾਈ ਅਤੇ ਅੱਗੇ ਤੋਂ ਵੀ ਤਿਆਰ ਰਹਿਣ ਦੀ ਬੇਨਤੀ ਕੀਤੀ ਕਿ ਜੇਕਰ ਸੜਕ ਨਾ ਬਣਾਈ ਗਈ ਤਾਂ ਅੰਦੋਲਨ ਫਿਰ ਸ਼ੁਰੂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here