Wednesday, November 18, 2026
Home Hoshiarpur ਆਨਲਾਈਨ ਸਵੈਗਣਨਾ ਦੀ ਪ੍ਰਕਿਰਿਆ ਸ਼ੁਰੂ, ਨਿਗਮ ਕਮਿਸ਼ਨਰ ਨੇ ਲੋਕਾਂ ਨੂੰ ਕੀਤੀ ਅਪੀਲ

ਆਨਲਾਈਨ ਸਵੈਗਣਨਾ ਦੀ ਪ੍ਰਕਿਰਿਆ ਸ਼ੁਰੂ, ਨਿਗਮ ਕਮਿਸ਼ਨਰ ਨੇ ਲੋਕਾਂ ਨੂੰ ਕੀਤੀ ਅਪੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਵੱਲੋਂ ਨਗਰ ਨਿਗਮ ਦੀ ਹੱਦ ਅੰਦਰ ਰਹਿਣ ਵਾਲੇ ਸਮੂਹ ਨਾਗਰਿਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਮ ਜਨਤਾ ਲਈ ਆਨਲਾਈਨ ਸਵੈਗਣਨਾ ਦੀ ਪ੍ਰਕਿਰਿਆ 16.11.2026 ਤੋਂ 30.11.2026 ਅਧਿਕਾਰਤ ਤੌਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਰਾਹੀਂ ਨਾਗਰਿਕ ਘਰ ਬੈਠੇ ਹੀ ਅਧਿਕਾਰਤ ਵੈੱਬ ਪੋਰਟਲ ਜਾਂ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰਕੇ ਆਪਣੇ ਪਰਿਵਾਰ ਅਤੇ ਨਿੱਜੀ ਵੇਰਵੇ ਆਸਾਨੀ ਨਾਲ ਦਰਜ ਅਤੇ ਤਸਦੀਕ ਕਰ ਸਕਦੇ ਹਨ। ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਪ੍ਰੀਤਇੰਦਰ ਸਿੰਘ ਬੈਂਸ ਨੇ ਦਸਿਆ ਕਿ ਇਸ ਲੋਕਪੱਖੀ ਡਿਜੀਟਲ ਪਹਿਲਕਦਮੀ ਦਾ ਮੁੱਖ ਉਦੇਸ਼ ਸ਼ਹਿਰ ਦੀ ਬਿਹਤਰ ਯੋਜਨਾਬੰਦੀ ਅਤੇ ਨਾਗਰਿਕ ਸਹੂਲਤਾਂ ਨੂੰ ਸੁਚਾਰੂ ਢੰਗ ਨਾਲ ਪ੍ਰਦਾਨ ਕਰਨ ਲਈ ਸਹੀ ਅਤੇ ਮੁਕੰਮਲ ਅੰਕੜੇ ਇਕੱਤਰ ਕਰਨਾ ਹੈ।

Advertisements

ਵਸਨੀਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਨਲਾਈਨ ਫਾਰਮ ਭਰਨ ਤੋਂ ਪਹਿਲਾਂ ਆਪਣੇ ਘਰ ਦੇ ਮੁੱਢਲੇ ਵੇਰਵੇ, ਪਛਾਣ ਪੱਤਰ ਅਤੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਆਪਣੇ ਕੋਲ ਤਿਆਰ ਰੱਖਣ, ਅਤੇ ਜਾਣਕਾਰੀ ਸਫਲਤਾਪੂਰਵਕ ਦਰਜ ਕਰਨ ਉਪਰੰਤ ਪ੍ਰਾਪਤ ਹੋਈ ਸਵੈਗਣਨਾ ਰੈਫਰੈਂਸ ਆਈਡੀ ਜਾਂ ਰਸੀਦ ਨੂੰ ਸੰਭਾਲ ਕੇ ਰੱਖਣ ਤਾਂ ਜੋ ਅਗਲੇ ਪੜਾਅ ਦੌਰਾਨ ਘਰ-ਘਰ ਤਸਦੀਕ ਕਰਨ ਆਉਣ ਵਾਲੇ ਗਿਣਤੀਕਾਰ ਨੂੰ ਦਿਖਾਈ ਜਾ ਸਕੇ। ਜਿਨ੍ਹਾਂ ਨਾਗਰਿਕਾਂ ਨੂੰ ਤਕਨੀਕੀ ਮੁਸ਼ਕਲਾਂ ਆਉਂਦੀਆਂ ਹਨ ਜਾਂ ਜਿਨ੍ਹਾਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ, ਉਨ੍ਹਾਂ ਦੀ ਮਦਦ ਲਈ ਨਗਰ ਨਿਗਮ ਦੇ ਦਫ਼ਤਰ ਵਿੱਚ ਕਮਰਾ ਨੰ 27 ਏ ਵਿਖੇ ਵਿਸ਼ੇਸ਼ ਹੈਲਪਡੈਸਕ ਸਥਾਪਤ ਕੀਤਾ ਗਿਆ ਹੈ, ਜਿੱਥੇ ਕੰਮਕਾਜ ਵਾਲੇ ਦਿਨਾਂ ਦੌਰਾਨ ਮੁਫ਼ਤ ਸੇਧ ਅਤੇ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ।ਇਸ ਉਪਰੰਤ ਮਿਤੀ 01.12.2026 ਤੋ 04.01.2027 ਤੱਕ ਗਿਣਤੀਕਾਰਾਂ ਵਲੋ ਘਰ—ਘਰ ਜਾਂ ਕੇ ਜਨਗਣਨਾਂ ਕੀਤੀ ਜਾਵੇਗੀ ਅਤੇ ਲੌੜੀਦੇ ਵੇਰਵੇ ਪ੍ਰਾਪਤ ਕਰਨਗੇ।ਇਸ ਸਬੰਧੀ ਕਮਿਸ਼ਨਰ ਸਾਹਿਬ ਵੱਲੋਂ ਸਮੂਹ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਮੁਹਿੰਮ ਵਿੱਚ ਵੱਧਚੜ੍ਹ ਕੇ ਹਿੱਸਾ ਲੈਣ ਅਤੇ ਸਮੇਂ ਸਿਰ ਆਪਣੀ ਸਵੈਗਣਨਾ ਸਹੀ ਢੰਗ ਨਾਲ ਮੁਕੰਮਲ ਕਰਵਾਉਣ।

LEAVE A REPLY

Please enter your comment!
Please enter your name here